ਪਾਰਕ 'ਚ ਵਾਹਨ ਨਾ ਖੜ੍ਹੇ ਕਰਨ ਦੀ ਮੰਗ

Updated on: Fri, 19 May 2017 11:34 PM (IST)
  

ਜੇਐੱਨਐੱਨ, ਜਲੰਧਰ : ਮਸਤ ਰਾਮ ਪਾਰਕ ਨੇੜੇ ਰਹਿਣ ਵਾਲੇ ਲੋਕਾਂ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪਾਰਕ 'ਚ ਸਕੂਟਰ ਤੇ ਹੋਰ ਵਾਹਨ ਨਾ ਖੜ੍ਹੇ ਕਰਨ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਜਾਵੇ। ਇਲਾਕੇ ਦੋ ਲੋਕਾਂ ਦਾ ਕਹਿਣਾ ਹੈ ਕਿ ਸਵੱਛਤਾ ਦੇ ਨਾਤੇ ਪਾਰਕ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਪਰ ਸਕੂਟਰ ਤੇ ਹੋਰ ਵਾਹਨ ਖੜ੍ਹੇ ਕਰਨ ਨਾਲ ਧੂੜ ਉੱਡਦੀ ਹੈ ਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਲਾਕੇ ਦੋ ਲੋਕਾਂ ਰਾਕੇਸ਼ ਕੁਮਾਰ, ਸੀਤਾ ਰਾਣੀ, ਅਸ਼ਵਨੀ ਆਰੀਆ, ਊਸ਼ਾ ਸੇਖੜੀ ਤੇ ਹੋਰਾਂ ਨੇ ਕਿਹਾ ਕਿ ਪਾਰਕ ਨੂੰ ਸੁੰਦਰ ਬਣਾਉਣ ਵਿਚ ਕੌਂਸਲਰ ਅਸ਼ਵਨੀ ਭੰਡਾਰੀ ਨੇ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਹੈ। ਉਨ੍ਹਾਂ ਨਿਗਮ ਕਮਿਸ਼ਨਰ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Âæ·ü¤ ×ð´ S·ê¤ÅUÚ Ù ¹Ç¸Uð ·¤ÚÙð ·¤è ×梻