ਮਾਪਿਆਂ ਦੇ ਇੰਤਜਾਰ 'ਚ ਨਹੀਂ ਹੋਇਆ ਚਚੇਰੇ ਭਰਾਵਾਂ ਦਾ ਸਸਕਾਰ

Updated on: Tue, 14 Nov 2017 11:25 PM (IST)
  

- ਮਾਮਲਾ ਸੜਕ ਹਾਦਸੇ 'ਚ ਬਾਈਕ ਸਵਾਰ ਚਚੇਰੇ ਭਰਾਵਾਂ ਦੀ ਮੌਤ ਦਾ

- ਬਿਧੀਪੁਰ 'ਚ ਪਸਰਿਆ ਸੰਨਾਟਾ, ਦਿਲਾਸਾ ਦੇਣ ਵਾਲੀ ਅੱਖ ਰੋਈ

ਵੇਰਕਾ ਮਿਲਕ ਪਲਾਂਟ ਨੇੜੇ ਸੋਮਵਾਰ ਦੇਰ ਸ਼ਾਮ ਬਾਈਕ ਸਵਾਰ ਦੋ ਚਚੇਰੇ ਭਰਾਵਾਂ ਦੀ ਸਾਨ੍ਹ ਨਾਲ ਟਕਰਾ ਜਾਣ ਕਾਰਨ ਹੋਏ ਹਾਦਸੇ 'ਚ ਮੌਤ ਤੋਂ ਬਾਅਦ ਮੰਗਲਵਾਰ ਨੂੰ ਪੂਰੇ ਪਿੰਡ 'ਚ ਸੰਨਾਟਾ ਪਸਰਿਆ ਰਿਹਾ। ਹਰ ਕੋਈ ਇਸ ਦੁਖਦਾਈ ਘਟਨਾ ਤੋਂ ਦੁਖੀ ਸੀ। ਮਿ੍ਰਤਕ ਪਰਿਵਾਰ ਨੂੰ ਹੌਸਲਾ ਦੇਣ ਲਈ ਆਉਣ ਵਾਲੇ ਹਰ ਇਨਸਾਨ ਦੀ ਅੱਖ 'ਚ ਪਾਣੀ ਸੀ। ਸਾਹਿਲ ਦੀ ਮਾਤਾ ਰਾਜਬੀਰ ਕੌਰ ਭੈਣ ਅਮਨਦੀਪ ਦੀ ਹਾਲਤ ਦੇਖ ਕੇ ਹਰ ਕੋਈ ਉਸ ਨੂੰ ਦਿਲਾਸਾ ਦੇਣ ਲੱਗੇ ਰੋਣ ਲੱਗ ਪੈਂਦਾ ਸੀ। ਦੋਵਾਂ ਭਰਾਵਾਂ ਦਾ ਸਸਕਾਰ ਨਹੀਂ ਕੀਤਾ ਗਿਆ। ਸਾਹਿਲ ਦਾ ਭਰਾ ਮਨਪ੍ਰੀਤ ਕੈਨੇਡਾ 'ਚ ਹੈ ਤੇ ਸਿਮਰਨ ਦੀ ਮਾਂ ਪਰਮਜੀਤ ਕੌਰ ਨਿਊਜ਼ੀਲੈਂਡ 'ਚ ਹੈ। ਅਜਿਹੇ 'ਚ ਉਨ੍ਹਾਂ ਦੇ ਆਉਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਆਉਣ 'ਤੇ ਹੀ ਸਸਕਾਰ ਕੀਤਾ ਜਾਵੇਗਾ। ਥਾਣਾ-1 ਦੇ ਮੁਖੀ ਰਛਮਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੇ ਵਾਰਸ ਆਪਣੇ ਰਿਸ਼ਤੇਦਾਰਾਂ ਦਾ ਇੰਤਜਾਰ ਕਰ ਰਹੇ ਹਨ। ਫਿਲਹਾਲ ਦੋਵਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ 'ਚ ਹੀ ਰੱਖੀਆਂ ਹੋਈਆਂ ਹਨ। ਜਦੋਂ ਵਾਰਸ ਕਹਿਣਗੇ ਲਾਸ਼ਾਂ ਸਸਕਾਰ ਲਈ ਭੇਜ ਦਿੱਤੀਆਂ ਜਾਣਗੀਆਂ।

-----

ਇਹ ਹੈ ਮਾਮਲਾ

ਵੇਰਕਾ ਮਿਲਕ ਪਲਾਂਟ ਨੇੜੇ ਸੋਮਵਾਰ ਦੇਰ ਸ਼ਾਮ ਬਾਈਕ ਸਵਾਰ ਦੋ ਚਚੇਰੇ ਭਰਾਵਾਂ ਦੀ ਸਾਨ੍ਹ ਨਾਲ ਟਕਰਾ ਜਾਣ ਕਾਰਨ ਹੋਏ ਹਾਦਸੇ 'ਚ ਮੌਤ ਹੋ ਗਈ ਸੀ। ਮਿ੍ਰਤਕ ਭਰਾਵਾਂ ਦੀ ਪਛਾਣ ਸਾਹਿਲ ਪੁੱਤਰ ਰੁਪਿੰਦਰ ਸਿੰਘ ਤੇ ਸਿਮਰਨ ਪੁੱਤਰ ਤੇਜਿੰਦਰ ਸਿੰਘ ਦੇ ਰੂਪ 'ਚ ਹੋਈ ਸੀ। ਬਿਧੀਪੁਰ 'ਚ ਰਹਿਣ ਵਾਲੇ ਸਾਹਿਲ ਦਾ ਪਿਤਾ ਰੁਪਿੰਦਰ ਥਾਣਾ-6 'ਚ ਏਐੱਸਆਈ ਹੈ ਤੇ ਹਰ ਸਿਮਰਨ ਦਾ ਪਿਤਾ ਤੇਜਿੰਦਰ ਪੀਏਪੀ 'ਚ ਸਬ ਇੰਸਪੈਕਟਰ ਹੈ। ਦੋਵੇਂ ਭਰਾ ਆਪਣੀ ਬਾਈਕ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਰਹਿਣ ਵਾਲੇ ਆਪਣੇ ਮਾਮਾ ਨੂੰ ਮਿਲਣ ਜਾਣ ਰਹੇ ਸਨ। ਰਾਤ ਲਗਪਗ 8 ਵਜੇ ਵਾਪਸ ਜਾਣ ਲੱਗੇ ਤਾਂ ਰਸਤੇ 'ਚ ਹਾਦਸਾ ਹੋ ਗਿਆ। ਸੜਕ 'ਤੇ ਘੁੰਮ ਰਿਹਾ ਸਾਨ੍ਹ ਪਹਿਲਾਂ ਇਕ ਕਾਰ ਨਾਲ ਟਕਰਾਇਆ। ਕਾਰ ਸਵਾਰ ਮਹਾਂ ਬਚਿਆ ਤੇ ਬਾਈਕ ਸਵਾਰ ਦੋਵੇਂ ਭਰਾ ਸਾਨ੍ਹ ਨਾਲ ਟਕਰਾ ਗਏ। ਡਾਕਟਰ ਦੋਵਾਂ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÂçÚÁÙô¢ ·ð¤ §¢ÌÁæÚ ·ð¤ ¿ÜÌð Ùãè´ ãé¥æ ¿¿ðÚð Öæ§Øô¢ ·¤æ â¢S·¤æÚ