1997 ਵਿਚ ਡਿਪਟੀ ਕਮਿਸ਼ਨਰ ਨੇ ਮਹਾਰਾਜਾ ਦੇ ਤਲਾਬ ਨੂੰ ਦੋਬਾਰਾ ਸ਼ੁਰੂ ਕਰਵਾਇਆ

(ਫੋਟੋ ਨੰਬਰ-1 ਤੋਂ 5 ਤੱਕ ਹਿੰਦੀ ਵਿਚੋਂ ਲਵੋ ਜੀ।)

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਥਾਨਕ ਸ਼ਾਲੀਮਾਰ ਬਾਗ ਵਿਚ ਸਥਿਤ ਰਾਜਾ-ਮਹਾਰਾਜਿਆਂ ਦੁਆਰਾ ਬਣਾਇਆ ਗਿਆ ਤਲਾਬ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਆਪਣੀ ਬਦਹਾਲੀ ਦੇ ਅਥਰੂ ਬਹਾ ਰਿਹਾ ਹੈ। ਕਈ ਸਾਲਾਂ ਤੋਂ ਬੰਦ ਪਏ ਇਸ ਤਲਾਬ ਨੂੰ ਸ਼ਹਿਰ ਨਿਵਾਸੀਆਂ ਦੀਆਂ ਵਾਰ-ਵਾਰ ਉਠ ਰਹੀਆਂ ਮੰਗਾਂ ਨੂੰ ਦੇਖਦੇ ਹੋਏ ਰਾਜਾ-ਮਹਾਰਾਜਿਆਂ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਦੇ ਇਰਾਦੇ ਨਾਲ ਸਾਲ 1997 ਨੂੰ ਕਪੂਰਥਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਉਸ਼ਾ ਰਾਣੀ ਸ਼ਰਮਾ ਨੇ ਲੱਖਾਂ ਰੁਪਏ ਖਰਚ ਕਰਕੇ ਇਸ ਤਲਾਬ ਨੂੰ ਨਵਾ ਰੂਪ ਪ੍ਰਦਾਨ ਕਰਨ ਲਈ ਦੋਬਾਰਾ ਨਿਰਮਾਣ ਕਰਵਾਇਆ ਸੀ, ਪਰ ਕੁੱਝ ਸਮੇਂ ਬਾਅਦ ਇਸ ਤਲਾਬ ਦੀ ਹਾਲਤ ਫਿਰ ਪਹਿਲਾ ਵਰਗੀ ਹੋ ਗਈ ਅਤੇ ਹੁਣ ਇਹ ਹਮੇਸ਼ਾ ਸੁੱਖਾ ਹੀ ਰਹਿੰਦਾ ਹੈ। ਰਿਆਸਤੀ ਸ਼ਾਸਨ ਸਮੇਂ ਸਵੇਰੇ ਅਤੇ ਸ਼ਾਮ ਬੱਚੇ ਅਤੇ ਨੌਜਵਾਨ ਇਸ ਤਲਾਬ ਵਿਚ ਨਹਾਉਣ ਲਈ ਜਾਂਦੇ ਸਨ। ਕਈ ਕਿਸਮ ਦੇ ਖੇਡ ਵੀ ਹੁੰਦੇ ਸਨ। ਪਰ ਇਸ ਤਲਾਬ ਦੀ ਬਦਕਿਸਮਤੀ ਕਹਾਂਗੇ ਕਿ 6 ਮਹੀਨੇ ਬੀਤ ਜਾਣ ਦੇ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਅਤੇ 21 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਮੇਂ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦੇ ਇਹ ਤਲਾਬ ਆਪਣੀ ਬਦਹਾਲੀ ਦੇ ਅਥਰੂ ਰੋ ਰਿਹਾ ਹੈ। ਇਸ ਸਮੇਂ ਸ਼ਾਲੀਮਾਰ ਬਾਗ ਦੇ ਤਲਾਬ ਵਿਚ ਗੰਦਗੀ ਦਾ ਆਲਮ ਬਣਿਆ ਹੋਇਆ ਹੈ। ਤਲਾਬ ਬੰਦ ਹੋਣ ਦੇ ਕਾਰਨ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਕੂੜਾ ਦਾ ਡੰਪ ਬਣਿਆ ਹੋਇਆ ਹੈ। ਕਪੂਰਥਲਾ ਸ਼ਹਿਰ ਵਿਚ ਸ਼ਾਲੀਮਾਰ ਬਾਗ ਵਿਚ ਮਹਾਰਾਜਾ ਦੁਆਰਾ ਬਣਾਏ ਗਏ ਇਸ ਤਲਾਬ ਵਿਚ ਰਾਣੀਆਂ ਅਤੇ ਹੋਰ ਮੈਂਬਰ ਇਸ਼ਨਾਨ ਕਰਦੇ ਸਨ। ਪਰ ਹੁਣ ਕਈ ਸਾਲਾਂ ਤੋਂ ਇਹ ਤਲਾਬ ਪੁਰੀ ਤਰ੍ਹਾਂ ਨਾਲ ਸੁੱਖਾ ਪਿਆ ਹੈ। ਇਸ ਬਾਰੇ 'ਪੰਜਾਬੀ ਜਾਗਰਣ' ਨੇ ਸ਼ਾਲੀਮਾਰ ਬਾਗ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮਹਾਰਾਜਾ ਦੁਆਰਾ ਬਣਾਇਆ ਗਿਆ ਤਲਾਬ ਹੁਣ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਕੂੜੇ ਦਾ ਡੰਪ ਬਣਿਆ ਹੋਇਆ ਹੈ। ਇਸ ਬਾਰੇ ਅਜੈ ਦੀਪ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਦਿਨਾਂ ਵਿਚ ਇਸ ਵਿਚ ਕੁੱਝ ਪਾਣੀ ਭਰ ਜਾਂਦਾ ਹੈ, ਪਰ ਅਕਸਰ ਇਹ ਕਈ ਸਾਲਾਂ ਤੋਂ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਿਹਾ ਹੈ। ਇਕ ਦਿਨ ਇਸ ਤਰ੍ਹਾਂ ਦਾ ਵੀ ਸੀ ਜਦੋਂ ਇਸ ਤਲਾਬ ਵਿਚ ਬੱਚੇ ਅਤੇ ਨੌਜਵਾਨ ਮੌਜ-ਮਸਤੀ ਨਾਲ ਨਹਾਉਂਦੇ ਸਨ। ਬੱਚੇ ਅਤੇ ਨੌਜਵਾਨ ਲੋਕ ਦੂਰ-ਦੂਰ ਤੋਂ ਇਸ਼ਨਾਨ ਕਰਨ ਆਉਂਦੇ ਸਨ। ਪਰ ਹੁਣ ਇਹ ਤਲਾਬ ਵਿਲੁਪਤ ਹੋ ਚੁਕਾ ਹੈ। ਪਾਣੀ ਤਾਂ ਦੂਰ ਦੀ ਗੱਲ ਹੈ ਇਸ ਦੀ ਪਹਿਚਾਨ ਹੀ ਮਿੱਟਦੀ ਜਾ ਰਹੀ ਹੈ। ਇਸ ਸਬੰਧ ਵਿਚ ਨਗਰ ਕੌਂਸਲ ਦੀ ਪ੍ਰਧਾਨ ਅੰਮਿ੍ਰਤਪਾਲ ਕੌਰ ਦਾ ਕਹਿਣਾ ਹੈ ਕਿ ਇਸ ਬਾਰੇ ਜਲਦ ਹੀ ਕੌਂਸਲਰਾਂ ਦੇ ਨਾਲ ਬੈਠਕ ਕਰਕੇ ਇਸ ਨੂੰ ਦੋਬਾਰਾ ਚਾਲੂ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਨਗਰ ਕੌਂਸਲ ਦੇ ਈਓ ਕੁਲਭੂਸ਼ਣ ਗੋਇਲ ਦਾ ਕਹਿਣਾ ਹੈ ਕਿ ਇਹ ਤਲਾਬ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਇਸ ਨੂੰ ਚਾਲੂ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਨ, ਪਰ ਕੋਈ ਪੁਖਤਾ ਹੱਲ ਨਾ ਹੋਣ ਦੇ ਕਾਰਨ ਇਹ ਮਾਮਲਾ ਹਾਲੇ ਅੱਧ ਵਿਚ ਹੀ ਲਟਕਿਆ ਹੋਇਆ ਹੈ।