ਸਟਾਫ ਰਿਪੋਰਟਰ, ਰੂਪਨਗਰ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀਸੀ ਸੁਮੀਤ ਜਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਹਰਿੰਦਰ ਕੌਰ ਸਿਵਲ ਸਰਜਨ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਪੇਟ ਦੇ ਕੀੜਿਆਂ ਤੋੋਂ ਮੁਕਤੀ ਰਾਸ਼ਟਰੀ ਦਿਵਸ (ਨੈਸ਼ਨਲ ਡੀ-ਵਰਮਿੰਗ ਡੇਅ) ਦਾ ਰਸਮੀ ਉਦਘਾਟਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ ਸ਼੫ੀਵਾਸਤਵਾ ਵੱਲੋਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆ ਕੇੇ ਕੀਤਾ ਗਿਆ। ਇਸ ਮੌੌਕੇ ਡਾ. ਨਿਧੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ, ਕਿ ਸਾਨੂੰ ਆਪਣੀ ਅਤੇ ਆਪਣੇ ਆਸ-ਪਾਸ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਡਾ. ਦਿਨੇਸ਼ ਕੁਮਾਰ, ਮੈਡੀਕਲ ਅਫਸਰ ਰਾਸ਼ਟਰੀ ਬਾਲ ਸਵਸਥ ਕਾਰਯਕ੫ਮ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨ ਲਈ ਅੱਜ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੫ਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਕੌਮੀ ਡੀ-ਵਰਮਿੰਗ ਡੇਅ (ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ) ਤਹਿਤ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾ ਰਹੀ ਹੈ। ਸਰੀਰ ਵਿਚ ਖ਼ੂਨ ਦੀ ਕਮੀ ਦੇ ਮੁੱਖ ਕਾਰਨਾਂ 'ਚੋਂ ਇਕ ਕਾਰਨ ਪੇਟ ਵਿਚ ਕੀੜਿਆਂ ਦਾ ਹੋਣਾ ਹੋੋ ਸਕਦਾ ਹੈ। ਇਸ ਤੋਂ ਇਲਾਵਾ ਪੇਟ ਵਿਚ ਕੀੜਿਆਂ ਦੀ ਇਨਫੈਕਸ਼ਨ ਕਾਰਨ ਬੱਚਿਆਂ ਵਿੱਚ ਕੁਪੋੋਸ਼ਣ, ਭੁੱਖ ਨਾ ਲੱਗਣਾ, ਥਕਾਵਟ ਅਤੇ ਬੇਚੈਨੀ, ਜੀਅ ਮਤਲਾਣਾ, ਉਲਟੀ ਅਤੇ ਦਸਤ ਆਉਣਾ ਹੋੋ ਸਕਦੇ ਹਨ।