ਪੰਕਜ ਢੀਂਗਰਾ ਅਰੋੜਾ ਵੰਸ਼ ਸਭਾ ਦੇ ਪ੍ਰਧਾਨ ਨਿਯੁਕਤ

Updated on: Mon, 16 Apr 2018 09:04 PM (IST)
  
Á½ðóÅ ò³ô

ਪੰਕਜ ਢੀਂਗਰਾ ਅਰੋੜਾ ਵੰਸ਼ ਸਭਾ ਦੇ ਪ੍ਰਧਾਨ ਨਿਯੁਕਤ

ਸੀਟੀਪੀ 113) ਅਰੋੜਾ ਵੰਸ਼ ਦੀ ਚੋਣ ਮੌਕੇ ਹਾਜ਼ਰ ਮੈਂਬਰ ਤੇ ਅਹੁਦੇਦਾਰ।

ਮਨਜਿੰਦਰ ਸਿੰਘ ਪ੍ਰੀਤ, ਨਕੋਦਰ : ਅੱਜ ਨਕੋਦਰ ਵਿਖੇ ਅਰੋੜਾ ਵੰਸ਼ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ, ਜਿਸ 'ਚ ਇਹ ਫੈਸਲਾ ਕੀਤਾ ਗਿਆ ਕਿ ਅਰੋੜਾ ਵੰਸ਼ ਸਭਾ ਦਾ ਸਗੰਠਨ ਕੀਤਾ ਜਾਵੇ ਤੇ ਸਮਾਜ 'ਚ ਆਉਣ ਵਾਲੀਆਂ ਕੁਰੀਤੀਆਂ ਨੂੰ ਰੋਕਣ ਲਈ ਸਮਾਜ ਭਲਾਈ ਲਈ ਕੰਮ ਕੀਤੇ ਜਾਣ। ਇਸ ਮੀਟਿੰਗ 'ਚ ਸਰਵਸੰਮਤੀ ਨਾਲ ਪੰਕਜ ਢੀਂਗਰਾ ਨੂੰ ਅਰੋੜਾ ਵੰਸ਼ ਸਭਾ ਦਾ ਪ੍ਰਧਾਨ ਚੁਣਿਆ ਗਿਆ। ਵਿਜੇ ਕੁਮਾਰ ਪੋਪਲੀ ਸਰਪ੍ਰਸਤ, ਅਰਵਿੰਦਰਪਾਲ ਟੋਨੀ ਜਨਰਲ ਸਕੱਤਰ, ਨਿਰਮਲ ਕੁਮਾਰ ਬਿੱਟੂ ਕੈਸ਼ੀਅਰ, ਕੁਲਦੀਪ ਸਿੰਘ ਬਜਾਜ ਮੀਤ ਪ੍ਰਧਾਨ, ਅਸ਼ਵਨੀ ਲੂਥਰਾ ਮੀਤ ਪ੍ਰਧਾਨ, ਅੰਮਿ੍ਰਤਪਾਲ ਸਿੰਘ ਟੱਕਰ ਚੇਅਰਮੈਨ ਵਜੋਂ ਚੁਣਿਆ ਗਿਆ। ਇਸ ਮੌਕੇ ਅਜੇ ਵਰਮਾ, ਮਦਨ ਲਾਲ, ਮਨਜਿੰਦਰ ਸਿੰਘ, ਹਰੀਸ਼ ਕੁਮਾਰ, ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á½ðóÅ ò³ô