ਲੋਹੜੀ 'ਤੇ ਕੀਤਾ ਧੀਆਂ ਦਾ ਸਨਮਾਨ

Updated on: Sat, 13 Jan 2018 05:28 PM (IST)
  

ਫੋਟੋ-33..ਲੋਹੜੀ ਦੇ ਤਿਉਹਾਰ 'ਤੇ ਧੀਆਂ ਦਾ ਸਨਮਾਨ ਕਰਕੇ ਲੋਹੜੀ ਮਨਾਉਂਦੇ ਹੋਏ ਗ੫ੇਟ ਸਪੋਰਟਸ ਕਲੱਬ ਦੀ ਟੀਮ ਤੇ ਸਕੂਲ ਸਟਾਫ਼।

---------------

-ਭਵਿੱਖ ਵਿਚ ਵੀ ਵੱਡੇ ਸਮਾਗਮ ਕਰਦੇ ਰਹਾਂਗੇ : ਸਹੋਤਾ

--------------

ਰਮੇਸ਼ ਰਾਮਪੁਰਾ, ਅੰਮਿ੫ਤਸਰ : ਗਰੇਟ ਸਪੋਰਟਸ ਐਂਡ ਕਲਚਰ ਕਲੱਬ ਵਲੋਂ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਸੈਂਟਰਲ ਵਰਕਸ਼ਾਪ ਬੀ ਬਲਾਕ ਰੇਲਵੇ ਕਲੌਨੀ ਵਿਖੇ ਧੀਆਂ ਦੀ ਲੋੋਹੜੀ ਮਨਾਉਣ ਦਾ ਸਮਾਗਮ ਕੀਤਾ ਗਿਆ, ਜਿਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਛੇ ਵਿਦਿਆਰਥਣਾਂ ਰੀਤਿਕਾ, ਆਂਚਲ, ਪਲਵੀ, ਪਰਮਿੰਦਰ ਕੌਰ, ਰਜਨੀ ਤੇ ਖੁਸ਼ੀ ਤੋਂ ਇਲਾਵਾ ਮਿਡਲ ਸਕੂਲ ਦੀਆਂ ਵਿਦਿਆਰਥਣਾਂ ਮਨੀਸ਼ਾ, ਜਸਮੀਤ, ਅਨੂੰ, ਦੀਕਸ਼ਾ, ਕੋਮਲ ਤੇ ਨੰਦਨੀ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਦਿਖਾਉਣ 'ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ 12 ਧੀਆਂ ਨੂੰ ਗ੫ੇਟ ਕਲੱਬ ਸਪੋਰਟਸ ਕਲੱਬ ਦੇ ਪ੫ਧਾਨ ਨਵਦੀਪ ਸਿੰਘ ਸਹੋਤਾ, ਸੈਕਟਰੀ ਬਲਬੀਰ ਸਿੰਘ ਗਿੱਲ, ਇਨਕਰੇਟੇਬਲ ਸੁਸਾਇਟੀ ਦੇ ਪ੫ਧਾਨ ਸਹਿਜ ਸਿੰਘ ਿਢੱਲੋਂ, ਰੇਲਵੇ ਤੋਂ ਭਾਰਤ ਭੂਸ਼ਣ, ਓਮ ਪ੫ਕਾਸ਼, ਇੰਟਰਨੈਸ਼ਨਲ ਪੰਜੇਬਾਜ ਦਿਨੇਸ਼ ਕੁਮਾਰ ਅਤੇ ਅਮਿਤ ਕੁਮਾਰ ਵੀਵੋ ਨੇ ਸਨਮਾਨਿਤ ਕਰਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਲੋਹੜੀ ਵੰਡੀ। ਮਿਡਲ ਸਕੂਲ ਦੇ ਹੈੱਡ ਟੀਚਰ ਭੁਪਿੰਦਰ ਸਿੰਘ ਅਤੇ ਐਲੀਮੈਂਟਰੀ ਸਕੂਲ ਦੇ ਸੈਂਟਰ ਹੈੱਡ ਟੀਚਰ ਅਜੀਤ ਸਿੰਘ ਨੱਬੀਪੁਰੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਰੰਗਾਰੰਗ ਪ੫ੋਗਰਾਮ ਦੀਆਂ ਪੇਸ਼ਕਾਰੀਆਂ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਰਵਿੰਦਰ ਸ਼ਰਮਾ, ਵਿਸ਼ਾਲ ਸੇਠ, ਸਾਜਨ ਕੁਮਾਰ, ਗਗਨ ਕੁਮਾਰ, ਨਵਕਿਰਨ ਸਿੰਘ, ਸਿਕੰਦਰ ਸਿੰਘ, ਅਭਿਸ਼ੇਕ, ਪ੫ਭਦੀਪ ਕੌਰ, ਪੂਜਾ, ਸਰਬਜੀਤ ਕੌਰ, ਭੁਪਿੰਦਰ ਕੌਰ, ਬਲਬੀਰ ਕੌਰ, ਦਵਿੰਦਰਜੀਤ ਕੌਰ, ਅਨੁਰਾਧਾ, ਰਾਜ ਰਾਣੀ, ਮੋਨਿਕਾ, ਸ਼ਮੀ ਅਰੋੜਾ, ਰਾਜ, ਸਰਬਜੀਤ ਸਿੰਘ, ਕਿ੫ਸ਼ਨਾ ਪ੫ਭਾ, ਨਵਜੋਤ ਕੌਰ, ਸਰਨਜੀਤ ਕੌਰ, ਰਜਵੰਤ ਕੌਰ ਅਤੇ ਰਮਿੰਦਰ ਕੌਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ×z¶à Ãê¯ðà