ਰੂਸੀ ਖ਼ੁਫੀਆ ਏਜੰਸੀ ਦੇ ਦਫ਼ਤਰ 'ਤੇ ਹਮਲਾ, ਤਿੰਨ ਮਰੇ

Updated on: Fri, 21 Apr 2017 07:14 PM (IST)
  

ਮਾਸਕੋ (ਏਪੀ) : ਰੂਸ ਦੀ ਖ਼ੁਫੀਆ ਏਜੰਸੀ ਐੱਫਐੱਸਬੀ ਦੇ ਦਫ਼ਤਰ 'ਤੇ ਇਕ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ। ਇਸ 'ਚ ਏਜੰਸੀ ਦੇ ਇਕ ਅਧਿਕਾਰੀ ਸਮੇਤ ਤਿੰਨ ਲੋਕ ਮਾਰੇ ਗਏ ਤੇ ਇਕ ਹੋਰ ਜ਼ਖ਼ਮੀ ਹੈ। ਹਮਲਾਵਰ ਦਾ ਵੇਰਵਾ ਜਨਤਕ ਨਹੀਂ ਕੀਤਾ ਗਿਆ। ਉਹ ਮਾਰਿਆ ਜਾ ਚੁੱਕਾ ਹੈ। ਐੱਫਐੱਸਬੀ ਨੇ ਕੇਜੀਬੀ ਦਾ ਸਥਾਨ ਲਿਆ ਹੈ। ਜਾਣਕਾਰੀ ਮੁਤਾਬਿਕ ਐੱਫਐੱਸਬੀ ਦੇ ਸਾਬਕਾ ਖਾਬਰੋਵਸਕ ਸਥਿਤ ਦਫ਼ਤਰ 'ਤੇ ਹਮਲਾ ਹੋਇਆ। ਖ਼ੁਫੀਆ ਏਜੰਸੀ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਹਮਲਾਵਰ ਮੇਟਲ ਡਿਟੈਕਟਰ ਨੂੰ ਧੋਖਾ ਦੇ ਕੇ ਰਿਸੈਪਸ਼ਨ ਤਕ ਜਾ ਪਹੁੰਚਿਆ ਤੇ ਉਥੇ ਮੌਜੂਦ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਫੋਰਸਾਂ ਨੇ ਉਸ ਨੂੰ ਤੁਰੰਤ ਢੇਰ ਕਰ ਦਿੱਤਾ। ਐੱਫਐੱਸਬੀ ਨੇ ਘਟਨਾ ਜਾਂ ਬੰਦੂਕਧਾਰੀ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ। ਰੂਸੀ ਅਧਿਕਾਰੀਆਂ ਨੇ ਅਜੇ ਤਕ ਇਸ ਨੂੰ ਅੱਤਵਾਦੀ ਹਮਲਾ ਵੀ ਨਹੀਂ ਦੱਸਿਆ। ਸੋਸ਼ਲ ਮੀਡੀਆ 'ਤੇ ਪੋਸਟ ਤਸਵੀਰਾਂ 'ਚ ਐੱਫਐੱਸਬੀ ਦਫ਼ਤਰ ਨੂੰ ਸੁਰੱਖਿਆ ਦਸਤਿਆਂ ਨੇ ਘੇਰ ਰੱਖਿਆ ਹੈ। ਇਸ ਤੋਂ ਪਹਿਲਾਂ ਸੇਂਟ ਪੀਟਰਸਬਰਗ ਮੈਟਰੋ 'ਤੇ ਹਮਲੇ ਕੀਤੇ ਗਏ ਸਨ। ਹੁਣ ਖ਼ੁਫੀਆ ਏਜੰਸੀ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 3 killed in shooting at Russian intelligence agency office