ਕੈਪਸ਼ਨ-12ਕੇਪੀਟੀ17ਪੀ, ਡੀਡੀਐੱਮ ਨਬਾਰਡ ਰਾਕੇਸ਼ ਵਰਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ ਦਾ ਸਵਾਗਤ ਕਰਦੇ ਹੋਏ¢

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ, ਪੇਂਡੂ ਖੇਤਰ ਵਿਚ ਕੰਮ ਕਰਦੇ ਸਾਰੇ ਵਰਗਾਂ ਦੇ ਵਿਕਾਸ ਲਈ ਸਮੇਂ-ਸਮੇਂ 'ਤੇ ਨਵੀਆਂ-ਨਵੀਆਂ ਵਿਭਿੰਨ ਯੋਜਨਾਵਾਂ ਲਾਗੂ ਕਰਦਾ ਰਹਿੰਦਾ ਹੈ ਤਾਂ ਜੋ ਅਜਿਹੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ¢ ਇਸੇ ਕੜੀ ਤਹਿਤ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਵਲੋਂ ਸਵੈ-ਸਹਾਈ ਗਰੁੱਪਾਂ ਨੂੰ ਕਾਰਵਾਈ ਅਤੇ ਲੇਖਾ-ਜੋਖਾ ਸਹੀ ਤਰੀਕੇ ਨਾਲ ਕਰਨ ਦੀ ਸਿਖਲਾਈ ਦੀ ਇਕ ਦਿਨ ਦੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ¢ ਇਸ ਸਾਦੇ ਤੇ ਪ੫ਭਾਵਸ਼ਾਲੀ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਸਮਾਗਮ ਵਿਚ ਅੌਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਵੈ-ਸਹਾਈ ਗਰੁੱਪਾਂ ਦੀਆਂ ਅੌਰਤ ਮੈਂਬਰਾਂ ਦੀ ਜ਼ਿਲ੍ਹਾ ਪ੫ਸ਼ਾਸ਼ਨ ਵਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਆਪਣੇ ਹੱਥੀਂ ਪ੫ਡੈਕਟ ਤਿਆਰ ਕਰਨ ਵਾਲੀਆਂ ਅੌਰਤਾਂ ਆਪਣੀ ਮੰਡੀ ਕਪੂਰਥਲਾ ਵਿਚ ਆਪਣਾ ਸਮਾਨ ਲਿਆ ਕੇ ਵਿਕਰੀ ਕਰਨ ਅਤੇ ਅਪਣੇ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕਰਨ¢ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੁਆਰਾ ਗਿਠਤ ਸਵੈ-ਸਹਾਈ ਗਰੁੱਪ 'ਸਹਾਰਾ' ਵਲੋਂ ਤਿਆਰ ਕੀਤੇ ਜਾ ਰਹੇ ਡਿਟਰਜੈਂਟ, ਹੈਂਡਵਾਸ਼, ਫਲੋਰਕਲੀਨਰ ਅਤੇ ਲੀਸਾਪੋਲ ਆਦਿ ਪੋ੫ਡੈਕਟਾਂ ਦੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜ਼ਿਲ੍ਹਾ ਲੀਡ ਮੈਨੇਜ਼ਰ ਵਲੋਂ ਸ਼ਲਾਘਾ ਕੀਤੀ ਗਈ¢ ਸਵੈ-ਸਹਾਈ ਗਰੁੱਪਾਂ ਬਾਰੇ ਤਜਰਬੇਕਾਰ ਜਸਵੀਰ ਸ਼ਾਲਾ ਪੁਰੀ ਨੇ ਸਵੈ-ਸਹਾਈ ਗਰੁੱਪ ਮੈਂਬਰਾਂ ਨੂੰ ਕਿਤਾਬਾਂ ਲਿਖਣ ਦੇ ਗੁਰ ਸਿਖਾਏ ਅਤੇ ਡਿਟਰਜੈਂਟ ਬਣਾਉਣ ਦੀ ਟ੫ੇਨਿੰਗ ਵੀ ਦਿੱਤੀ¢ ਇਸ ਸਮਾਗਮ ਵਿਚ ਸੁਰੇਸ਼ ਬਤਰਾ ਵਿੱਤੀ ਸਾਖਰਤਾ ਸਲਾਹਕਾਰ, ਸਵੈ-ਸਹਾਈ ਗਰੁੱਪ 'ਸਹਾਰਾ' ਪੀਰ ਗਿਆਰਵੀਂਵਾਲਾ, ਬਾਬਾ ਜੀਵਨ ਸਿੰਘ, ਗੁਰੂ ਨਾਨਕ ਦੇਵ, ਝੰਡਾ ਪੀਰ ਆਦਿ ਦੀਆਂ ਗਰੁੱਪਾਂ ਦੀਆਂ ਅਧਿਕਾਰਿਤ ਮੈਂਬਰ ਅਤੇ ਗਰੁੱਪਾਂ ਦੇ ਹੋਰ ਨੁਮਾਇੰਦੇ ਵੀ ਮਜੌਦ ਸਨ¢