ਟ੍ਰੈਫਿਕ ਜਾਮ ਨੂੰ ਹੱਲ ਕਰਨ ਸਬੰਧੀ ਕੀਤੀ ਵਿਚਾਰ ਚਰਚਾ

Updated on: Thu, 11 Jan 2018 08:13 PM (IST)
  

ਅਵਤਾਰ ਮਹਿਰਾ, ਖਰੜ

ਬਲੋਂਗੀ ਤੋਂ ਲੈ ਕੇ ਖ਼ਾਨਪੁਰ ਤਕ ਬਣ ਰਹੀ ਐਲੀਵੈਟਿਡ ਰੋਡ ਕਾਰਨ ਇੱਥੇ ਲਗਾਤਾਰ ਟ੍ਰੈਿਫ਼ਕ ਜਾਮ ਲੱਗਦੇ ਰਹਿੰਦੇ ਹਨ। ਇਸ ਕਾਰਨ ਆਮ ਜਨਤਾ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਐੱਸਡੀਐੱਮ ਦਫ਼ਤਰ ਖਰੜ ਵਿਖੇ ਹੋਈ। ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੱਿÎਸਆ ਕਿ ਭਾਵੇਂ ਮੀਟਿੰਗ 'ਚ ਖ਼ਾਨਪੁਰ ਤੋਂ ਲੈ ਕੇ ਗੋਪਾਲ ਸਵੀਟਸ ਤਕ ਆਰਜ਼ੀ ਬਾਈਪਾਸ ਕੱਢਣ ਦੀ ਚਰਚਾ ਵੀ ਹੋਈ ਪਰ ਉੱਥੇ ਢੁਕਵਾਂ ਰਸਤਾ ਨਾ ਮਿਲਣ ਕਾਰਨ ਟ੍ਰੈਫਿਕ ਦੀ ਆਵਾਜਾਈ ਨੂੰ ਸੁਖਾਵਾਂ ਕਰਨ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਪ੫ਸ਼ਾਸਨ ਦੀ ਢੁਕਵੀਂ ਮਦਦ ਨਾਲ ਜੋ ਇਸ ਸੜਕ ਦੇ ਆਲੇ ਦੁਆਲਾ ਦੁਕਾਨਾਂ ਤੇ ਰਕਬਾ ਐਕਵਾਇਰ ਹੋ ਚੁੱਕਿਆ ਹੈ ਅਤੇ ਮੁਆਵਜ਼ਾ ਵੀ ਦਿੱਤਾ ਚੁੱਕਿਆ ਹੈ ਤੇ ਉੱਥੇ ਬਣੇ ਹੋਏ ਸਟਕਰਚਰ ਹੁਣ ਤਕ ਹਟਾਏ ਨਹੀਂ ਗਏ।

ਇਸ ਕਾਰਨ ਸੜਕ ਦੇ ਦੋਵੇਂ ਪਾਸੇ ਸਰਵਿਸ ਲੇਨ ਨਹੀਂ ਬਣ ਰਹੀਆਂ ਅਤੇ ਆਵਜਾਈ ਬੂਰੀ ਤਰ੍ਹਾਂ ਪ੫ਭਾਵਿਤ ਹੋ ਰਹੀ ਹੈ। ਉਨ੍ਹਾਂ ਸਬੰਧਤ ਦੁਕਾਨਦਾਰਾਂ ਅਤੇ ਹੋਰ ਸਬੰਧਿਤ ਵਿਅਕਤੀਆਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਮੁਆਵਜ਼ਾ ਹਾਸਲ ਕਰ ਲਿਆ ਹੈ, ਉਹ ਤੁਰੰਤ ਉਸਾਰੀਆਂ ਨੂੰ ਖ਼ਾਲੀ ਕਰ ਦੇਣ ਅਤੇ ਜਿਹੜੇ ਦੁਕਾਨਦਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਨੂੰ ਵੀ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਮੀਟਿੰਗ ਵਿਚ ਐੱਸਡੀਐੱਮ ਖਰੜ ਅਮਨਿੰਦਰ ਕੌਰ ਬਰਾੜ, ਐੱਸਡੀਐੱਮ ਐੱਸਏਐਸ ਨਗਰ ਡਾ. ਆਰਪੀ ਸਿੰਘ, ਡੀਐੱਸਪੀ ਖਰੜ ਦੀਪ ਕਮਲ, ਕੌਸਲ ਖਰੜ ਪ੫ਧਾਨ ਅੰਜੂ ਚੰਦਰ, ਐੱਨਐੱਚਏਆਈ ਦੇ ਡਾਇਰੈਕਟਰ ਕੇਐੱਲ ਸਚਦੇਵਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐੱਨਐੱਸ ਵਾਲੀਆਂ, ਈਓ ਖਰੜ ਸੰਦੀਪ ਤਿਵਾੜੀ, ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਬੀਡੀਪੀਓ ਖਰੜ ਵੱਲੋਂ ਜੇਈ ਹਰਮਨਜੀਤ ਸਿੰਘ, ਕੌਸਲ ਦੇ ਸੀ ਮੀਤ ਪ੫ਧਾਨ ਸੁਨੀਲ ਕੁਮਾਰ ਸਮੇਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: locall news