ਜੇਐੱਨਐੱਨ, ਜਲੰਧਰ : ਬਦਲਦੇ ਵੇਲਿਆਂ ਦੇ ਨਾਲ-ਨਾਲ ਵਾਤਾਵਰਣ 'ਚ ਆ ਰਹੀ ਤਬਦੀਲੀ ਤੇ ਕੁਦਰਤੀ ਸਰੋਤ ਖ਼ਤਮ ਹੁੰਦੇ ਜਾ ਰਹੇ ਹਨ। ਆਦਮਪੁਰ ਇਲਾਕੇ 'ਚ ਜਿਥੇ ਕਦੇ ਕੁਦਰਤੀ ਸਰੋਤ ਵਜੋਂ ਤਾਲਾਬ ਤੇ ਖੂਹ ਪਿੰਡਾਂ-ਪਿੰਡਾਂ 'ਚ ਹੁੰਦੇ ਸਨ, ਹੁਣ ਇਨ੍ਹਾਂ ਦਾ ਵਜੂਦ ਹੀ ਖ਼ਤਮ ਹੋ ਗਿਆ ਹੈ। ਹਾਲਾਤ ਇਹ ਹਨ ਕਿ ਜਾਂ ਤਾਂ ਪਾਣੀ ਦੇ ਰਵਾਇਤੀ ਸਰੋਤ ਪਿੰਡਾਂ 'ਚ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਜਾਂ ਫਿਰ ਪਾਣੀ ਨਾ ਹੋਣ ਨਾਲ ਸੁੱਕੇ ਪਏ ਹਨ। ਆਦਮਪੁਰ ਹਲਕੇ ਦੀ ਗੱਲ ਕਰੀਏ ਤਾਂ ਬਿਸਤ ਦੁਆਬ ਨਹਿਰ ਤੋਂ ਇਲਾਵਾ ਨਸਰਾਲਾ ਚੋਅ ਤੇ ਇਨ੍ਹਾਂ ਦੇ ਕੰਿਢਆਂ ਦੇ ਨਾਲ ਲੱਗਦੇ ਪਿੰਡ ਜਿਥੇ ਕਦੇ ਹੱਥ ਨਾਲ ਖੁਦਾਈ ਨਾਲ ਹੀ ਪਾਣੀ ਬਾਹਰ ਆਉਣ ਲੱਗਦਾ ਸੀ ਤੇ ਇਸ ਇਲਾਕੇ ਨੂੰ ਇਸੇ ਕਾਰਨ ਸੀਰੋਵਾਲ ਕਿਹਾ ਜਾਂਦਾ ਸੀ, 'ਚ ਵੀ ਹੁਣ ਹਾਲਾਤ ਬਦਤਰ ਹੋਣ ਲੱਗੇ ਹਨ।

ਪਿੰਡ ਕਾਲਰਾ ਦੇ ਰਹਿਣ ਵਾਲੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਮੰਨੀਏ ਤਾਂ ਪਿੰਡਾਂ ਦੇ ਹਰ ਹਿੱਸੇ 'ਚ ਪੀਣ ਵਾਲੇ ਪਾਣੀ ਖੂਹ, ਕੱਪੜੇ ਧੋਣ ਦੇ ਨਾਲ-ਨਾਲ ਜਾਨਵਰਾਂ ਨੂੰ ਪਾਣੀ ਪਿਲਾਉਣ ਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿੰਨ-ਤਿੰਨ ਤਾਲਾਬ ਹੋਇਆ ਕਰਦੇ ਸਨ। ਪਾਣੀ ਦਾ ਪੱਧਰ 20 ਤੋਂ 30 ਫੁੱਟ 'ਤੇ ਸੀ, ਜੋ ਹੁਣ 300 ਫੁੱਟ ਤਕ ਜਾ ਪੁੱਜਾ ਹੈ। ਇਲਾਕੇ ਦੇ ਜ਼ਿਆਦਾਤਰ ਖੂਹ ਸੱੁਕ ਚੁੱਕੇ ਹਨ। ਪਾਣੀ ਦੀ ਵਰਤੋਂ ਨਾ ਹੋਣ ਨਾਲ ਖੂਹਾਂ ਨੂੰ ਢੱਕ ਦਿੱਤਾ ਗਿਆ ਹੈ। ਤਾਲਾਬਾਂ ਦਾ ਵਜੂਦ ਖ਼ਤਮ ਹੋ ਚੁੱਕਾ ਹੈ। ਪਿੰਡਾਂ 'ਚ ਲੋਕਾਂ ਨੇ ਤਾਲਾਬਾਂ ਦੀ ਥਾਂ 'ਤੇ ਕਬਜ਼ੇ ਕਰ ਲਏ ਹਨ। ਜੇ ਕਿਤੇ ਹੈ ਤਾਂ ਉਥੇ ਗੰਦਾ ਪਾਣੀ ਜਮ੍ਹਾਂ ਹੋ ਰਿਹਾ ਹੈ। ਪਿੰਡਾਂ 'ਚ ਹੁਣ ਟਿਊਬਵੈੱਲ ਵੀ ਨਾਂ ਦੇ ਰਹਿ ਗਏ ਹਨ। ਘਰ 'ਚ ਵਾਟਰ ਸਪਲਾਈ ਤੇ ਸਬਮਰਸੀਬਲ ਬੋਰ ਰਾਹੀਂ ਪਾਣੀ ਦੀ ਸਪਲਾਈ ਹੋਣ ਕਾਰਨ ਖੂਹ ਤੇ ਤਾਲਾਬ ਹੁਣ ਇਤਿਹਾਸ ਦੇ ਪੰਨਿਆਂ 'ਚ ਦਫ਼ਨ ਨਜ਼ਰ ਆਉਣ ਲੱਗੇ ਹਨ।

ਨਸਰਾਲਾ ਪਿੰਡ ਦੀ ਗੱਲ ਕਰੀਏ ਤਾਂ ਗੁਰਮੀਤ ਰਾਮ ਦੱਸਦੇ ਹਨ ਕਿ ਕਰੀਬ 1960 'ਚ ਨਸਰਾਲਾ ਚੋਅ 'ਚ ਸਾਰਾ ਸਾਲ ਪਾਣੀ ਰਹਿੰਦਾ ਸੀ, ਜਿਥੇ ਇਲਾਕੇ 'ਚ ਪਾਣੀ ਦੀ ਜ਼ਮੀਨਦੋਜ਼ ਕਮੀ ਪੂਰੀ ਹੋ ਜਾਂਦੀ ਸੀ। ਲੋਕ ਇਸ ਪਾਣੀ ਦੀ ਲੰਬੇ ਸਮੇਂ ਤਕ ਵਰਤੋਂ ਕਰਦੇ ਸਨ, ਖੇਤਾਂ ਨੂੰ ਇਹ ਹੀ ਪਾਣੀ ਦਿੱਤਾ ਜਾਂਦਾ ਸੀ। ਚੋਅ 'ਤੇ ਬੰਨ੍ਹ ਬਣਨ ਤੋਂ ਬਾਅਦ ਹੁਣ ਜਿਥੇ ਇਸ ਦੀ ਚੌੜਾਈ ਘੱਟ ਹੋਈ ਹੈ, ਉਥੇ ਮੌਜੂਦਾ ਸਮੇਂ 'ਚ ਹੁਣ ਇਹ ਨਾਲਾ ਬਣ ਕੇ ਰਹਿ ਗਿਆ ਹੈ।

ਪਿੰਡ ਡਰੋਲੀ ਕਲਾਂ ਦੇ ਨੰਬਰਦਾਰ ਜਸਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡਾਂ 'ਚ ਅੱਠ ਤੋਂ ਦਸ ਖੂਹ ਤੇ ਤਾਲਾਬ ਹੁੰਦੇ ਸਨ, ਜਿਥੇ ਖਾਸ ਤੌਰ 'ਤੇ ਖੂਹ 'ਚ ਹਲਟੀ ਲੱਗਾ ਪਾਣੀ ਨਿਕਲਦਾ ਸੀ ਤੇ ਪਿੰਡਾਂ 'ਚ ਇਹ ਜਗ੍ਹਾ ਵੀ ਇਕ ਤਰ੍ਹਾਂ ਨਾਲ ਆਪਸੀ ਮੇਲ-ਜੋਲ ਦੀ ਕੇਂਦਰ ਹੋਇਆ ਕਰਦੀ ਸੀ। ਸਮੇਂ ਦੇ ਨਾਲ-ਨਾਲ ਨਾ ਸਿਰਫ ਇਨ੍ਹਾਂ ਦੇ ਲੋਪ ਹੋ ਜਾਣ ਨਾਲ ਪੇਂਡੂ ਜਲ ਸਰੋਤ ਲੋਪ ਹੋ ਗਏ, ਬਲਕਿ ਇਕ ਅਜਿਹਾ ਿਠਕਾਣਾ ਵੀ ਪੂਰੀ ਤਰ੍ਹਾਂ ਖਤਮ ਹੋ ਗਿਆ, ਜਿਥੇ ਹਲਟੀ ਚਲਾਉਂਦੇ-ਚਲਾਉਂਦੇ ਲੋਕ ਆਪਸੀ ਮੇਲ-ਜੋਲ ਕਾਇਮ ਰੱਖਦੇ ਸਨ। ਉਨ੍ਹਾਂ ਦੀ ਮੰਨੀਏ ਜਲ ਸਰੋਤ ਉਨ੍ਹਾਂ ਦੇ ਪਿੰਡਾਂ 'ਚ ਵੀ 250 ਫੁੱਟ ਹੇਠਾਂ ਚਲਾ ਗਿਆ ਹੈ। ਜਸਬੀਰ ਸਿੰਘ ਦੱਸਦੇ ਹਨ ਕਿ ਖੂਹਾਂ ਦਾ ਬੰਦ ਹੋਣਾ ਅਤੇ ਤਾਲਾਬਾਂ ਦਾ ਵਜੂਦ ਖ਼ਤਮ ਹੋਣਾ ਆਉਣ ਵਾਲੇ ਸਮੇਂ ਲਈ ਖ਼ਤਰਨਾਕ ਸਾਬਤ ਹੋਵੇਗਾ।