ਜਨਵਾਦੀ ਇਸਤਰੀ ਸਭਾ ਨੇ ਫੂਕਿਆ ਵਿਕਾਸ ਬਰਾਲਾ ਦਾ ਪੁਤਲਾ

Updated on: Sun, 13 Aug 2017 05:30 PM (IST)
  
Punjabi jagran

ਜਨਵਾਦੀ ਇਸਤਰੀ ਸਭਾ ਨੇ ਫੂਕਿਆ ਵਿਕਾਸ ਬਰਾਲਾ ਦਾ ਪੁਤਲਾ

ਫੋਟੋ-58- ਜਨਵਾਦੀ ਇਸਤਰੀ ਸਭਾ ਦੀਆਂ ਅੌਰਤਾਂ ਪੁਤਲਾ ਫੂਕਦੀਆਂ ਹੋਈਆਂ।

- ਦੋਸ਼ੀ ਪਾਏ ਜਾਣ 'ਤੇ ਕੀਤੀ ਸਖ਼ਤ ਸਜ਼ਾ ਦੀ ਮੰਗ

ਕੁਲਬੀਰ ਸਿੰਘ ਿਢੱਲੋਂ, ਅਜਨਾਲਾ

ਪਿਛਲੇ ਦਿਨੀਂ ਵਿਕਾਸ ਬਰਾਲਾ ਜੋ ਸੱਤਾਧਾਰੀ ਭਾਜਪਾ ਹਰਿਆਣਾ ਪ੫ਦੇਸ਼ ਦੇ ਪ੫ਧਾਨ ਤੇ ਵਿਧਾਇਕ ਦੇ ਪੁੱਤਰ ਵੀ ਹਨ, ਵੱਲੋਂ ਚੰਡੀਗੜ੍ਹ ਵਿਖੇ ਇਕ ਆਈਏਐੱਸ ਅਧਿਕਾਰੀ ਦੀ ਲੜਕੀ ਨਾਲ ਕਥਿਤ ਛੇੜਛਾੜ ਕਰਕੇ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ 'ਚ ਿਘਰੇ ਉਕਤ ਭਾਜਪਾ ਆਗੂ ਵਿਰੁੱਧ ਸਥਾਨਕ ਸ਼ਹਿਰ 'ਚ ਬੀਬੀ ਅਜੀਤ ਕੌਰ ਕੋਟ ਰਜਾਦਾ ਪ੫ਧਾਨ ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਨੇ ਆਪਣੀਆਂ ਭਰਾਤਰੀ ਇਨਕਲਾਬੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਕਾਸ ਬਰਾਲਾ ਦਾ ਪੁਤਲਾ ਫੂਕ ਮੁਜਾਹਰਾ ਕਰਦਿਆਂ ਪਿੱਟ ਸਿਆਪਾ ਕੀਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪ੫ਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ 'ਚ ਭਾਜਪਾ ਦੀ ਅਗਵਾਈ 'ਚ ਕੌਮੀ ਪੱਧਰ 'ਤੇ ਵਿੱਢੀ ਗਈ ਬੇਟੀ ਬਚਾਓ ਤੇ ਬੇਟੀ ਪੜਾਓ ਉਕਤ ਮੰਦਭਾਗੀ ਘਟਨਾ ਨਾਲ ਇਕ ਕੋਝਾ ਮਜ਼ਾਕ ਹੋ ਨਿਬੜੀ ਹੈ ਤੇ ਅੌਰਤਾਂ/ਲੜਕੀਆਂ ਦੇ ਸੁਰੱਖਿਅਤ ਹੋਣ ਦੇ ਭਾਜਪਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਫੂਕ ਨਿਕਲ ਗਈ ਹੈ, ਜਿਸ ਦਾ ਪ੫ਤੱਖ ਪ੫ਮਾਣ ਕਥਿਤ ਦੋਸ਼ੀ ਵਿਕਾਸ ਬਰਾਲਾ ਨੂੰ ਰੰਗੇ ਹੱਥੀ ਫੜ੍ਹਣ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਭਾਜਪਾ ਸਰਕਾਰ ਦੇ ਦਬਾਓ 'ਚ ਥਾਣੇ 'ਚ ਹੀ ਜਮਾਨਤ ਤੇ ਦੋਸ਼ੀ ਨੂੰ ਬਿਨਾਂ ਦੇਰੀ ਛੱਡ ਦਿੱਤਾ। ਮੁਜ਼ਾਹਰਾਕਾਰੀਆਂ ਨੇ ਕਥਿਤ ਦੋਸ਼ੀ ਵਿਕਾਸ ਬਰਾਲਾ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਅਵਾਜ਼ ਵੀ ਬੁਲੰਦ ਕੀਤੀ। ਇਸ ਮੌਕੇ ਬੀਬੀ ਸੋਨਾ ਡੱਲਾ ਰਾਾਜਪੂਤਾਂ, ਪਰਮਜੀਤ ਕੌਰ, ਬਜਨ ਕੌਰ,ਜਨਵਾਦੀ ਇਸਤਰੀ ਸਭਾ ਤਹਿਸੀਲ ਪ੫ਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਸਤਵਿੰਦਰ ਕੌਰ ਅਜਨਾਲਾ, ਬੀਬੀ ਮੋਨਾ, ਹਰਜਿੰਦਰ ਕੌੌਰ, ਵਿਦਿਆਰਥਣ ਆਗੂ ਅੰਮਿ੫ਤ ਕੌਰ, ਨਵਪ੫ੀਤ ਕੌਰ, ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੫ਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੰਘ ਓਠੀਆਂ, ਜੱਗਾ ਸਿੰਘ ਡੱਲਾ, ਹਰਜਿੰਦਰ ਸਿੰਘ ਸੋੋਹਲ, ਬਲਕਾਰ ਸਿੰਘ ਗੁੱਲਗੜ , ਦਰਸ਼ਨ ਸਿੰਘ ਅਜਨਾਲਾ, ਗੁਰਦੇਵ ਸਿੰਘ ਭਲਾ ਪਿੰਡ, ਜਸਬੀਰ ਸਿੰਘ ਜਸਰਾਊਰ, ਰਜਿੰਦਰ ਸਿੰਘ ਭਲਾ ਪਿੰਡ, ਗੁਰਪਾਲ ਸਿੰਘ ਗੁਰਾਲਾ, ਹਰਨੇਕ ਸਿੰਘ ਨਿਪਾਲ, ਹੀਰਾ ਮਸੀਹ ਜਗਦੇਵ ਖੁਰਦ, ਆਦਿ ਆਗੂ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Punjabi jagran