ਰਿਚੀ ਐਜੂਕੇਸ਼ਨ ਨਡਾਲਾ 'ਚ ਸਮਰ ਕੈਂਪ ਸ਼ੁਰੂ

Updated on: Thu, 14 Jun 2018 07:12 PM (IST)
  
ÇðÚÆ ÁËܱÕ

ਰਿਚੀ ਐਜੂਕੇਸ਼ਨ ਨਡਾਲਾ 'ਚ ਸਮਰ ਕੈਂਪ ਸ਼ੁਰੂ

ਕੈਪਸ਼ਨ-14ਕੇਪੀਟੀ8ਪੀ,

ਰਿਚੀ ਐਜ਼ੂਕੇਸ਼ਨ ਨਡਾਲਾ ਵਿਚ ਸਮਰ ਕੈਂਪ ਦੌਰਾਨ ਸਪੋਕਨ ਕਰ ਰਹੇ ਵਿਦਿਆਰਥੀ¢

ਰਘਬਿੰਦਰ ਸਿੰਘ, ਨਡਾਲਾ : ਇਨ੍ਹੀਂ ਦਿਨੀਂ ਲਗਪਗ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ ਅਤੇ ਬੱਚੇ ਆਪਣਾ ਖਾਲੀ ਸਮਾਂ ਕਿਸੇ ਨਾ ਕਿਸੇ ਐਕਟੀਵਿਟੀ 'ਚ ਲਗਾਉਣਾ ਪਸੰਦ ਕਰਦੇ ਹਨ। ਸਪੋਕਨ ਇੰਗਲਿਸ਼ ਨੂੰ ਲੈ ਕੇ ਰਿਚੀ ਐਜੂਕੇਸ਼ਨ ਨਡਾਲਾ ਵਿਚ ਅਲੱਗ ਕਲਾਸ ਦਾ ਬੈਚ ਸ਼ੁਰੂ ਕਰ ਦਿੱਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਚੀ ਐਜੂਕੇਸ਼ਨ ਦੇ ਡਾਇਰੈਕਟਰ ਸਤਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਪੋਕਨ ਸਿੱਖਣ ਦੇ ਚਾਹਵਾਨ ਬੱਚੇ ਬਹੁਤ ਹੀ ਰਿਆਇਤੀ ਫੀਸ 1500 ਰੁਪਏ ਦੇ ਕੇ ਇਸ ਬੈਚ ਦਾ ਹਿੱਸਾ ਬਣ ਸਕਦੇ ਹਨ¢ ਉਨ੍ਹਾਂ ਦੱਸਿਆ ਕਿ ਇਥੇ ਐਕਟੀਵਿਟੀ ਦੇ ਮਾਧਿਅਮ ਨਾਲ ਬਹੁਤ ਹੀ ਸਰਲ ਤਰੀਕੇ ਨਾਲ ਬੱਚਿਆਂ ਨੂੰ ਇੰਗਲਿਸ਼ ਸਿਖਾਈ ਜਾਂਦੀ ਹੈ¢ ਉਨ੍ਹਾਂ ਕਿਹਾ ਕਿ ਇੰਗਲਿਸ਼ ਸਾਡੀ ਕੋਮਾਂਤਰੀ ਭਾਸ਼ਾ ਹੈ। ਭਾਰਤ ਰਹੇ ਜਾਂ ਵਿਦੇਸ਼ ਵਿਚ ਕੈਰੀਅਰ ਬਣਾਉਣ ਦੇ ਲਈ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਪ੍ਰਤੀ ਪਹਿਲਾ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ¢ ਜਿਸ ਨਾਲ ਉਹ ਅੱਗੇ ਜਾ ਕੇ ਆਪਣੇ ਖੇਤਰ ਦਾ ਹਿੱਸਾ ਬਣ ਸਕਣ¢ ਉਨ੍ਹਾਂ ਬੱਚਿਆਂ ਦੇ ਬੇਹਤਰੀਨ ਖੇਤਰ ਦੇ ਲਈ ਮਾਪਿਆਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਸਮਰ ਕੈਂਪ ਦਾ ਹਿੱਸਾ ਬਨਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਲੜਕੀਆਂ ਲਈ ਬਹੁਤ ਹੀ ਖਾਸ ਉਪਰਾਲੇ ਕੀਤੇ ਗਏ ਹਨ। ਇਸ ਮੌਕੇ 'ਤੇ ਸੰਚਿਤ ਚੋਪੜਾ, ਰਜਿਤ ਸ਼ਰਮਾ, ਅਮਰਪ੍ਰੀਤ ਪਾਲ ਸਿੰਘ, ਪਾਰੀਕਾ ਚੋਪੜਾ ਅਤੇ ਹੋਰ ਹਾਜ਼ਰ ਸਨ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇðÚÆ ÁËܱÕ