ਫੋਟੋ-5

ਕੈਪਸ਼ਨ-ਜ਼ਰੂਰਤਮੰਦ ਪਰਿਵਾਰਾਂ ਨੂੰ ਮਨਜੂਰੀ ਪੱਤਰ ਦਿੰਦੇ ਹੋਏ ਜਸਵਿੰਦਰ ਸਿੰਘ ਧੀਮਾਨ।

----------------

ਗੁਰਜੀਤ ਸਿੰਘ ਧੌਂਸੀ, ਦਿੜ੍ਹਬਾ :

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਕੱਚੇ ਮਕਾਨ ਬਣਾਉਣ ਲਈ ਅੱਜ ਕਮੇਟੀ ਦਫ਼ਤਰ ਵਿਖੇ 10 ਗਰੀਬ ਪਰਿਵਾਰਾਂ ਨੂੰ 4 ਲੱਖ 41 ਹਜ਼ਾਰ ਰੁਪਏ ਦੇ ਮਨਜ਼ੂਰੀ ਪੱਤਰ ਯੂਥ ਆਗੂ ਜਸਵਿੰਦਰ ਸਿੰਘ ਧੀਮਾਨ ਅਤੇ ਕਮੇਟੀ ਪ੫ਧਾਨ ਬਿੱਟੂ ਖਾਂ ਨੇ ਵੰਡੇ।

ਇਸ ਮੌਕੇ ਯੂਥ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਗ਼ਰੀਬ ਪਰਿਵਾਰਾਂ ਨੂੰ ਮਾਲੀ ਮਦਦ ਦੇ ਕੇ ਉੱਚਾ ਚੱੁਕ ਰਹੀ ਹੈ ਅਤੇ ਜਲਦੀ ਹੀ ਹੋਰ ਗ਼ਰੀਬ ਪਰਿਵਾਰਾਂ ਦਾ ਸਰਵੇ ਕਰਵਾ ਕੇ ਸਰਕਾਰ ਨੂੰ ਮਨਜ਼ੂਰੀ ਲਈ ਲਿਖ ਕੇ ਭੇਜਿਆ ਜਾਵੇਗਾ ਤਾਂ ਕਿ ਗ਼ਰੀਬ ਪਰਿਵਾਰ ਆਪਣਾ ਘਰ ਬਣਾ ਕੇ ਰੈਣ ਬਸੇਰਾ ਕਰ ਸਕਣ।

ਇਸ ਮੌਕੇ ਨਗਰ ਪੰਚਾਇਤ ਕਮੇਟੀ ਦੇ ਵਾਇਸ ਪ੫ਧਾਨ ਰਾਜੇਸ਼ ਕੁਮਾਰ ਗੋਪ, ਪਰਗਟ ਸਿੰਘ ਐਮਸੀ, ਜਰਨੈਲ ਸਿੰਘ ਐਮਸੀ, ਜਸਵੀਰ ਸਿੰਘ ਐਮਸੀ, ਬਿੱਟੂ ਸਿੰਘ ਐਮਸੀ, ਨਰੇਸ਼ ਕੁਮਾਰ ਐਮਸੀ, ਸੁਖਪਾਲ ਸਿੰਘ ਗੁੱਜਰਾਂ, ਕੁਲਦੀਪ ਸਿੰਘ ਦਿੜ੍ਹਬਾ, ਦਰਸ਼ਨ ਸਿੰਘ ਚੱਠਾ, ਗੁਲਜ਼ਾਰ ਸਿੰਘ ਅਤੇ ਲਖਵੀਰ ਸਿੰਘ ਵੀ ਹਾਜ਼ਰ ਸਨ।

¢