ਧੀਆਂ ਪ੫ਤੀ ਸਮਾਜ 'ਚ ਘਟਦਾ ਫ਼ਰਕ ਸ਼ੁਭ ਸ਼ਗਨ : ਵਾਲੀਆ

Updated on: Fri, 12 Jan 2018 11:32 PM (IST)
  

-ਪੰਜਾਬੀ ਜਾਗਰਣ ਤੇ ਐੱਚਐੱਮਵੀ ਨੇ ਮਨਾਈ 'ਲੋਹੜੀ ਧੀਆਂ ਦੀ'

-ਵਿਦਿਆਰਥਣਾਂ ਨੇ ਗਿੱਧੇ ਦੀ ਧਮਕ ਨਾਲ ਮੰਚ 'ਤੇ ਪੱਟੀਆਂ ਧੂੜਾਂ

ਸਿਟੀਪੀ72) ਕਾਲਜ ਦੀਆਂ ਵਿਦਿਆਰਥਣਾਂ ਲੋਹੜੀ ਮੌਕੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹੋਈਆਂ।

ਸਿਟੀਪੀ72ਏ) ਗਾਖਲ ਪਿੰਡ ਦੀ ਨਵਜੰਮੀ ਬੱਚੀ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਅਜੈ ਸਰੀਨ ਅਤੇ ਬਾਵਾ ਹੈਨਰੀ, ਸੁੱਖੀ ਬਾਠ ਅਤੇ ਹੋਰ

ਸਿਟੀਪੀ72ਬੀ) ਲੋਹੜੀ ਦੇ ਤਿਉਹਾਰ ਦਾ ਆਨੰਦ ਲੈਂਦੇ ਹੋਏ ਸਟਾਫ ਮੈਂਬਰ

ਸਿਟੀਪੀ72ਸੀ) ਧੂਣੀ 'ਚ ਮੁੰਗਫਲੀ, ਰਿਓੜੀਆਂ ਅਤੇ ਤਿਲ ਪਾਉਂਦੇ ਹੋਏ ਮੁੱਖ ਮਹਿਮਾਨ ਸੁੱਖੀ ਬਾਠ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਵਿਧਾਇਕ ਬਾਵਾ ਹੈਨਰੀ ਅਤੇ ਹੋਰ।

ਸਿਟੀਪੀ72ਡੀ) ਸਮਾਗਮ ਦੌਰਾਨ ਗਿੱਧਾ ਪਾਉਂਦੀ ਹੋਈ ਮੁਟਿਆਰ।

ਸਿਟੀਪੀ72ਈ) ਲੋਹੜੀ ਦੇ ਤਿਉਹਾਰ ਮੌਕੇ ਸ਼ਾਨਦਾਰ ਭੰਗੜਾ ਪੇਸ਼ ਕਰਦੀਆਂ ਲਗਨ ਅਤੇ ਸੁਰਭੀ।

ਸਿਟੀਪੀ72ਐੱਫ) 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੂੰ ਸਨਮਾਨਿਤ ਕਰਦੇ ਹੋਏ ਸੁੱਖੀ ਬਾਠ ਅਤੇ ਹੋਰ।

ਸਿਟੀਪੀ72ਜੀ) ਗਾਖਲ ਪਿੰਡ ਤੋਂ ਆਈਆਂ ਸਰਕਾਰੀ ਸਕੂਲ ਦੀ ਬੱਚੀਆਂ।

ਤੇਜਿੰਦਰ ਕੌਰ ਥਿੰਦ, ਜਲੰਧਰ

'ਪੰਜਾਬੀ ਜਾਗਰਣ' ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਪੰਜਾਬੀ ਵਿਭਾਗ ਵਲੋਂ 'ਲੋਹੜੀ ਧੀਆਂ ਦੀ' ਸਮਾਗਮ ਪਿ੍ਰੰਸੀਪਲ ਪ੫ੋ. ਡਾ. ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸੁੱਖੀ ਬਾਠ (ਕੈਨੇਡਾ-ਪ੍ਰਸਿੱਧ ਸਮਾਜਿਕ ਕਾਰਜ ਕਰਤਾ), ਅਵਤਾਰ ਹੈਨਰੀ ਜੂਨੀਅਰ (ਵਿਧਾਇਕ), ਵਰਿੰਦਰ ਸਿੰਘ ਵਾਲੀਆ (ਮੁੱਖ ਸੰਪਾਦਕ, ਪੰਜਾਬੀ ਜਾਗਰਣ), ਕੁਲਵਿੰਦਰ ਸਿੰਘ ਗਾਖਲ ਅਤੇ ਦੀਆ (ਛੋਟੀ ਬੱਚੀ) ਨੇ ਸ਼ਿਰਕਤ ਕੀਤੀ। ਸਮਾਗਮ ਦੇ ਆਰੰਭ 'ਚ ਪਿ੫ੰਸੀਪਲ ਡਾ. ਸਰੀਨ, ਪੰਜਾਬੀ ਵਿਭਾਗ ਦੇ ਮੁਖੀ ਕੰਵਲਜੀਤ ਕੌਰ ਅਤੇ ਨਵਰੂਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਸਨਮਾਨ ਚਿੰਨ੍ਹ ਭੇਂਟ ਕੀਤੇੇ। ਵੀਨਾ ਅਰੋੜਾ ਨੇ ਮੋਹ ਭਿੱਜੇ ਸ਼ਬਦਾਂ ਨਾਲ ਮਹਿਮਾਨਾਂ ਨੂੰ 'ਜੀ ਆਇਆ' ਆਖਿਆ। ਪਿ੍ਰੰਸੀਪਲ ਨੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਮੁੰਡੇ ਕੁੜੀ ਦੇ ਭੇਤਭਾਵ ਤੋਂ ਮੁਕਤ ਹੋ ਕੇ ਸ਼ਗਨਾਂ ਦੇ ਤਿਉਹਾਰ ਲੋਹੜੀ ਨੂੰ ਮਨਾਉਣ ਲਈ ਪ੍ਰੇਰਿਆ। ਉਨ੍ਹਾਂ ਸਮੂਹ ਮਹਿਮਾਨਾਂ ਨਾਲ ਮਿਲ ਕੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਰਕਾਰੀ ਸੀ. ਸੈ. ਸਕੂਲ, ਬਸਤੀ ਮਿੱਠੂ ਦੀਆਂ ਵਿਦਿਆਰਥਣਾਂ ਨਾਲ ਲੋਹੜੀ ਮਨਾਈ ਗਈ ਅਤੇ ਪਿ੍ਰੰਸੀਪਲ ਸਾਹਿਬਾਂ ਵਲੋਂ ਉਨ੍ਹਾਂ ਨੂੰ ਲੋਹੜੀ ਦੇ ਸ਼ਗਨ ਵਜੋਂ ਤੋਹਫੇ ਭੇਟ ਕੀਤੇ ਗਏ।

ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਅਵਤਾਰ ਹੈਨਰੀ ਜੂਨੀਅਰ ਨੇ ਲੋਹੜੀ ਦੀ ਵਧਾਈ ਦਿੰਦੇ ਹੋਏ ਜ਼ਿੰਦਗੀ ਵਿੱਚ ਤਰੱਕੀ ਦੇ ਨਾਲ-ਨਾਲ ਨਿਮਰਤਾ ਧਾਰਨ ਕਰਨ ਦੀ ਪ੫ੇਰਨਾ ਦਿੱਤੀ। ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਸੁੱਖੀ ਬਾਠ ਨੇ ਸਮਾਜ ਵਿਚਲੇ ਭੇਦ-ਭਾਵ ਤੋਂ ਉਪਰ ਉੱਠ ਕੇ ਸਮਾਜ ਸੇਵਾ ਲਈ ਪ੫ੇਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਸਰਿਆਂ ਲਈ ਜਿਊਣ ਨੂੰ ਇਨਸਾਨ ਦੀ ਮੁੱਖ ਪਛਾਣ ਦੱਸੀ।

ਇਸ ਸਮਾਗਮ ਦੌਰਾਨ 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਪ੫ਤੀ ਸਮਾਜ ਵਿਚ ਘਟਦਾ ਫਰਕ ਇਹ ਦਰਸਾਉਂਦਾ ਹੈ ਕਿ ਸਮਾਜ ਵਿਚ ਜਾਗਰੂਕਤਾ ਆਉਣੀ ਸ਼ੁਰੂ ਹੋ ਗਈ ਹੈ। ਆਪਣੀ ਪ੫ਤਿਭਾ ਦਾ ਲੋਹਾ ਮੰਨਵਾ ਕੇ ਧੀਆਂ ਨੇ ਮਾਪਿਆਂ ਤੇ ਸਮਾਜ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਧੀਆਂ ਨੂੰ ਕੁੱਖ ਵਿਚ ਖਤਮ ਨਾ ਕਰਕੇ ਉਸ ਨੂੰ ਦੁਨੀਆਂ ਵਿਚ ਆਉਣ ਦਾ ਮੌਕਾ ਦਿਤਾ ਜਾਵੇ। ਉਨ੍ਹਾਂ ਲੋਹੜੀ ਦੇ ਇਸ ਪਾਵਨ ਤਿਉਹਾਰ ਮੌਕੇ ਧੀਆਂ ਨੂੰ ਹਰ ਖੇਤਰ ਵਿਚ ਮੱਲਾਂ ਮਾਰਨ ਅਤੇ ਵਧੀਆ ਇਨਸਾਨ ਬਣਨ ਲਈ ਪ੫ੇਰਿਆ। ਸਮਾਗਮ ਦੌਰਾਨ ਸੰਗੀਤ ਅਤੇ ਨਿ੫ਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕਰਕੇ ਮਾਹੌਲ ਨੂੰ ਹੋਰ ਖ਼ੁਸ਼ਨੁਮਾ ਕੀਤਾ। ਸਮਾਗਮ 'ਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਮਲ ਹੋ ਕੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਸਾਰੇ ਮੈਂਬਰ, ਟੀਚਿੰਗ ਤੇ ਨਾਨ ਟੀਚਿੰਗ ਵਿਭਾਗ ਦੇ ਮੈਂਬਰ ਹਾਜ਼ਰ ਹੋਏ। ਲੋਹੜੀ ਦੇ ਇਸ ਸ਼ੁਭ ਮੌਕੇ ਨਵਰੂਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: loharri celebirationsloharri celebirations