ਸੁਪਰੀਮ ਕੋਰਟ ਤੋਂ ਵੀਰਭੱਦਰ ਨੂੰ ਰਾਹਤ

Updated on: Mon, 12 Feb 2018 09:18 PM (IST)
  

ਨਵੀਂ ਦਿੱਲੀ (ਪੀਟੀਆਈ) : ਹਿਮਾਚਲ ਪ੫ਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸੁਪਰੀਮ ਕੋਰਟ ਨੇ ਚਾਰ ਹਫ਼ਤਿਆਂ ਦੀ ਮੋਹਲਤ ਦਿੱਤੀ ਹੈ। ਉਨ੍ਹਾਂ ਨੇ ਸੀਬੀਆਈ ਦੀ ਦਲੀਲ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਸੀ। ਜਸਟਿਸ ਆਰਕੇ ਅਗਰਵਾਲ ਤੇ ਏਐੱਮ ਸਪ੫ੇ ਦੀ ਬੈਂਚ ਨੇ ਸੁਣਵਾਈ 16 ਮਾਰਚ ਤੈਅ ਕੀਤੀ ਹੈ। ਉਨ੍ਹਾਂ ਵੱਲੋਂ ਵਕੀਲ ਕਪਿਲ ਸਿੱਬਲ ਪੇਸ਼ ਹੋਏ।

ਸੀਬੀਆਈ ਨੇ ਦਿੱਲੀ ਹਾਈਕੋਰਟ 'ਚ 31 ਮਾਰਚ 2017 ਦੇ ਆਦੇਸ਼ ਦੇ ਇਕ ਹਿੱਸੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਵੀਰਭੱਦਰ ਸਿੰਘ ਦੇ ਖਿਲਾਫ਼ ਕਾਰਵਾਈ ਲਈ ਸੂਬੇ ਤੋਂ ਮਨਜ਼ੂਰੀ ਲੈਣ ਦਾ ਮਾਮਲਾ ਟਰਾਇਲ ਕੋਰਟ 'ਤੇ ਛੱਡਿਆ ਜਾਵੇ। ਸੀਬੀਆਈ ਦੀ ਦਲੀਲ ਸੀ ਕਿ ਦਿੱਲੀ ਸਪੈਸ਼ਲ ਪੁਲਿਸ ਇਸਟੇਬਲਿਸ਼ਮੈਂਟ (ਪੀਐੱਸਪੀਈ) ਐਕਟ 1946 ਦੀ ਧਾਰਾ 6 ਦੀ ਮਨਜ਼ੂਰੀ ਦੀ ਪ੫ਕਿਰਤੀ ਦੀ ਵਿਆਖਿਆ ਨਹੀਂ ਕਰਦਾ। ਇਸ ਨਾਲ ਹਿਮਾਚਲ ਪ੫ਦੇਸ਼ 'ਚ ਹੋਏ ਅਪਰਾਧ ਦੀ ਜਾਂਚ 'ਚ ਉਸ ਨੂੰ ਪ੫ੇਸ਼ਾਨੀ ਹੋਵੇਗੀ। ਧਾਰਾ 6 ਸੂਬੇ ਵੱਲੋਂ ਦਿੱਤੀ ਜਾਣ ਵਾਲੀ ਮਨਜ਼ੂਰੀ ਨਾਲ ਸਬੰਧਿਤ ਹੈ। ਇਸ ਨਾਲ ਸੀਬੀਆਈ ਅਫ਼ਸਰਾਂ ਦੀਆਂ ਸ਼ਕਤੀਆਂ ਤੇ ਕਾਰਜ ਖੇਤਰ ਨੂੰ ਤੈਅ ਕੀਤਾ ਜਾਂਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: news of virbh adra singh