ਕੀੜੇਮਾਰ ਦਵਾਈ ਪੀਣ ਨਾਲ ਅੌਰਤ ਜ਼ਖ਼ਮੀ

Updated on: Sat, 18 Mar 2017 11:02 PM (IST)
  

ਜੇਐੱਨਐੱਨ, ਜਲੰਧਰ : ਪਿੰਡ ਨਿੱਝਰਾਂ 'ਚ ਇਕ ਅੌਰਤ ਦੇ ਕੀੜੇਮਾਰ ਦਵਾਈ ਪੀਣ ਨਾਲ ਹਾਲਤ ਵਿਗੜਨ 'ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਅੌਰਤ ਦਾ ਇਲਾਜ ਕੀਤਾ ਜਾ ਰਿਹਾ ਹੈ। ਅੌਰਤ ਦੀ ਪਛਾਣ ਪਿੰਡ ਨਿੱਝਰਾਂ ਵਾਸੀ ਸੋਨੀਆ ਪਤਨੀ ਅਸ਼ੋਕ ਕੁਮਾਰ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਵਿਚ ਅੌਰਤ ਦਾ ਕਹਿਣਾ ਸੀ ਕਿ ਘਰ 'ਚ ਪਏ ਗਲਾਸ 'ਚ ਕੀੜੇਮਾਰ ਦਵਾਈ ਪਈ ਸੀ। ਉਸ ਨੇ ਗਲਤੀ ਨਾਲ ਚਾਹ ਉਸ ਗਿਲਾਸ ਵਿਚ ਪੀ ਲਈ, ਜਿਸ ਨਾਲ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਕਾਲਾ ਸੰਿਘਆ ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ·¤èÅU Ùæàæ·¤ Îßæ ÂèÙð âð ×çãÜæ »¢ÖèÚ