ਿਢੱਲਵਾਂ ਤੇ ਟਰਕਿਆਨਾ ਤੋਂ ਲਿਆ ਜਾ ਸਕਦਾ ਹੈ ਪਾਣੀ

Updated on: Mon, 16 Apr 2018 08:04 PM (IST)
  

ਜੇਐੱਨਐੱਨ, ਜਲੰਧਰ : ਸ਼ਹਿਰ ਦੇ ਲੋਕਾਂ ਨੂੰ ਟਿਊਬਵੈੱਲ ਦੇ ਪਾਣੀ ਦੀ ਜਗ੍ਹਾ ਸਰਫੇਸ ਵਾਟਰ ਸਪਲਾਈ ਕਰਨ ਲਈ ਬਿਆਸ ਤੋਂ ਪਾਣੀ ਲਿਆਉਣ ਲਈ ਦੋ ਪੁਆਇੰਟ ਸ਼ਾਰਟ ਲਿਸਟ ਕਰ ਲਏ ਗਏ ਹਨ। ਪ੍ਰਾਜੈਕਟ ਦੀਆਂ ਸੰਭਾਵਨਾਵਾਂ ਨੂੰ ਭਾਲਣ ਦੌਰਾਨ ਸ਼ਹਿਰ ਤਕ ਬਿਆਸ ਦਾ ਪਾਣੀ ਪਹੁੰਚਾਉਣ ਦੇ ਇਨ੍ਹਾਂ ਦੋਵੇਂ ਬਦਲਾਂ ਦੇ ਸਰਵੇ ਦਾ ਕੰਮ ਪੂਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਵਾਟਰ ਸਪਲਾਈ ਵਿÎਭਾਗ, ਸੀਵਰੇਜ ਬੋਰਡ, ਪ੍ਰਦੂਸ਼ਣ ਕੰਟਰੋਲ ਬੋਰਡ, ਰੇਲਵੇ ਬਿਜਲੀ ਵਿਭਾਗ, ਵਣ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਸਮੇਤ ਹੋਰ ਸਬੰਧਤ ਵਿਭਾਗਾਂ ਨਾਲ ਪ੍ਰਾਜੈਕਟ ਦੇ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਵੀ ਕੀਤੀ ਗਈ ਹੈ। ਬਿਆਸ ਪ੍ਰਾਜੈਕਟ 'ਤੇ ਕੰਸਲਟੈਂਟ ਕੰਪਨੀ ਦੀ ਟੀਮ ਨਾਲ ਕੰਮ ਕਰ ਰਹੇ ਐੱਸਡੀਓ ਗਗਨਦੀਪ ਸਿੰਘ ਨੇ ਦੱਸਿਆ ਕਿ ਿਢੱਲਵਾਂ ਤੇ ਟਰਕਿਆਨਾ ਪੁਆਇੰਟਸ ਨੂੰ ਫਾਈਨਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਿਢੱਲਵਾਂ 40 ਕਿਲੋਮੀਟਰ, ਜਦਕਿ ਟਰਕਿਆਨਾ 68 ਕਿਲੋਮੀਟਰ ਪੈਂਦਾ ਹੈ। ਦੋਵੇਂ ਪੁਆਇੰਟਸ 'ਤੇ ਪਾਣੀ ਦੀ ਗੁਣਵੱਤਾ ਵੀ ਸਹੀ ਪਾਈ ਗਈ ਹੈ ਅਤੇ ਇਥੇ 12 ਮਹੀਨੇ ਪਾਣੀ ਦੀ ਭਰਪੂਰ ਮਾਤਰਾ ਉਪਲੱਬਧ ਰਹਿੰਦੀ ਹੈ।

ਐੱਸਡੀਓ ਗਗਨਦੀਪ ਸਿੰਘ ਨੇ ਦੱਸਿਆ ਕਿ ਬਿਆਸ ਦੇ ਪਾਣੀ ਨੂੰ ਟਰੀਟ ਕਰਨ ਲਈ ਵਾਟਰ ਟਰੀਟਮੈਂਟ (ਡਬਲਿਊਟੀਪੀ) ਪਲਾਂਟ ਬਣਾਇਆ ਜਾਣਾ ਹੈ। ਇਸ ਲਈ 27 ਏਕੜ ਜ਼ਮੀਨ ਦੀ ਲੋੜ ਹੋਵੇਗੀ। ਦੋਵੇਂ ਰੂਟ ਦੇ ਵਿਚਾਲੇ ਕਿਤੇ ਵੀ ਜ਼ਮੀਨ ਦੀ ਚੋਣ ਕੀਤੀ ਜਾ ਸਕਦੀ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ ਪ੍ਰਤੀ ਦਿਨ ਇਸ ਡਬਲਿਊਟੀਪੀ 'ਚ 350 ਐੱਮਐੱਲਡੀ ਪਾਣੀ ਟਰੀਟ ਕੀਤਾ ਜਾਵੇਗਾ। ਇਥੋਂ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਪਾਣੀ ਸਪਲਾਈ ਦਾ ਬਦਲ ਰੱਖਿਆ ਗਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਲਈ ਵੱਖਰਾ ਟਰੀਟਮੈਂਟ ਪਲਾਂਟ ਲਾਇਆ ਜਾਵੇਗਾ।

ਕਾਬਿਲੇਗ਼ੌਰ ਹੈ ਕਿ ਜਲੰਧਰ 'ਚ ਸਰਫੇਸ ਵਾਟਰ ਦੀ ਸਪਲਾਈ ਦਾ ਪ੍ਰਾਜੈਕਟ ਪਹਿਲਾਂ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸੀ ਪਰ ਹੁਣ ਇਸ ਨੂੰ ਇਕ ਹਜ਼ਾਰ ਕਰੋੜ ਦਾ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਫਿਲਹਾਲ ਕਰੀਬ 523 ਟਿਊਬਵੈੱਲਾਂ ਤੋਂ ਪਾਣੀ ਸਪਲਾਈ ਹੋ ਰਿਹਾ ਹੈ। ਬੀਤੇ ਕਰੀਬ 15 ਸਾਲਾਂ 'ਚ ਜਲੰਧਰ 'ਚ ਪਾਣੀ ਦਾ ਪੱਧਰ 60 ਫੁੱਟ ਤੋਂ 200 ਫੁੱਟ ਤਕ ਜਾ ਪੁੱਜਣ ਕਾਰਨ ਸਰਕਾਰ ਨੇ ਸ਼ਹਿਰ 'ਚ ਸਰਫੇਸ ਵਾਟਰ ਸਪਲਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਜਲੰਧਰ 'ਚ ਪ੍ਰਤੀ ਦਿਨ ਲੋਕਾਂ ਦੇ ਘਰਾਂ 'ਚ 310 ਐੱਮਐੱਲਡੀ ਪਾਣੀ ਦੀ ਸਪਲਾਈ ਦੀ ਜਾਂਦੀ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ 'ਤੇ ਅੰਮਿ੍ਰਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ 'ਚ ਸਰਫੇਸ ਵਾਟਰ ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਸਰਵੇ ਦੀ ਟੀਮ ਦਾ 80 ਫ਼ੀਸਦੀ ਖ਼ਰਚਾ ਏਡੀਬੀ ਜਦਕਿ 20 ਫ਼ੀਸਦੀ ਖ਼ਰਚਾ ਨਗਰ ਨਿਗਮ ਝੱਲੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Water take from dhillwan and tarkiana