ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ

Updated on: Wed, 16 May 2018 05:31 PM (IST)
  
âÅ.ÇçÁÅñ Ç

ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ

ਫੋਟੋ 16 ਆਰਪੀਆਰ 215ਪੀ, ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਵਿਖੇ ਡੇਂਗੂ ਬਾਰੇ ਵਿਚਾਰ ਕਰਦੇ ਹੋਏ।

ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ

ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ੳ. ਡਾ:ਪਵਨ ਕੁਮਾਰ ਦੀ ਅਗਵਾਈ ਹੇਠ ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਆਫ਼ ਨਰਸਿੰਗ,ਸ਼੫ੀ ਅਨੰਦਪੁਰ ਸਾਹਿਬ ਵਿਖੇ ਨੈਸ਼ਨਲ ਡੈਂਗੂ ਦਿਵਸ ਤੇ ਵਿਸ਼ਾਲ ਵਿਚਾਰ-ਵਿਟਾਂਦਰਾ ਕੀਤਾ ਗਿਆ।ਇਸ ਮੌਕੇ ਸਿਹਤ ਵਿਭਾਗ ਦੇ ਸਟਾਫ਼ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਤੇ ਟੀਚਰਾਂ ਨੇ ਭਾਗ ਲਿਆ। ੲਸ ਡੈਂਗੂ ਦਿਨ ਤੇ ਸਿੰਕਦਰ ਸਿੰਘ ਨੇ ਡੈਂਗੂ ਦੇ ਕਾਰਣ ਲੱਛਣ ਬੱਚਣ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਸੰਜੀਵ ਕੁਮਾਰ ਹੈਲਥ ਵਰਕਰ ਨੇ ਡੈਂਗੂ ਤੋਂ ਬਚਾਉ ਤੇ ਕਿੱਥੇ ਪੈਦਾ ਹੁੰਦਾ ਦੇ ਬਾਰੇ ਸਿਹਤ ਸਿਖਿਆ ਦਿਤੀ ਤੇ ਬਚਾਉ ਬਾਰੇ ਵੀ ਦੱਸਿਆ। ਸੁਖਦੀਪ ਸਿੰਘ ਐਸ.ਆਈ.ਨੇ ਸਕਰਬਟਾਈਫਸ ਦੇ ਬਾਰੇ ਲੈਕਚਰ ਦਿੱਤਾ। ਚੂਹੇ ਤੋਂ ਬਚਾਉ ਸਕਰਬਟਾਈਫਸ ਦੇ ਲੱਛਣ ਬਾਰੇ ਸਿਖਿਆਰਥਣਾਂ ਨਾਲ ਜਾਣਕਾਰੀ ਸਾਂਝੀ ਕੀਤੀ। ਮਿਸ ਗਗਨਦੀਪ ਜੀ.ਐੱਨ.ਐੱਮ.ਭਾਗ ਤੀਜਾ ਵਲੋਂ ਡੈਂਗੁੂ ਬੁਖਾਰ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਵਾਈਸ ਪਿ੫ੰਸੀਪਲ ਸਰੋਜ਼ ਸ਼ਰਮਾ ਵੈਕਟਰ ਬੋਰਨ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਰਵਿੰਦਰ ਸਿੰਘ,ਕੁਲਵਿੰਦਰ ਸਿੰਘ,ਹਰਿੰਦਰ ਸਿੰਘ ਵਾਲੀਆ,ਵਾਈਸ ਪਿ੫ੰਸੀਪਲ ਸ਼੫ੀਮਤੀ ਸ਼ਰੋਜ ਸ਼ਰਮਾ ਤੇ ਸ਼੫ੀਮਤੀ ਵਿਜੈ ਪੁਰੀ, ਸ਼੫ੀਮਤੀ ਨੇਹਾ,ਸ਼੫ੀਮਤੀ ਅੰਜੂ ਸੈਣੀ ਮੌਜੂਦ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: âÅ.ÇçÁÅñ Ç