ਜਲੰਧਰ ਪੁਲਿਸ ਨੇ ਸ਼ੁਰੂ ਕੀਤਾ ਸਾਈਬਰ ਸੈੱਲ

Updated on: Wed, 16 May 2018 09:09 PM (IST)
  
©U×è Î Ñ ÁæÜ¢ÏÚU ×ð¢ ¥Õ âæ§ÕÚU âðÜ, Èð¤âÕé·¤- ¥æòÙÜæ§Ù ÆU»è ·¤è ãUô â·ð¤»è Á梿

ਜਲੰਧਰ ਪੁਲਿਸ ਨੇ ਸ਼ੁਰੂ ਕੀਤਾ ਸਾਈਬਰ ਸੈੱਲ

-ਸਾਲ 2017 'ਚ ਸਾਈਬਰ ਕਰਾਈਮ ਦੇ ਆ ਚੁੱਕੇ ਹਨ 40 ਮਾਮਲੇ

-ਥਾਣੇ ਸਾਈਬਰ ਸੁਵਿਧਾ ਨਾ ਹੋਣ ਕਾਰਨ ਨਹੀਂ ਦਰਜ ਹੁੰਦੇ ਸਨ ਸਾਰੇ ਮਾਮਲੇ

ਫੋਟੋ 5,6,7

ਜੇਐੱਨਐੱਨ ਜਲੰਧਰ : ਆਨਲਾਈਨ ਫਿਸ਼ਿੰਗ ਕਾਲ ਦੇ ਸ਼ਿਕਾਰ ਲੋਕਾਂ ਲਈ ਹੁਣ ਸਾਈਬਰ ਸੈੱਲ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਸਾਈਬਰ ਕਰਾਈਮ ਦੇ ਪ੍ਰਤੀ ਦਿਨ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਪੁਲਿਸ ਮੁਲਾਜ਼ਮਾਂ ਦੀ ਟੀਮ ਨੂੰ ਨੈਸ਼ਨਲ ਪਲਿਸ ਅਕੈਡਮੀ ਕੋਲੋਂ ਸਾਈਬਰ ਟਰੇਨਿੰਗ ਦਿਵਾਈ ਹੈ। ਟੀਮ ਦੇ ਟਰੇਨਿੰਗ ਤੋਂ ਆਉਂਦਿਆਂ ਹੀ ਪੁਲਿਸ ਲਾਈਨ 'ਚ ਸਾਈਬਰ ਸੈੱਲ ਦੀ ਗਠਨ ਕੀਤਾ ਗਿਆ, ਜਿਸ ਦਾ ਸੀਪੀ ਨੇ ਉਦਘਾਟਨ ਕਰਕੇ ਬੁੱਧਵਾਰ ਨੂੰ ਇਸ ਦੀ ਸ਼ੁਰੂਆਤ ਕੀਤੀ। ਸੀਪੀ ਸਿਨ੍ਹਾ ਨੇ ਕਿਹਾ ਕਿ ਫੇਸਬੁੱਕ 'ਤੇ ਨਕਲੀ ਆਈਡੀ ਬਣਾ ਕੇ ਕਿਸੇ ਨੂੰ ਬਦਨਾਮ ਕਰਨਾ, ਫੋਨ ਕਰਕੇ ਓਟੀਪੀ (ਵਨ ਟਾਈਮ ਪਾਸਵਰਡ) ਲੈ ਕੇ ਖਾਤੇ 'ਚੋਂ ਪੈਸੇ ਕਢਵਾਉਣ ਵਰਗੇ ਮਾਮਲਿਆਂ ਨੂੰ ਹੁਣ ਸਾਈਬਰ ਸੈੱਲ ਹੱਲ ਕਰੇਗਾ। ਸੀਪੀ ਸਿਨ੍ਹਾ ਨੇ ਕਿਹਾ ਕਿ ਇਨ੍ਹਾਂ ਦਿਨਾਂ 'ਚ ਇਸ ਤਰ੍ਹਾਂ ਦੇ ਮਾਮਲੇ ਕਾਫੀ ਆ ਰਹੇ ਹਨ ਜਿਵੇਂ ਕਿ ਕਿਸੇ ਕੁੜੀ ਦੇ ਨਾਂ ਦੀ ਜਾਲੀ ਆਈਡੀ ਬਣਾ ਕੇ ਉਸ ਨੂੰ ਬਦਨਾਮ ਕਰਨਾ ਤੇ ਕਿਸੇ ਦੇ ਖਾਤੇ 'ਚੋਂ ਧੋਖੇ ਨਾਲ ਪੈਸੇ ਕਢਵਾਉਣਾ ਤੇ ਸਸਤਾ ਕਰਜ਼ਾ ਦੇਣ ਦੇ ਨਾਂ 'ਤੇ ਠੱਗੀ ਆਦਿ ਕਰਨਾ। ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਿਪਟਣਾ ਪੁਲਿਸ ਲਈ ਚਣੌਤੀ ਬਣ ਗਿਆ ਸੀ। ਇਸ ਲਈ ਪੰਜ ਪੁਲਿਸ ਅਧਿਕਾਰੀ ਤੇ ਦੋ ਕਾਂਸਟੇਬਲ ਰੈਂਕ ਦੇ ਮੁਲਾਜ਼ਮਾਂ ਨੂੰ ਸਾਈਬਰ ਸੈੱਲ ਦੀ ਟਰੇਨਿੰਗ ਦਿਵਾਉਣ ਲਈ ਨੈਸ਼ਨਲ ਪੁਲਿਸ ਅਕੈਡਮੀ ਛੇ ਦਿਨ ਦੀ ਟਰੇਨਿੰਗ ਲੈਣ ਭੇਜਿਆ ਸੀ। ਹੁਣ ਸ਼ਹਿਰ ਦੇ ਕਿਸੇ ਵੀ ਥਾਣੇ 'ਚ ਆਏ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸਾਈਬਰ ਸੈੱਲ ਨੂੰ ਟਰਾਂਸਫਰ ਕੀਤਾ ਜਾਵੇਗਾ। ਜੇਕਰ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧ ਜਾਣਗੇ ਤਾਂ ਇਕ ਹੋਰ ਸੈੱਲ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈੱਲ ਨੇ ਪੁਰਾਣੇ ਸਾਰੇ ਦਰਜ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

------------

ਰੈਨਸਮਵੇਅਰ ਤੇ ਆਨਲਾਈਨ ਹੈਕਿੰਗ ਵਰਗੇ ਮਾਮਲੇ ਚੰਡੀਗੜ੍ਹ ਹੋਣਗੇ ਟਰਾਂਸਫਰ

ਸੀਪੀ ਨੇ ਕਿਹਾ ਕਿ ਜਲੰਧਰ ਦਾ ਸਾਈਬਰ ਸੈੱਲ ਫੇਸਬੁੱਕ, ਟਵੀਟਰ, ਇੰਸਟਾਗ੍ਰਾਮ, ਵਟਸਐਪ, ਸਨੈਪਚੈਟ, ਬਲਾਗਰ ਤੇ ਪ੍ਰੋਨੋਗ੍ਰਾਫੀ ਵਰਗੇ ਮਾਮਲਿਆਂ ਦੀ ਜਾਂਚ ਕਰ ਸਕੇਗਾ। ਹਾਲਾਂਕਿ ਰੈਨਸਮਵੇਅਰ ਤੇ ਆਨਲਾਈਨ ਹੈਕਿੰਗ ਵਰਗੇ ਮਾਮਲੇ ਜਿਸ ਵਿਚ ਹਾਈਕਰ ਵੱਲੋਂ ਖਾਤਾ ਫਰੀਜ਼ ਕਰ ਦਿੱਤਾ ਜਾਂਦਾ ਹੈ ਆਦਿ ਪੇਚੀਦਾ ਮਾਮਲੇ ਚੰਡੀਗੜ੍ਹ ਸਾਈਬਰ ਸੈੱਲ ਨੂੰ ਟਰਾਂਸਫਰ ਕੀਤੇ ਜਾਣਗੇ।

------------------------

ਥਾਣੇ 'ਚ ਨਹੀਂ ਦਰਜ ਹੁੰਦੇ ਸੀ ਮਾਮਲੇ

ਸੀਪੀ ਨੇ ਕਿਹਾ ਕਿ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਾਈਬਰ ਬਾਰੇ ਜਾਣਕਾਰੀ ਨਾ ਹੋਣ ਕਾਰਨ ਜ਼ਿਆਦਾਤਰ ਮਾਮਲੇ ਦਰਜ ਨਹੀਂ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਸਾਈਬਰ ਸੈੱਲ ਦੇ ਨੋਡਲ ਅਫਸਰ ਐੱਸਪੀ ਸਮੀਰ ਵਰਮਾ ਹਨ ਤੇ ਉਨ੍ਹਾਂ ਦੇ ਨਾਲ ਇੰਸਪੈਕਟਰ ਸੁਭਾਸ਼ ਚੰਦਰ, ਸਬ ਇੰਸਪੈਕਟਰ ਮੋਨਿਕਾ ਅਰੋੜਾ, ਸੁਰਿੰਦਰਜੀਤ ਸਿੰਘ, ਏਐੱਸਆਈ ਜਗਦੀਸ਼ ਰਾਜ, ਕਾਂਸਟੇਬਲ ਬਬਿਤਾ, ਇੰਦਰਜੀਤ ਕੌਰ, ਨਿਤਿਨ ਕੁਮਾਰ ਤੇ ਰਮਨਦੀਪ ਟੀਮ 'ਚ ਸ਼ਾਮਲ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ©U×è Î Ñ ÁæÜ¢ÏÚU ×ð¢ ¥Õ âæ§ÕÚU âðÜ, Èð¤âÕé·¤- ¥æòÙÜæ§Ù ÆU»è ·¤è ãUô â·ð¤»è Á梿