ਗੁਰਬੰਤਾ ਨਗਰ ਦੇ ਫਲੈਟ ਮਾਲਕਾਂ ਨੇ ਕੀਤਾ ਜੇਆਈਟੀ ਦਫ਼ਤਰ 'ਚ ਹੰਗਾਮਾ

Updated on: Fri, 19 May 2017 11:54 PM (IST)
  
»éÚÕ¢Ìæ Ù»Ú ·ð¤ ÜñÅU ×æçÜ·¤ô¢ ·¤æ Áð¥æ§üÅUè ΍ÌÚ ÂÚ ã¢»æ×æ

ਗੁਰਬੰਤਾ ਨਗਰ ਦੇ ਫਲੈਟ ਮਾਲਕਾਂ ਨੇ ਕੀਤਾ ਜੇਆਈਟੀ ਦਫ਼ਤਰ 'ਚ ਹੰਗਾਮਾ

ਜੇਐੱਨਐੱਨ, ਜਲੰਧਰ : ਮਾਸਟਰ ਗੁਰਬੰਤਾ ਸਿੰਘ ਨਗਰ ਵਿਚ ਫਲੈਟ ਮਾਲਕਾਂ ਨੇ ਸ਼ੁੱਕਰਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿਚ ਜ਼ੋਰਦਾਰ ਹੰਗਾਮਾ ਕੀਤਾ। ਉਹ ਈਓ, ਅਰਵਿੰਦ ਕੁਮਾਰ ਸ਼ਰਮਾ ਤੇ ਐੱਸਈ ਰਾਜੀਵ ਸੇਖੜੀ ਦੇ ਨਾ ਮਿਲਣ ਕਾਰਨ ਨਾਰਾਜ਼ ਸਨ।

ਇੰਦਰਾਪੁਰਮ ਫਲੈਟ ਆਨਰ ਵੈੱਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੀਫ ਵਿਜੀਲੈਂਸ ਅਫਸਰ ਸੁਦੀਪ ਮਾਨਿਕ ਨੇ ਵੀਰਵਾਰ ਨੂੰ ਜੇਆਈਟੀ ਵੱਲੋਂ ਬਣਾਏ ਗਏ 888 ਫਲੈਟਾਂ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸ਼ਿਕਾਇਤ ਕੀਤੀ ਸੀ। ਸਿੱਧੂ ਦੇ ਨਿਰਦੇਸ਼ 'ਤੇ ਹੀ ਮਾਨਿਕ ਜਲੰਧਰ ਆਏ ਸਨ। ਜਦੋਂ ਉਹ ਫਲੈਟ ਵੇਖਣ ਪੁੱਜੇ ਤਾਂ ਟਰੱਸਟ ਦੇ ਅਫਸਰਾਂ ਨੇ ਸੁਸਾਇਟੀ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਤੱਕ ਨਾ ਦਿੱਤੀ। ਇਸ 'ਤੇ ਜਦੋਂ ਸੁਸਾਇਟੀ ਵਾਲਿਆਂ ਨੇ ਰੋਸ ਜਤਾਇਆ ਤਾਂ ਸੀਵੀਓ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਸਾਢੇ ਦਸ ਵਜੇ ਟਰੱਸਟ ਦੇ ਦਫਤਰ ਵਿਚ ਈਓ ਤੇ ਐੱਸਈ ਨੂੰ ਮਿਲਣ ਨੂੰ ਕਿਹਾ। ਸਵੇਰੇ ਸਾਢੇ ਦਸ ਵਜੇ ਜਦੋਂ ਫਲੈਟ ਮਾਲਕਾਂ ਦੇ ਨਾਲ ਉਹ ਦਫਤਰ ਪੁੱਜੇ ਤਾਂ ਈਓ ਤੇ ਐੱਸਈ ਗੈਰ ਹਾਜ਼ਰ ਸਨ। 12 ਵਜੇ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਜਦੋਂ ਉਹ ਨਾ ਆਏ ਤਾਂ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਦੁਪਹਿਰ ਤਕਰੀਬਨ ਦੋ ਵਜੇ ਦੇ ਬਾਅਦ ਈਓ ਮਿਲੇ ਤੇ ਸੁਸਾਇਟੀ ਦੇ ਲੋਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ।

ਪ੍ਰਦਰਸ਼ਨ ਕਰਨ ਵਾਲਿਆਂ ਵਿਚ ਇੰਦਰਾਪੁਰਮ ਫਲੈਟ ਆਨਰ ਵੈੱਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਕੇਵਲ ਿਯਸ਼ਨ ਸੂਰੀ, ਕੇਐੱਲ ਅਰੋੜਾ, ਅਜੇ ਸ਼ਰਮਾ, ਮਹਿੰਦਰ ਪ੍ਰਭੂ ਆਦਿ ਮੌਜੂਦ ਸਨ।

------

ਅਧਿਕਾਰੀਆਂ 'ਤੇ ਲਾਏ ਧੋਖਾ ਦੇਣ ਦੇ ਦੋਸ਼

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਫਲੈਟਾਂ ਵਿਚ 40 ਫੁੱਟ ਦਾ ਰਾਹ ਦੱਸ ਕੇ 11 ਫੁੱਟ ਦੀ ਸੜਕ ਦੇ ਦਿੱਤੀ ਗਈ। ਜੀਟੀ ਰੋਡ ਤੋਂ ਉਨ੍ਹਾਂ ਨੂੰ ਕਨੈਕਟੀਵਿਟੀ ਵੀ ਨਹੀਂ ਦਿੱਤੀ ਗਈ। ਪਾਣੀ ਦੀ ਵੀ ਢੁੱਕਵੀਂ ਸਹੂਲਤ ਨਹੀਂ ਹੈ। ਸੁਸਾਇਟੀ ਵਿਚ ਚਾਰ-ਚਾਰ ਫੁੱਟ ਖਾਹ ਉੱਗੀ ਹੋਈ ਹੈ। ਫਲੈਟ ਦੇ ਨਾਲ ਹੀ ਡਿਪਸ ਸਕੂਲ ਦੇ ਮਾਲਕ ਤੇ ਪ੍ਰਾਪਰਟੀ ਕਾਰੋਬਾਰੀ ਤਰਵਿੰਦਰ ਸਿੰਘ ਰਾਜੂ ਨੇ ਗੈਰ ਕਾਨੂੰਨੀ ਦੌਰ 'ਤੇ ਕੰਧ ਖੜ੍ਹੀ ਕਰ ਕੇ ਰਾਹ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਇਹ ਕੰਧ ਤੋੜੀ ਗਈ ਹੈ। ਉਨ੍ਹਾਂ ਨੇ ਸਰਕਾਰ ਤੋਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਦੋਸ਼ੀ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: »éÚÕ¢Ìæ Ù»Ú ·ð¤ ÜñÅU ×æçÜ·¤ô¢ ·¤æ Áð¥æ§üÅUè ΍ÌÚ ÂÚ ã¢»æ×æ