ਚੰਡੀਗੜ੍ਹ : ਮਾਝੇ ਦੇ ਟਕਸਾਲੀ ਲੀਡਰਾਂ ਵੱਲੋਂ ਹੁਣ ਨਵੇਂ ਅਕਾਲੀ ਦਲ ਦਾ ਐਲਾਨ 16 ਦਸੰਬਰ ਨੂੰ ਕੀਤਾ ਜਾਵੇਗਾ। ਇਹ ਰਸਮੀ ਐਲਾਨ ਪਹਿਲਾਂ 14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾਣਾ ਸੀ। ਪਰ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ ਅਤੇ ਨਵੇਂ ਅਕਾਲੀ ਦਲ ਦਾ ਐਲਾਨ ਹੁਣ 16 ਦਸੰਬਰ ਨੂੰ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 14 ਦਸੰਬਰ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਵਿਖੇ ਦੌਰੇ 'ਤੇ ਆ ਰਹੇ ਹਨ ਜਿਸਦੇ ਚਲਦੇ ਕਿਸੇ ਵੀ ਤਰ੍ਹਾਂ ਦੀ ਤਕਰਾਰਬਾਜ਼ੀ ਤੋਂ ਬੱਚਣ ਲਈ ਮਾਝੇ ਦੇ ਟਕਸਾਲੀਆਂ ਨੇ ਇਹ ਫੈਸਲਾ ਲਿਆ ਹੈ।