200 ਕਿੱਲੋ ਗ਼ਲੇ ਅਤੇ ਉੱਲੀ ਲੱਗੇ ਕੇਲੇ ਕੀਤੇ ਨਸ਼ਟ

ਕੈਪਸ਼ਨ-12ਕੇਪੀਟੀ25ਪੀ, ਫਲਾਂ ਦੇ ਸਟੋਰ ਵਿਚ ਕੇਲਿਆਂ ਦੀ ਜਾਂਚ ਕਰਦੇ ਹੋਏ ਸਹਾਇਕ ਕਮਿਸ਼ਨਰ ਡਾ. ਹਰਜੋਤ ਸਿੰਘ ਅਤੇ 26ਪੀ, ਇਜ਼ੀਡੇ 'ਤੇ ਖਾਣ-ਪੀਣ ਵਾਲੇ ਪਦਾਰਥਾਂ ਦੀ ਜਾਂਚ ਕਰਦੇ ਹੋਏ ਡਾ. ਹਰਜੋਤ ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ।

ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੇ ਨਿਰਦੇਸ਼ਾਂ 'ਤੇ ਫੂਡ ਸੇਫਟੀ ਟੀਮ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਹੋਲ ਸੇਲਰ ਫ਼ਲ ਕੰਪਨੀਆਂ ਦੇ ਚੈਂਬਰਾਂ ਦੀ ਅਚਨਚੇਤ ਚੈਕਿੰਗ ਕੀਤੀ। ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਵਾਲੀ ਇਸ ਟੀਮ ਵਿਚ ਫੂਡ ਸੇਫਟੀ ਅਫ਼ਸਰ ਸ੫ੀ ਸਤਨਾਮ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ। ਇਸ ਚੈਕਿੰਗ ਦੌਰਾਨ ਟੀਮ ਨੇ ਨਵੀਂ ਸਬਜ਼ੀ ਮੰਡੀ ਸਥਿਤ ਨਿਤਿਸ਼ ਫਰੂਟ ਕੰਪਨੀ ਦੇ ਕੇਲਾ ਚੈਂਬਰ ਦੀ ਜਾਂਚ ਕੀਤੀ ਅਤੇ ਉਥੇ ਕਰੀਬ 200 ਕਿਲੋ ਗ਼ਲ਼ੇ ਅਤੇ ਉੱਲੀ ਲੱਗੇ ਕੇਲੇ ਪਾਏ ਗਏ। ਟੀਮ ਨੇ ਕੰਪਨੀ ਵਰਕਰਾਂ ਦੀ ਸਹਾਇਤਾ ਨਾਲ ਇਨ੍ਹਾਂ ਕੇਲ਼ਿਆਂ ਨੂੰ ਨਸ਼ਟ ਕਰ ਦਿੱਤਾ ਅਤੇ ਇਨ੍ਹਾਂ ਕੇਲਿਆਂ ਦੇ ਦੋ ਸੈਂਪਲ ਵੀ ਭਰੇ। ਇਸ ਦੌਰਾਨ ਟੀਮ ਨੇ ਕੰਪਨੀ ਦੇ ਮਾਲਕਾਂ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਫਲ਼ਾਂ ਨੂੰ ਪਕਾਉਣ ਲਈ ਕੈਮੀਕਲ ਦੀ ਵਰਤੋਂ ਨਾ ਕੀਤੀ ਜਾਵੇ। ਇਸ ਤੋਂ ਬਾਅਦ ਟੀਮ ਨੇ ਬੀ. ਐਫ ਫਰੂਟ ਕੰਪਨੀ ਦੇ ਕੇਲਾ ਚੈਂਬਰ ਦੀ ਚੈਕਿੰਗ ਕੀਤੀ ਅਤੇ ਸੈਂਪਲ ਭਰੇ। ਟੀਮ ਵਲੋਂ 10 ਸੈਂਪਲ ਭਰੇ ਗਏ ਅਤੇ ਫਲ਼ਾਂ ਤੇ ਸਬਜ਼ੀ ਦਾ ਵਪਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਇਨ੍ਹਾਂ ਨੂੰ ਪਕਾਉਣ ਲਈ ਕੈਮੀਕਲ (ਕੈਲਸ਼ੀਅਮ ਕਾਰਬਾਈਡ) ਦੀ ਵਰਤੋਂ ਨਾ ਕਰਨ। ਇਸ ਮੌਕੇ ਡਾ. ਹਰਜੋਤ ਪਾਲ ਸਿੰਘ ਨੇ ਕਿਹਾ ਕਿ ਸੈਂਪਲ ਫੇਲ੍ਹ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਿਮਾਰੀਆਂ ਤੋਂ ਬਚਣ ਲਈ ਗੈਰ-ਕੁਦਰਤੀ ਢੰਗ ਨਾਲ ਪਕਾਏ ਫ਼ਲ ਨਾ ਖਾਧੇ ਜਾਣ।