'ਪੰਚੋ ਵੇ ਸਰਪੰਚੋ ਪਿੰਡ ਦੇ ਲੰਬੜਦਾਰੋ, ਧੀਆਂ ਜੰਮਣ ਦਿਓ, ਨਾ ਮਾਰੋ'

Updated on: Sat, 13 Jan 2018 11:57 PM (IST)
  

-ਖ਼ਾਲਸਾ ਕਾਲਜ ਕੁੜੀਆਂ 'ਚ 'ਲੋਹੜੀ ਧੀਆਂ ਦੀ' ਨੇ ਬੰਨਿ੍ਹਆ ਸੱਭਿਆਚਾਰਕ ਰੰਗ

-ਹਾਕੀ ਦੀ ਕੌਮਾਂਤਰੀ ਖਿਡਾਰਨ ਗੁਰਜੀਤ ਕੌਰ ਨੂੰ ਸਮਰਪਿਤ ਕੀਤਾ ਗਿਆ ਸਮਾਗਮ

ਤੇਜਿੰਦਰ ਕੌਰ ਥਿੰਦ, ਜਲੰਧਰ

ਪੰਜਾਬ ਦੇ ਅਮੀਰ ਸੱਭਿਆਚਾਰ ਦੇ ਰੰਗ ਵਿਚ ਰੰਗੀ 'ਲੋਹੜੀ ਧੀਆਂ ਦੀ' ਨੇ 'ਪੰਜਾਬੀ ਜਾਗਰਣ' ਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਸਾਂਝੇ ਉਪਰਾਲੇ ਨਾਲ ਕਾਲਜ ਦੇ ਵਿਹੜੇ ਵਿਚ ਅਜਿਹਾ ਰੰਗ ਬੰਨਿ੍ਹਆ ਕਿ ਕਾਲਜ ਦਾ ਹਰ ਕੋਨਾ ਸੱਭਿਆਚਾਰ ਦੀਆਂ ਮਹਿਕਾਂ ਬਿਖੇਰਦਾ ਨਜ਼ਰ ਆਇਆ। ਇਸ ਸ਼ਾਨਦਾਰ ਸਮਾਗਮ ਦਾ ਆਗਾਜ਼ ਆਏ ਮਹਿਮਾਨਾਂ ਦੇ ਰਸਮੀ ਸਵਾਗਤ ਨਾਲ ਹੋਇਆ। ਕਾਲਜ ਪਿ੫ੰਸੀਪਲ ਡਾ. ਨਵਜੋਤ ਕੌਰ ਨੇ ਮੁੱਖ ਮਹਿਮਾਨ ਵੱਜੋਂ ਆਏ ਗਵਰਨਿੰਗ ਕੌਂਸਲ ਦੀ ਪ੫ਧਾਨ ਸਰਦਾਰਨੀ ਬਲਬੀਰ ਕੌਰ, ਡਾ. ਬਲਜੀਤ ਕੌਰ ਅਤੇ ਪ੫ੋ. ਤਜਿੰਦਰ ਕੌਰ, ਜਾਗਰਣ ਗਰੁੱਪ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਰੇਡੀਓ ਸਿਟੀ 91.9 ਐੱਫਐੱਮ ਦੀ ਪ੫ੋਗਰਾਮਿੰਗ ਹੈੱਡ ਸੀਮਾ ਸੋਨੀ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ।

ਸਮਾਗਮ ਦੀ ਰਸਮੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਨੇ ਜਾਗੋ ਕੱਢ ਕੇ ਕੀਤੀ। ਜਾਗੋ ਦੌਰਾਨ ਵਿਦਿਆਰਥਣਾਂ ਨੇ ਦਿਲ ਨੂੰ ਟੁੰਬਣ ਵਾਲੀਆਂ ਲੋਕ ਬੋਲੀਆਂ ਗਾ ਕੇ ਵਿਰਾਸਤੀ ਰੰਗ ਸਿਰਜ ਦਿੱਤਾ। ਜਾਗੋ ਦੀ ਸ਼ੁਰੂਆਤ ਮੌਕੇ ਪਾਈ ਗਈ ਬੋਲੀ ''ਪੰਚੋ ਵੇ ਸਰਪੰਚੋ ਪਿੰਡ ਦੇ ਲੰਬੜਦਾਰੋ, ਧੀਆਂ ਜੰਮਣ ਦਿਓ, ਨਾ ਮਾਰੋ, ਪੱਥਰ ਨਾ ਸਾਨੂੰ ਆਖੋ। ਜੇ ਪੁੱਤਰ ਮਿੱਠੜੇ ਮੇਵੇ, ਅਸੀਂ ਖੰਡ ਮਿਸ਼ਰੀ ਦੀਆਂ ਡਲੀਆਂ, ਬਾਬਲਾ ਤੋਰੀਂ ਵੇ ਸਾਨੂੰ ਲਾ ਫੁੱਲ ਕਲੀਆਂ।'' ਇਸੇ ਲੜੀ ਨੂੰ ਅੱਗੇ ਤੋਰਦਿਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਧਮਾਲ ਨਾਲ ਹਰ ਇਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੰਗੀਤਕ ਮਾਹੌਲ ਉਸ ਸਮੇਂ ਸਿਖਰਾਂ ਛੂਹ ਗਿਆ ਜਦੋਂ ਲੋਕ ਗਾਇਕ ਜਸਵੀਰ ਮਾਹੀ ਨੇ ਆਪਣੀ ਮਧੁਰ ਆਵਾਜ਼ ਵਿਚ ਜੂਗਨੀ, ਬੋਲੀਆਂ ਟੱਪੇ ਆਦਿ ਗਾ ਕੇ ਸਾਰਿਆਂ ਨੂੰ ਝੂੰਮਣ ਲਈ ਮਜਬੂਰ ਕਰ ਦਿਤਾ।

ਹਰਦਿਲ ਅਜ਼ੀਜ ਰੇਡੀਓ ਸਿਟੀ ਦੇ ਆਰ ਜੇ ਰਾਜਨ ਤੇ ਆਰ ਜੇ ਰੋਜਰ ਨੇ ਆਪਣੀਆਂ ਅਦਾਵਾਂ ਅਤੇ ਆਪਣੇ ਬੋਲਾਂ ਨਾਲ ਅਜਿਹਾ ਸਮਾਂ ਬੰਨਿ੍ਹਆ ਕਿ ਇਕ ਪਲ ਲਈ ਤਾਂ ਇਹ ਲੱਗ ਰਿਹਾ ਸੀ ਕਿ ਸਮਾਂ ਇਥੇ ਹੀ ਰੁਕ ਜਾਵੇ। ਉਨ੍ਹਾਂ ਕੁੜੀਆਂ ਦਾ ਦਿਲ ਉਸ ਸਮੇਂ ਜਿੱਤ ਲਿਆ ਜਦੋਂ ਉਨ੍ਹਾਂ ਆਪਣੀ ਆਵਾਜ਼ ਦਾ ਜਾਦੂ ਗਾਣੇ ਗਾ ਕੇ ਬਿਖੇਰਿਆ।

ਇਸ ਮੌਕੇ ਕਾਲਜ ਦੇ ਪਿ੫ੰਸੀਪਲ ਡਾ. ਨਵਜੋਤ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਉਦੇਸ਼ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਬਰਾਬਰੀ ਦੇ ਮੌਕੇ ਪ੫ਦਾਨ ਕਰਨਾ ਹੈ ਤਾਂ ਜੋ ਉਹ ਜ਼ਿੰਦਗੀ ਦੇ ਹਰ ਖੇਤਰ ਵਿਚ ਖੁੱਲ ਕੇ ਵਿਚਰ ਸਕਣ ਅਤੇ ਆਪਣੀ ਇਕ ਵਿਲੱਖਣ ਪਛਾਣ ਬਣਾ ਸਕਣ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਲੜਕੀਆਂ ਨੂੰ ਵੱਧ ਤੋ ਵੱਧ ਅਜਿਹੇ ਮੌਕੇ ਪ੫ਦਾਨ ਕਰੀਏ ਜਿਸ ਨਾਲ ਉਹ ਆਪਣੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਆਪਣੇ ਹੱਕਾਂ ਪ੫ਤੀ ਆਵਾਜ਼ ਉਠਾ ਸਕਣ। ਉਨ੍ਹਾਂ ਇਹ ਸੰਦੇਸ਼ ਦਿੱਤਾ ਕਿ ਭਰੂਣ ਹੱਤਿਆ ਵਰਗੀ ਨਕਾਰਾਤਮਕ ਸੋਚ ਨੂੰ ਲੋਹੜੀ ਦੀ ਅੱਗ ਵਿਚ ਭਸਮ ਕਰਕੇ ਹੀ ਅਸੀਂ ਲੋਹੜੀ ਦੇ ਤਿਉਹਾਰ ਨੂੰ ਸਾਰਥਕ ਬਣਾ ਸਕਦੇ ਹਾਂ।

ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ 'ਚ ਲੋਹੜੀ ਦੀ ਪੁਰਾਤਨ ਗਾਥਾ ਨੂੰ ਅਜੋਕੇ ਸੰਦਰਭ ਨਾਲ ਜੋੜਦਿਆਂ ਕਿਹਾ ਕਿ ਧੀਆਂ ਹਮੇਸ਼ਾ ਹੀ ਮਾਪਿਆਂ ਦਾ ਮਾਣ ਅਤੇ ਗਰੂਰ ਰਹੀਆਂ ਹਨ। ਇਨ੍ਹਾਂ ਦਾ ਹਰ ਖੇਤਰ ਵਿਚ ਮੱਲ੍ਹਾਂ ਮਾਰਨਾ ਇਹ ਦਰਸਾਉਂਦਾ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਸਿਰਫ ਰੂੜੀਵਾਦੀ ਸੋਚ ਨੂੰ ਤਿਆਗਣ ਦੀ ਲੋੜ ਹੈ। ਲੋਹੜੀ ਦੇ ਮੁਬਾਰਕ ਮੌਕੇ ਉਨ੍ਹਾਂ ਕਿਹਾ ਕਿ ਲੋਹੜੀ ਤਾਂ ਹੀ ਸਹੀ ਅਰਥਾਂ ਵਿਚ ਮਨਾਈ ਜਾ ਸਕਦੀ ਹੈ ਜੇ ਅਸੀਂ ਸਾਰੇ ਰਲ ਕੇ ਹੰਭਲਾ ਮਾਰੀਏ ਕਿ ਇਹ ਮੰੁਡੇ ਕੁੜੀ ਦੀ ਬਰਾਬਰਤਾ ਕਾਗਜ਼ੀ ਨਾ ਰਹਿ ਕੇ ਹਕੀਕਤ ਵਿਚ ਹੋਵੇ।

ਜਾਗਰਣ ਗਰੁੱਪ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ ਨੇ ਵੀ ਜਾਗਰਣ ਗਰੁੱਪ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਬਾਰੇ ਚਾਨਣਾ ਪਾਇਆ ਅਤੇ ਜਾਗਰਣ ਸਮੂਹ ਦੇ ਸਮਾਜ ਸੇਵੀ ਕਾਰਜਾਂ ਵਿਚ ਲਾਇਲਪੁਰ ਖਾਲਸਾ ਕਾਲਜ ਕੁੜੀਆਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਲਾਇਲਪੁਰ ਖਾਲਸਾ ਕਾਲਜ ਧੀਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਦੀ ਸ਼ਸ਼ਕਤੀਕਰਨ ਕਰ ਰਿਹਾ ਹੈ, ਉਵੇਂ ਹੀ 'ਜਾਗਰਣ ਗਰੁੱਪ' ਵੀ ਨਾਰੀ ਸ਼ਸ਼ਕਤੀਕਰਨ ਦੇ ਸਰੋਕਾਰ 'ਤੇ ਪੂਰੀ ਤਰ੍ਹਾਂ ਪਹਿਰਾ ਦੇ ਰਿਹਾ ਹੈ।

ਇਸ ਮੌਕੇ ਡਾ. ਬਲਜੀਤ ਕੌਰ ਨੇ ਵੀ ਧੀਆਂ ਲਈ ਆਪਣੇ ਦਿਲ ਦੇ ਵਲਵਲੇ ਕਵਿਤਾ ਜ਼ਰੀਏ ਸਾਂਝੇ ਕੀਤੇ ਤੇ ਕਿਹਾ ਉਹ ਦਿਨ ਦੂਰ ਨਹੀਂ ਜਦੋਂ ਇਹ ਬਰਾਬਰਤਾ ਪ੫ਤੱਖ ਰੂਪ ਵਿਚ ਨਜ਼ਰ ਆਵੇਗੀ। ਇਸ ਮੰਚ ਦਾ ਸੰਚਾਲਨ ਕੁਲਦੀਪ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ।

ਜੋ ਸਾਡੇ ਕਰਮਾਂ ਦਾ ਸਾਨੂੰ ਮਿਲ ਹੀ ਜਾਣਾ ਹੈ : ਮਾਹੀ

ਅਮਨਦੀਪ ਸ਼ਰਮਾ ਜਲੰਧਰ

ਲਾਇਲਪੁਰ ਖਾਲਸਾ ਕਾਲਜ ਗਰਲਜ਼ ਦੇ ਵਿਹੜੇ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਜਸਵੀਰ ਮਾਹੀ ਵੱਲੋਂ ਲੋਹੜੀ ਧੀਆਂ ਦੀ ਪ੫ੋਗਰਾਮ ਵਿੱਚ ਸਰੋਤਿਆਂ ਨੂੰ ਕੀਲਿਆ ਅਤੇ ਆਪਣੀ ਗਾਇਕੀ ਦੇ ਨਾਲ ਨੱਚਣ ਲਈ ਮਜਬੂਰ ਕੀਤਾ। ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੇ ਹੋਏ ਗਾਇਆ 'ਅਰਦਾਸ ਮਾਲਕਾਂ ਚਰਨਾਂ ਵਿਚ ਤੇਰੇ'। ਇਸ ਤੋਂ ਬਾਅਦ ਜਸਵੀਰ ਮਾਹੀ ਨੇ ਆਪਣੇ ਗਾਣੇ ਰਾਹੀਂ ਸੁਨੇਹਾ ਦਿੱਤਾ ਕਿ ਸਾਨੂੰ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ। ਗਾਣਾ ਸੀ 'ਜੋ ਸਾਡੇ ਕਰਮਾਂ ਦਾ ਸਾਨੂੰ ਮਿਲ ਹੀ ਜਾਣਾ ਹੈ'। ਇਸ ਤੋਂ ਬਾਅਦ ਉਨ੍ਹਾਂ ਨੇ ਲੋਹੜੀ ਦਾ ਰੰਗ ਬੰਨ੍ਹਦੇ ਹੋਏ 'ਆਜੋ ਮਿੱਤਰੋ ਮਨਾਈਏ' ਲੋਹੜੀ ਇਸ ਗਾਣੇ 'ਤੇ ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮਾਹੀ ਨੇ ਜੁਗਨੀ, ਬੋਲੀਆਂ ਬਾਕਮਾਲ ਪਾਈਆਂ ਜਿਨ੍ਹਾਂ ਤੇ ਕਾਲਜ ਸਟਾਫ ਅਤੇ ਵਿਦਿਆਥਣਾਂ ਨੂੰ ਝੂੰਮਣ ਲਾ ਦਿੱਤਾ। ਜਸਵੀਰ ਮਾਹੀ ਨੇ ਆਪਣੇ ਪ੫ੋਗਰਾਮ ਵਿਚ ਸੰਪਾਦਕ ਵਰਿੰਦਰ ਵਾਲੀਆ, ਜਨਰਲ ਮੈਨੇਜਰ ਨੀਰਜ ਸ਼ਰਮਾ ਅਤੇ ਪਿ੫ੰਸੀਪਲ ਖਾਲਸਾ ਕਾਲਜ ਡਾ. ਨਵਜੋਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਪ੫ੋਗਰਾਮ ਵਿਚ ਉਨ੍ਹਾਂ ਨੂੰ ਵੀ ਭਾਗੀਦਾਰ ਬਣਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Loharri programmeLoharri programme