'ਦੈਨਿਕ ਜਾਗਰਣ' ਨੇ ਕਰਮਯੋਗੀਆਂ ਦੇ ਬੱਚਿਆਂ ਲਈ ਲਾਂਚ ਕੀਤੀ ਸਕਾਲਰਸ਼ਿਪ

Updated on: Wed, 11 Jul 2018 09:54 PM (IST)
  
Scholarship scheme launch for karmayogi

'ਦੈਨਿਕ ਜਾਗਰਣ' ਨੇ ਕਰਮਯੋਗੀਆਂ ਦੇ ਬੱਚਿਆਂ ਲਈ ਲਾਂਚ ਕੀਤੀ ਸਕਾਲਰਸ਼ਿਪ

ਸਿਟੀ1, 3 ਤੇ 4

=ਲਾਂਚਿੰਗ

-'ਜਾਗਰਣ ਕਰਮਯੋਗੀ ਪ੍ਰਖਰ' ਵਿਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਮਿਲਣਗੇ ਇਕ ਲੱਖ

-ਕਰਮਯੋਗੀਆਂ ਲਈ ਦੋਸਤਾਨਾ ਿਯਕਟ ਮੈਚ ਤੇ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਐਲਾਨ

ਜੇਐੱਨਐੱਨ, ਜਲੰਧਰ : ਸੰਘਣੇ ਬੱਦਲਾਂ ਤੇ ਠੰਡੀਆਂ ਹਵਾਵਾਂ ਵਿਚਾਲੇ ਬੁੱਧਵਾਰ ਨੂੰ ਜਦ ਸ਼ਹਿਰ ਦੇ ਲੋਕ ਸੁੱਤੇ ਪਏ ਸਨ, ਅਖ਼ਬਾਰਾਂ ਦੀ ਵੰਡ ਦੇ ਮੁੱਖ ਕੇਂਦਰ ਸ਼ਾਸਤਰੀ ਮਾਰਕੀਟ 'ਚ ਉਸ ਸਮੇਂ ਖ਼ੁਸ਼ੀ ਭਰਿਆ ਵਰਗਾ ਮਾਹੌਲ ਸੀ ਜਦੋਂ ਦੈਨਿਕ ਜਾਗਰਣ ਨੇ ਲਗਾਤਾਰ ਦੂਜੇ ਸਾਲ ਆਪਣੇ ਕਰਮਯੋਗੀਆਂ ਦੇ ਬੱਚਿਆਂ ਲਈ ਸਕਾਲਰਸ਼ਿਪ ਲਾਂਚ ਕੀਤੀ। ਨਾਲ ਹੀ ਆਉਣ ਵਾਲੇ ਸਮੇਂ 'ਚ ਕਰਮਯੋਗੀਆਂ ਲਈ ਦੋਸਤਾਨਾ ਿਯਕਟ ਮੈਚ ਤੇ ਉਨ੍ਹਾਂ ਦੇ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ।

ਸਵੇਰੇ ਲਗਪਗ ਪੰਜ ਵਜੇ ਜਦੋਂ ਕਰਮਯੋਗੀ ਆਪਣੀਆਂ ਅਖ਼ਬਾਰਾਂ ਵੰਡਣ ਦੀ ਤਿਆਰੀ ਕਰ ਰਹੇ ਸਨ, ਉਸ ਵੇਲੇ ਦੈਨਿਕ ਜਾਗਰਣ ਪਬਲੀਕੇਸ਼ਨਸਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨੀਰਜ ਸ਼ਰਮਾ ਨੇ ਕਰਮਯੋਗੀਆਂ ਦੇ ਬੱਚਿਆਂ ਲਈ 'ਜਾਗਰਣ ਕਰਮਯੋਗੀ ਪ੍ਰਖਰ' ਤੇ 'ਜਾਗਰਣ ਕਮਰਯੋਗੀ ਹੌਸਲਾ ਵਧਾਊ ਸਕਾਲਰਸ਼ਿਪ' ਦਾ ਐਲਾਨ ਕੀਤਾ। 'ਜਾਗਰਣ ਕਰਮਯੋਗੀ ਪ੍ਰਖਰ ਯੋਜਨਾ' ਕਰਮਯੋਗੀਆਂ ਦੇ ਉਨ੍ਹਾਂ ਬੱਚਿਆਂ ਲਈ ਹੈ, ਜਿਨ੍ਹਾਂ ਨੇ ਸਾਲ 2018 'ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਵਾਰ ਯੋਜਨਾ 'ਚ ਇਨਾਮਾਂ ਦੀ ਗਿਣਤੀ 11 ਤੋਂ ਵਧਾ ਕੇ 21 ਕਰ ਦਿੱਤੀ ਗਈ ਹੈ। ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਸਥਾਨ ਲਈ ਦੋ ਵਿਦਿਆਰਥੀਆਂ 50-50 ਹਜ਼ਾਰ, ਤੀਜੇ ਸਥਾਨ 'ਤੇ ਰਹਿਣ ਵਾਲੇ 18 ਵਿਦਿਆਰਥੀਆਂ ਨੂੰ 21-21 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਨ੍ਹਾਂ ਸਾਰੇ 21 ਵਿਦਿਆਰਥੀਆਂ ਦੀ ਚੋਣ ਜਾਗਰਣ ਪ੍ਰਕਾਸ਼ਨ ਦੇ ਪਿ੍ਰੰਟਿੰਗ ਸੈਂਟਰਾਂ ਨਾਲ ਮਿਲ ਕੇ ਕੀਤਾ ਜਾਵੇਗਾ। ਪਿਛਲੇ ਸਾਲ ਪ੍ਰਖਰ 'ਚ ਚੁਣੇ ਗਏ ਵਿਦਿਆਰਥੀਆਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਸੀ।

'ਜਾਗਰਣ ਕਰਮਯੋਗੀ ਹੌਸਲਾ ਵਧਾਊ ਯੋਜਨਾ' ਕਰਮਯੋਗੀਆਂ ਦੀਆਂ ਉਨ੍ਹਾਂ ਬੱਚੀਆਂ ਲਈ ਹੈ, ਜਿਨ੍ਹਾਂ ਨੇ ਇਸੇ ਸਾਲ 2018 'ਚ ਛੇਵੀਂ ਤੋਂ ਲੈ ਕੇ 10ਵੀਂ ਤਕ ਦੀ ਪ੍ਰੀਖਿਆ ਦਿੱਤੀ ਹੈ। ਹਰ ਜਮਾਤ 'ਚ ਟਾਪ ਤਿੰਨ ਵਿਦਿਆਰਥਣਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੋਵੇਗਾ। ਅਰਥਾਤ ਹਰ ਪਿ੍ਰੰਟਿੰਗ ਸੈਂਟਰ 'ਚ 15 ਵਿਦਿਆਰਥਣਾਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐੱਮਡੀ ਨੀਰਜ ਸ਼ਰਮਾ ਨੇ ਦੱਸਿਆ ਕਿ ਛੇਤੀ ਹੀ ਕਰਮਯੋਗੀਆਂ 'ਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ 'ਜਾਗਰਣ ਕਰਮਯੋਗੀ ਿਯਕਟ ਲੀਗ' ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਦਿਨ ਲੀਗ ਿਯਕਟ ਮੈਚ ਹੋਵੇਗਾ, ਉਸੇ ਦਿਨ ਕਰਮਯੋਗੀਆਂ ਦੇ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ। ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇ। ਨਾਲ ਹੀ ਆਪਣੇ ਕਰਮਯੋਗੀਆਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਸਮਾਰਟ ਕਾਰਡ ਬਣਾਏ ਜਾਣਗੇ।

ਇਸ ਐਲਾਨ ਦੇ ਨਾਲ ਹੀ ਪ੍ਰਸਾਰ ਪ੍ਰਬੰਧਕ ਨਿਤਿਨ ਤਿਆਗੀ ਨੇ ਸਾਰੇ ਕਰਮਯੋਗੀਆਂ ਦਾ ਮੂੰਹ ਮਿੱਠਾ ਕਰਵਾਇਆ। ਕਰਮਯੋਗੀਆਂ 'ਚ ਨਿਊਜ਼ ਪੇਪਰ ਐਸੋਸੀਏਸ਼ਨ ਦੇ ਸੀਨੀਅਰ ਕਰਮਯੋਗੀ ਹਰਦੀਪ ਸਿੰਘ, ਸੁਰਿੰਦਰ ਬੁੱਧੀਰਾਜਾ, ਜਸਵੰਤ ਸਿੰਘ, ਸੁਰੇਸ਼ ਚੌਧਰੀ, ਪਰਮਜੀਤ ਸਿੰਘ, ਕੁਲਵੰਤ ਸਿੰਘ, ਮਨਜੀਤ ਛਾਬੜਾ, ਪ੍ਰਮੋਦ ਠਾਕੁਰ, ਤਿ੫ਲੋਕ ਚੰਦ, ਰਾਜੇਸ਼ ਕੋਹਲੀ, ਘਨਸ਼ਿਆਮ ਸ਼ੁਕਲਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Scholarship scheme launch for karmayogi