ਬਲਵਿੰਦਰ ਸਿੰਘ, ਰਾਹੋਂ

ਰਾਹੋਂ ਫਿਲੌਰ ਰੋਡ ਪਟਿਆਲਾ ਬੈਂਕ ਦੇ ਸਾਹਮਣੇ ਲਗਾਤਾਰ ਸੜਕ ਦੇ ਉੱਪਰੋਂ ਵੱਗ ਰਹੇ ਗੰਦੇ ਪਾਣੀ ਨੇ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਨਾਲੀਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੋਣ ਕਰਕੇ ਆਉਣ-ਜਾਣ ਵਾਲੇ ਵਾਹਨਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਕੁਲਦੀਪ ਸਿੰਘ ਅਤੇ ਹਰਬੰਸ ਨੇ ਦੱਾ ਭਾਵੇਂ ਅੰਡਰ ਗਰਾਊਂਡ ਨਾਲਾ ਬਣਿਆ ਹੋਇਆ ਹੈ ਅਤੇ ਸੜਕ 'ਤੇ ਵੱਡੀ ਪੁਲ਼ੀ ਵੀ ਜਾਂਦੀ ਹੈ। ਪੁਲ਼ੀ ਦੇ ਕੋਲ ਰਹਿਣ ਵਾਲੇ ਇਕ ਘਰ ਨੇ ਪੁਲ਼ੀ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤੀ। ਜਿਸ ਕਰਨ ਗੰਦਾ ਪਾਣੀ ਵਾਪਸ ਜਮ੍ਹਾਂ ਹੋ ਜਾਂਦਾ ਹੈ ਅਤੇ ਸਾਡੀਆਂ ਦੁਕਾਨਾਂ 'ਚ ਜਾ ਵੜਦਾ ਹੈ। ਇਸ ਕਾਰਨ ਮੱਖੀ, ਮੱਛਰ ਅਤੇ ਗੰਦੇ ਕੀੜੇ ਮਕੌੜੇ ਸਾਡੀਆਂ ਦੁਕਾਨਾਂ ਅਤੇ ਘਰਾਂ ਅੰਦਰ ਦਾਖਲ ਹੋ ਰਹੇ ਹਨ।

ਇਸ ਸਬੰਧੀ ਡੀਸੀ ਦਫ਼ਤਰ ਅਤੇ ਰਾਹੋਂ ਥਾਣੇ 'ਚ ਵੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਹਲਕਾ ਵਿਧਾਇਕ ਅੰਗਦ ਸਿੰਘ ਨੂੰ ਵੀ ਮਿਲੇ। ਪਰ ਹੁਣ ਤੱਕ ਗੰਦੇ ਪਾਣੀ ਦਾ ਨਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀ ਨੂੰ ਜਲਦੀ ਖੋਲ ਕੇ ਅਤੇ ਅੱਗੇ ਨਾਲੀ ਬਣਾ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ। ਇਸ ਮੌਕੇ ਮੋਹਣ ਸਿੰਘ, ਅਮਰਜੀਤ ਸਿੰਘ, ਸੁੱਖਾ ਸਿੰਘ, ਗੁਰਮੀਤ ਸਿੰਘ, ਜੀਤ ਰਾਮ, ਤਰਸੇਮ ਕੌਰ, ਬਹਾਦਰ ਸਿੰਘ, ਡਾ: ਗੁਰਨਾਮ ਸਿੰਘ, ਸਤਨਾਮ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ, ਭਜਨ ਕੌਰ, ਸਮਸ਼ੇਰ ਸਿੰਘ, ਚੰਨਾ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਨੇ ਨਾਲਾ ਬਣਾਉਣ ਦੀ ਮੰਗ ਕੀਤੀ।