ਪਾਕਿਸਤਾਨ 'ਚ ਅਹਿਮਦੀਆ ਸਮਾਜ ਦੇ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ

Updated on: Thu, 12 Oct 2017 05:59 PM (IST)
  

- ਈਸ਼ਨਿੰਦਾ ਦੇ ਦੋਸ਼ 'ਚ ਹੇਠਲੀ ਅਦਾਲਤ ਨੇ ਸੁਣਾਈ ਸਜ਼ਾ

ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਅਹਿਮਦੀਆ ਿਫ਼ਰਕੇ ਦੇ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨੂੰ ਘੱਟ ਗਿਣਤੀਆਂ ਦੇ ਬਾਈਕਾਟ ਦੀ ਮੰਗ ਕਰਨ ਵਾਲੇ ਪੋਸਟਰ ਪਾੜਨ 'ਚ ਈਸ਼ਨਿੰਦਾ ਦਾ ਦੋਸ਼ੀ ਪਾਇਆ ਗਿਆ। ਇਸ ਤੋਂ ਇਲਾਵਾ ਤਿੰਨਾਂ ਲੋਕਾਂ ਨੂੰ ਦੋ-ਦੋ ਲੱਖ ਰੁਪਏ ਦਾ ਜੁਰਮਾਨਾ ਵੀ ਭਰਨਾ ਪਵੇਗਾ। ਜੇਕਰ ਉਹ ਜੁਰਮਾਨਾ ਨਹੀਂ ਭਰਦੇ ਤਾਂ ਉਨ੍ਹਾਂ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਵੀ ਕੱਟਣੀ ਪਵੇਗੀ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ। ਦੋਸ਼ੀ ਕਰਾਰ ਦਿੱਤੇ ਗਏ ਤਿੰਨਾਂ ਲੋਕਾਂ 'ਤੇ ਮਈ 2014 'ਚ ਪੋਸਟਰ ਪਾੜਨ ਦਾ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਪੋਸਟਰਾਂ 'ਚ ਘੱਟ ਗਿਣਤੀ ਅਹਿਮਦੀਆ ਿਫ਼ਰਕੇ ਦੇ ਸਮਾਜਿਕ ਬਾਈਕਾਟ ਦੀ ਗੱਲ ਕਹੀ ਗਈ ਸੀ। ਨਾਲ ਹੀ ਇਸਲਾਮ ਧਰਮ ਨਾਲ ਜੁੜੇ ਕੁਝ ਵਾਕ ਲਿਖੇ ਹੋਏ ਸਨ। ਤਿੰਨਾਂ ਦੋਸ਼ੀਆਂ ਨੇ ਅਦਾਲਤ ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੇ ਹੀ ਪੋਸਟਰ ਪਾੜੇ ਸਨ ਪਰ ਉਨ੍ਹਾਂ ਦਾ ਮਕਸਦ ਈਸ਼ਨਿੰਦਾ ਨਹੀਂ ਸੀ। ਦੋਸ਼ੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ।

---------

ਨਵਾਜ਼ ਦੇ ਜਵਾਈ ਨੇ ਅਹਿਮਦੀਆ ਦੇ ਧਰਮ ਨੂੰ ਦੱਸਿਆ ਝੂਠਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਮੁਹੰਮਦ ਸਫਦਰ ਨੇ ਬੁੱਧਵਾਰ ਨੂੰ ਅਹਿਮਦੀਆ ਿਫ਼ਰਕੇ ਦੀ ਸਖ਼ਤ ਲਫ਼ਜ਼ਾਂ 'ਚ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਸਰਕਾਰੀ ਅਤੇ ਫੌਜੀ ਸੇਵਾਵਾਂ ਤੋਂ ਬੇਦਖ਼ਲ ਕਰਨ ਦੀ ਮੰਗ ਕੀਤੀ ਸੀ। ਫੌਜ ਦੇ ਰਿਟਾਇਰਡ ਕੈਪਟਨ ਸਫਦਰ ਨੇ ਕਿਹਾ, 'ਅਹਿਮਦੀਆ ਦੇ ਝੂਠੇ ਧਰਮ 'ਚ ਜਿਹਾਦ ਦੀ ਕੋਈ ਧਾਰਨਾ ਨਹੀਂ ਹੈ। ਇਹ ਿਫ਼ਰਕਾ ਪਾਕਿਸਤਾਨ ਦੇ ਸੰਵਿਧਾਨ 'ਚ ਸੋਧ ਕਰਕੇ ਅਹਿਮਦੀਆ ਨੂੰ ਗ਼ੈਰ ਇਸਲਾਮੀ ਐਲਾਨ ਦਿੱਤਾ ਸੀ। ਇਸ ਿਫ਼ਰਕੇ ਨੂੰ ਪਾਕਿ 'ਚ ਹੱਜ 'ਤੇ ਜਾਣ ਦੀ ਵੀ ਇਜਾਜ਼ਤ ਨਹੀਂ ਹੈ।'

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 3 members of Ahmadiyya community sentenced to death in Pak