ਸੀਰੀਆਈ ਲੜਕੇ ਨੇ ਜਿੱਤਿਆ ਕੌਮਾਂਤਰੀ ਬਾਲ ਸ਼ਾਂਤੀ ਪੁਰਸਕਾਰ

Updated on: Tue, 05 Dec 2017 04:23 PM (IST)
  

ਹੇਗ (ਆਈਏਐੱਨਐੱਸ) : ਜੰਗ ਪ੫ਭਾਵਿਤ ਸੀਰੀਆ ਦੇ 16 ਸਾਲਾ ਲੜਕੇ ਮੁਹੰਮਦ ਅਲ ਜੁੰਦੇ ਨੂੰ ਸੋਮਵਾਰ ਨੂੰ ਇੱਥੇ ਇਸ ਸਾਲ ਦੇ ਕੌਮਾਂਤਰੀ ਬਾਲ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਗਿਆ। ਉਨ੍ਹਾਂ ਇਹ ਪੁਰਸਕਾਰ ਸੀਰੀਆਈ ਬਾਲ ਸ਼ਰਨਾਰਥੀਆਂ ਦੇ ਅਧਿਕਾਰ ਯਕੀਨੀ ਕਰਨ ਦੇ ਯਤਨਾਂ ਲਈ ਦਿੱਤਾ ਗਿਆ। ਦੁਨੀਆ ਭਰ 'ਚ ਬਾਲ ਅਧਿਕਾਰਾਂ ਦੀ ਪੈਰਵੀ ਲਈ ਗਿਠਤ ਕਿਡਸ ਰਾਈਟਸ ਸੰਗਠਨ 2005 ਤੋਂ ਹਰ ਸਾਲ ਕਿਸੇ ਬੱਚੇ ਨੂੰ ਕੌਮਾਂਤਰੀ ਬਾਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕਰਦਾ ਹੈ।

ਸੀਰੀਆ 'ਚ ਖਾਨਾ ਜੰਗੀ ਕਾਰਨ ਹਿਜਰਤ ਕਰਨ ਵਾਲੇ ਜੁੰਦੇ ਆਪਣੇ ਪਰਿਵਾਰ ਨਾਲ ਲਿਬਨਾਨ ਦੇ ਇਕ ਸ਼ਰਨਾਰਥੀ ਕੈਂਪ 'ਚ ਸਕੂਲ ਚਲਾਉਂਦੇ ਹਨ। ਇਸ ਸਕੂਲ 'ਚ ਕਰੀਬ 200 ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਅਲ ਜੁੰਦੇ ਨੂੰ ਇਹ ਪੁਰਸਕਾਰ ਨੋਬਲ ਜੇਤੂ ਮਲਾਲਾ ਯੂਸਫ਼ਜਈ ਦੇ ਹੱਥੀਂ ਪ੫ਾਪਤ ਹੋਇਆ। ਇਸ ਮੌਕੇ ਮਲਾਲਾ ਨੇ ਕਿਹਾ, 'ਮੁਹੰਮਦ ਅਲ ਜੁੰਦੇ ਇਹ ਗੱਲ ਜਾਣਦੇ ਹਨ ਕਿ ਸੀਰੀਆ ਦਾ ਭਵਿੱਖ ਬੱਚਿਆਂ 'ਤੇ ਅਤੇ ਉਨ੍ਹਾਂ ਦਾ ਭਵਿੱਖ ਸਿੱਖਿਆ 'ਤੇ ਨਿਰਭਰ ਹੈ। ਤਮਾਮ ਮੁਸੀਬਤਾਂ ਦੇ ਬਾਵਜੂਦ ਅਲ ਜੁੰਦੇ ਅਤੇ ਉਨ੍ਹਾਂ ਦਾ ਪਰਿਵਾਰ ਕਈ ਬੱਚਿਆਂ ਨੂੰ ਸਕੂਲ ਜਾਣ 'ਚ ਮਦਦ ਕਰ ਰਿਹਾ ਹੈ।'

ਦੁਨੀਆ 'ਚ 2.8 ਕਰੋੜ ਬੱਚੇ ਉੱਜੜੇ

ਮਲਾਲਾ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ 'ਚ ਕਰੀਬ 2.8 ਕਰੋੜ ਬੱਚੇ ਉੱਜੜੇ ਹਨ। ਇਕੱਲੇ ਸੀਰੀਆ ਜੰਗ ਨਾਲ ਹੀ ਕਰੀਬ 25 ਲੱਖ ਬੱਚੇ ਸ਼ਰਨਾਰਥੀ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 16 year old Syrian wins Children Peace Prize 2017