ਐੱਸਬੀਆਈ ਨੇ ਲਗਾਇਆ ਕਰਜ਼ਾ ਮੇਲਾ

Updated on: Tue, 13 Feb 2018 08:59 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਸਨਅਤੀ ਸ਼ਹਿਰ ਲੁਧਿਆਣਾ ਦੇ ਲੋਕਾਂ ਨੂੰ ਸਵੈ ਰੋਜਗਾਰ ਦੇਣ ਲਈ ਸਟੇਟ ਬੈਂਕ ਆਫ ਇੰਡੀਆ ਗਿੱਲ ਰੋਡ ਸਥਿਤ ਬੈਂਕ ਦੀ ਬ੫ਾਂਚ ਵਿੱਚ ਕਰਜ਼ਾ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਬੈਂਕ ਦੇ ਮਹਾਂ ਉੱਪ ਪ੫ਬੰਧਕ ਪ੫ਣਿਆ ਰੰਜਨ ਦਿਵੇਦੀ ਅਤੇ ਸੂਬਾ ਪ੫ਬੰਧਕ ਪੁਨੀਤ ਸ਼ਰਮਾ ਨੇ ਸਾਂਝੇ ਤੌਰਤੇ ਕੀਤਾ। ਮੇਲੇ ਦੌਰਾਨ ਬੈਂਕ ਦੇ ਸਟਾਫ ਨੇ ਕੇਂਦਰ ਸਰਕਾਰ ਦੀਆਂ ਵੱਖਵੱਖ ਰੋਜਗਾਰ ਕਰਜ਼ਾ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਐਸਬੀਆਈ ਗਿੱਲ ਰੋਡ ਦੇ ਬ੫ਾਂਚ ਪ੫ਬੰਧਕ ਅਮਨ ਭਾਟੀਆ ਨੇ ਦੱਸਿਆ ਕਿ ਅੱਜ ਦੇ ਮੇਲੇ ਦਾ ਮੁੱਖ ਮਨੋਰਥ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਲੋਕਾਂ ਨੂੰ ਸਵੈ ਰੋਜਗਾਰ ਵੱਲ ਪ੫ੇਰਿਤ ਕਰਨਾ ਹੈ ਉਨ੍ਹਾਂ ਕਿਹਾ ਸਟਾਫ ਵੱਲੋਂ ਬ੫ਾਂਚ ਵਿੱਚ ਆਏ 250 ਤੋਂ ਵੱਧ ਲੋਕਾਂ ਨੂੰ ਬਿਨ੍ਹਾਂ ਰਜਿਸਟਰੀ ਜਾਂ ਸਕਿਓਰਿਟੀ ਬਿਜਨੈਸ ਕਰਜ਼, ਮੁੱਦਰਾ ਕਰਜ਼ਾ, ਸਟੈਂਡ ਅੱਪ ਇੰਡੀਆ ਸਕੀਮ, ਸਮਰਿਧੀ ਸੁਕੰਨਿਆ ਯੋਜਨਾ, ਪੜਾਈ ਲਈ ਲੋਨ, ਹੋਮ ਕਰਜ਼ਾ, ਕਾਰ ਕਰਜ਼ਾ ਸਮੇਤ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਮੌਕੇ ਤੇ ਹੀ ਲੋਨ ਅਪਰੂਵ ਵੀ ਕੀਤੇ ਗਏ ਅਤੇ ਬਾਕੀਆਂ ਨੂੰ ਵੀ ਜਲਦ ਹੀ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਰਜ਼ਾ ਮਹੁੱਈਆ ਕਰਵਾਏ ਜਾਣਗੇ। ਇਸ ਮੌਕੇ ਤੇ ਸੰਜੈ ਕੁਮਾਰ, ਸੰਤੋਸ਼ ਕੁਮਾਰ, ਅਸ਼ਵਨੀ ਕੁਮਾਰ, ਕੇ ਕੇ ਖੁੱਲਰ ਅਤੇ ਹੋਰ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êzè Åé î§åð