'ਰੋਜ਼ ਡੇ' 'ਤੇ ਨਿਕਾਹ, 'ਪ੫ਪੋਜ਼ ਡੇ' 'ਤੇ ਕਤਲ

Updated on: Mon, 12 Feb 2018 08:38 PM (IST)
  

ਦੂਜੇ ਨਿਕਾਹ ਤੋਂ ਦੁਖੀ ਪਹਿਲੀ ਪਤਨੀ ਨੇ ਕੀਤਾ ਕਾਰਾ

-ਬੋਲੀ, ਜੋ ਮੇਰਾ ਨਾ ਹੋਇਆ, ਉਹ ਸੌਕਣ ਦਾ ਕਿੱਥੋਂ ਹੋਵੇਗਾ

ਜੇਐੱਨਐੱਨ, ਬਰੇਲੀ : ਵੈਲੇਨਟਾਈਨ ਹਫ਼ਤੇ ਦੇ ਪਹਿਲੇ ਦਿਨ ਭਾਵ ਰੋਜ਼ ਡੇ (ਸੱਤ ਫਰਵਰੀ) ਨੂੰ ਦੂਜਾ ਨਿਕਾਹ ਕਰਨ ਵਾਲੇ ਅਧੇੜ ਉਮਰ ਦੇ ਵਿਅਕਤੀ ਦਾ ਪ੫ਪੋਜ਼ ਡੇ (11 ਫਰਵਰੀ) ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਕਥਿਤ ਦੋਸ਼ੀ ਉਸ ਦੀ ਪਹਿਲੀ ਪਤਨੀ ਹੈ, ਜਿਸ ਨੂੰ ਪੁਲਿਸ ਨੇ ਗਿ੫ਫ਼ਤਾਰ ਕਰ ਲਿਆ ਹੈ। ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੇ ੨7 ਸਾਲ ਦਾ ਭਰੋਸਾ ਤੋੜਿਆ। ਦੂਜੀ ਪਤਨੀ ਨੂੰ ਘਰ ਲਿਆਉਣ ਦੀ ਜਿਦ 'ਤੇ ਅੜਿਆ ਸੀ। ਝਗੜਾ ਹੋਇਆ, ਉਸੇ ਦੌਰਾਨ ਹੱਥ 'ਚ ਸਿਲ ਵੱਟਾ ਅਤੇ ਪਤੀ ਦੇ ਸਿਰ 'ਤੇ ਵਾਰ ਕਰ ਦਿੱਤਾ। ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਬੋਲੀ, ਜੋ ਮੇਰਾ ਨਾ ਹੋਇਆ, ਉਹ ਸੌਕਣ ਦਾ ਕਿੱਥੋਂ ਹੋਵੇਗਾ।

ਉੱਤਰ ਪ੫ਦੇਸ਼ ਦੇ ਬਰੇਲੀ ਸਥਿਤ ਕਿਲ੍ਹਾ ਬਾਕਰਗੰਜ ਦੇ ਖੱਡ ਮੁਹੱਲਾ ਨਿਵਾਸੀ ਰਿਕਸ਼ਾ ਚਾਲਕ ਪੱਪੂ ਉਰਫ਼ ਵਸੀਮ (45) ਪਤਨੀ ਬਬਲੀ ਤੇ ਦੋ ਧੀਆਂ ਨਾਲ ਰਹਿੰਦਾ ਸੀ। ਪੁੱਤਰ ਦੀ ਸ਼ਾਦੀ ਹੋ ਚੁੱਕੀ ਹੈ ਜੋ ਦੂਜੇ ਮਕਾਨ 'ਚ ਰਹਿੰਦਾ ਹੈ। ਬਬਲੀ ਨੂੰ ਪਤਾ ਲੱਗਿਆ ਕਿ ਪੱਪੂ ਨੇ ਮੁਹੱਲੇ ਦੀ ਹੀ 35 ਸਾਲਾ ਰਾਬੀਆ ਨਾਲ ਦੂਜੀ ਸ਼ਾਦੀ ਕਰ ਲਈ ਹੈ। ਉਹ ਵੀ ਸ਼ਾਦੀਸ਼ੁਦਾ ਹੈ ਅਤੇ ਚਾਰ ਬੱਚਿਆਂ ਦੀ ਮਾਂ ਹੈ। ਦੂਜੀ ਸ਼ਾਦੀ ਦੀ ਗੱਲ 'ਤੇ ਬਬਲੀ ਅਤੇ ਪੱਪੂ ਦਰਮਿਆਨ ਝਗੜਾ ਹੋਣ ਲੱਗਿਆ। ਵਿਵਾਦ ਦੌਰਾਨ ਪੱਪੂ ਕਮਰਾ ਬੰਦ ਕਰਕੇ ਬਬਲੀ ਨੂੰ ਕੁੱਟਣ ਲੱਗਿਆ। ਇਸੇ ਦੌਰਾਨ ਬਬਲੀ ਦੇ ਹੱਥ 'ਚ ਸਿਲ ਵੱਟਾ ਆ ਗਿਆ ਅਤੇ ਉਸ ਨੇ ਪਤੀ ਦੇ ਸਿਰ 'ਤੇ ਅੰਨ੍ਹੇਵਾਹ ਵਾਰ ਕਰ ਦਿੱਤੇ। ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੁਛਗਿੱਛ ਕੀਤੀ ਤਾਂ ਬਬਲੀ ਬੋਲੀ ਕਿ ਘਰ 'ਚ ਵੜੇ ਤਿੰਨ ਨਕਾਬਪੋਸ਼ਾਂ ਨੇ ਪਤੀ ਦਾ ਕਤਲ ਕਰ ਦਿੱਤਾ। ਜਦੋਂ ਉਸ ਨੂੰ ਥਾਣੇ ਚੱਲਣ ਲਈ ਕਿਹਾ ਤਾਂ ਉਹ ਘਬਰਾ ਗਈ। ਸ਼ੱਕ ਹੋਣ 'ਤੇ ਪੁਲਿਸ ਉਸ ਨੂੰ ਤੇ ਉਸ ਦੀ 14 ਸਾਲਾ ਧੀ ਨੂੰ ਥਾਣੇ ਲੈ ਗਈ। ਜਿੱਥੇ ਸਖ਼ਤਾਈ ਨਾਲ ਪੁਛਗਿੱਛ 'ਤੇ ਉਸ ਨੇ ਪਤੀ ਦਾ ਕਤਲ ਕਰਨਾ ਮੰਨ ਲਿਆ।

---

ਪੱਪੂ ਨੇ ਦੂਜਾ ਨਿਕਾਹ ਕੀਤਾ ਸੀ। ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਪੱਪੂ ਨੇ ਗਲਾ ਦਬਾਇਆ ਤਾਂ ਪਤਨੀ ਨੇ ਸਿਲ ਵੱਟੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

-ਰੋਹਿਤ ਸਿੰਘ ਸਜਵਾਨ, ਐੱਸਪੀ ਸਿਟੀ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: up murd er news