ਲੋਹੇ ਦੀਆਂ ਪਾਈਪਾਂ ਚੋਰੀ

Updated on: Wed, 16 May 2018 07:36 PM (IST)
  

ਸਟਾਫ ਰਿਪੋਰਟਰ, ਰੂਪਨਗਰ : ਇਲਾਕੇ 'ਚ ਚੋਰ ਗਿਰੋਹ ਸਰਗਰਮ ਹੋ ਗਿਆ ਹੈ। ਪਿੰਡ ਛੋਟਾ ਸੁਰਤਾਪੁਰ ਅਤੇ ਫੂਲ ਦੇ ਖੇਤਾਂ 'ਚ ਚੋਰਾਂ ਨੇ ਬੋਰ ਦੀਆਂ ਲੋਹੇ ਦੀਆਂ ਪਾਈਪਾਂ ਚੋਰੀ ਕਰ ਲਿਆ। ਇਸ ਸਬੰਧੀ ਛੋਟਾ ਸੁਰਤਾਪੁਰ ਨਿਵਾਸੀ ਠੇਕੇਦਾਰ ਜਗਤਾਰ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਛੋਟਾ ਸੁਰਤਾਪੁਰ ਦੇ ਗੁਰਪ੍ਰੀਤ ਸਿੰਘ ਦੇ ਬੋਰ ਦੀ ਲੋਹੇ ਦੀ ਨਾਲ ਅਤੇ ਪਿੰਡ ਫੂਲ ਦੇ ਗੁਰਮੀਤ ਸਿੰਘ ਬਾਲਾ ਦੇ ਬੋਰ ਦੀ ਲੋਹੇ ਦੀ ਨਾਲ ਚੋਰੀ ਹੋ ਗਈ ਹੈ। ਇਹ ਦੋਨੋਂ ਲੋਹੇ ਦੀਆਂ ਪਾਈਪਾਂ 10-10 ਹਜ਼ਾਰ ਰੁਪਏ ਦੀਆਂ ਹਨ। ਠੇਕੇਦਾਰ ਜਗਤਾਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਚੋਰ ਗਿਰੋਹ ਸਰਗਰਮ ਹੈ ਅਤੇ ਰਾਤ ਨੂੰ ਖੇਤਾਂ ਵਿਚ ਕਿਸਾਨਾਂ ਦੀਆਂ ਮੋਟਰਾਂ 'ਤੇ ਲੋਹੇ ਦਾ ਸਾਮਾਨ ਆਦਿ ਚੋਰੀ ਕਰ ਰਿਹਾ ਹੈ। ਪੁਲਿਸ ਚੋਰ ਗਿਰੋਹ ਨੂੰ ਜਲਦ ਕਾਬੂ ਕਰੇਂ ਤਾਂਕਿ ਕਿਸਾਨਾਂ ਦੀਆਂ ਮੋਟਰਾਂ 'ਤੇ ਨੁਕਸਾਨ ਨਾ ਹੋ ਸਕੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ö¶å» Çò¼Ú