ਕੀਨੀਆ 'ਚ ਰਾਸ਼ਟਰਪਤੀ ਚੋਣ ਤੋਂ ਬਾਅਦ ਹਿੰਸਾ, ਤਿੰਨ ਲੋਕਾਂ ਦੀ ਮੌਤ

Updated on: Sat, 12 Aug 2017 05:37 PM (IST)
  
4 died in a protest in kenya

ਕੀਨੀਆ 'ਚ ਰਾਸ਼ਟਰਪਤੀ ਚੋਣ ਤੋਂ ਬਾਅਦ ਹਿੰਸਾ, ਤਿੰਨ ਲੋਕਾਂ ਦੀ ਮੌਤ

ਚੋਣ ਕਮਿਸ਼ਨ ਨੇ ਕੀਨੀਆਤਾ ਨੂੰ ਰਾਸ਼ਟਰਪਤੀ ਐਲਾਨ ਕੀਤਾ

ਨੈਰੋਬੀ (ਏਐੱਫਬੀ) : ਕੀਨੀਆ 'ਚ ਰਾਸ਼ਟਰਪਤੀ ਚੋਣ ਤੋਂ ਬਾਅਦ ਵੀ ਹਿੰਸਾ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਅਹੁਦੇ ਲਈ ਉਹੂਰੁ ਕੀਨੀਆਤਾ ਦੀ ਵਿਵਾਦਿਤ ਜਿੱਤ ਦੇ ਵਿਰੋਧ 'ਚ ਵਿਰੋਧੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਵਿਰੋਧ ਪ੫ਦਰਸ਼ਨਾਂ 'ਤੇ ਪੁਲਿਸ ਦੀ ਗੋਲੀਬਾਰੀ ਨਾਲ ਨੌਂ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਇਲਾ ਓਡਿੰਗਾ ਨੇ ਆਪਣੀ ਹਾਰ ਤੋ ਬਾਅਦ ਚੋਣਾਂ 'ਚ ਵੱਡੇ ਪੱਧਰ 'ਤੇ ਧਾਂਦਲੀ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਹੀ ਨੈਰੋਬੀ ਦੀਆਂ ਝੁੱਗੀਆਂ 'ਚ ਵਿਰੋਧੀਆਂ ਦਾ ਗੁੱਸਾ ਫੁੱਟ ਪਿਆ ਤੇ ਇਸ ਦੌਰਾਨ ਪ੫ਦਰਸ਼ਨਕਾਰੀਆਂ ਨੇ ਪੁਲਿਸ ਨਾਲ ਹੱਥੋਪਾਈ ਕੀਤੀ। ਚੋਣ ਕਮਿਸ਼ਨ ਨੇ ਕੀਨੀਆਤਾ ਨੂੰ 54.27 ਜਦਕਿ ਓਡਿੰਗਾ ਨੂੰ 44.17 ਫ਼ੀਸਦੀ ਵੋਟ ਮਿਲਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ 2007 'ਚ ਵੀ ਮਤਦਾਨ ਦੇ ਵਿਰੋਧ 'ਚ ਕੀਨੀਆ 'ਚ ਵੱਡੇ ਪੱਧਰ 'ਤੇ ਹਿੰਸਕ ਪ੫ਦਰਸ਼ਨ ਹੋਏ ਸਨ। ਜਿਸ 'ਚ 1100 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਰੀਬ ਛੇ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਸਭ ਤੋਂ ਵੱਧ ਹਿੰਸਕ ਘਟਨਾਵਾਂ ਓਡਿੰਗਾ ਦਾ ਗੜ੍ਹ ਕਹੇ ਜਾਣ ਵਾਲੇ ਕਿਸੁਮੁ ਤੇ ਨੈਰੋਬੀ ਦੇ ਇਲਾਕਿਆਂ 'ਚ ਹੋਈਆਂ, ਜਿੱਥੇ ਗੋਲੀਬਾਰੀ ਨਾਲ ਹੀ ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। 72 ਸਾਲਾ ਓਡਿੰਗਾ ਇਕ ਦਿੱਗਜ ਸਿਆਸਤਦਾਨ ਹਨ ਤੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਆਖ਼ਰੀ ਚੋਣ ਲੜ ਰਹੇ ਸਨ। ਨੈਸ਼ਨਲ ਡੇਲੀ ਨੇ ਆਪਣੀ ਸੰਪਾਦਕੀ 'ਚ ਲਿਖਿਆ ਕਿ ਕੀਨੀਆਟਾ ਨੂੰ ਇਸ ਵਾਰ ਸਾਰੇ ਵਰਗ ਨੂੰ ਆਪਣੀ ਸਰਕਾਰ 'ਚ ਸ਼ਾਮਿਲ ਕਰਨਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 4 died in a protest in kenya