ਅਧਿਆਪਕਾਂ ਨੇ ਡੀਈਓ ਦੇ ਲਿਖਤੀ ਭਰੋਸੇ ਮਗਰੋਂ ਭੁੱਖ ਹੜਤਾਲ ਕੀਤੀ ਸਮਾਪਤ

Updated on: Mon, 12 Feb 2018 11:52 PM (IST)
  

ਸਿਟੀਪੀ24) ਅਧਿਆਪਕਾਂ ਨਾਲ਼ ਗੱਲਬਾਤ ਕਰਦੇ ਹੋਏ ਡੀਈਓ ਐਲੀਮੈਂਟਰੀ ਰਾਮਪਾਲ ਸਿੰਘ।

-ਪੰਜ ਫਰਵਰੀ ਤੋਂ ਮੰਗਾਂ ਦੇ ਹੱਕ 'ਚ ਸੰਘਰਸ਼ ਕਰ ਰਹੇ ਹਨ ਅਧਿਆਪਕ

—ਡੀਈਓ ਨੇ ਕਿਹਾ, ਤਨਖ਼ਾਹਾਂ ਜਲ਼ਦ ਹੋਣਗੀਆਂ ਜਾਰੀ

-ਤਿੰਨ ਹਫ਼ਤਿਆਂ ਦੇ ਅੰਦਰ ਹੈੱਡ-ਟੀਚਰ ਹੋਣਗੇ ਪ੍ਰੋਮੋਟ

ਆਰਕੇ ਆਨੰਦ, ਜਲੰਧਰ

ਗੌਰਮਿੰਟ ਟੀਚਰਜ਼ ਯੂਨੀਅਨ ਦੀ ਜਲੰਧਰ ਇਕਾਈ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਾਉਣ, ਹੈੱਡ ਟੀਚਰਾਂ ਦੀਆਂ ਪ੍ਰੋਮੋਸ਼ਨਾਂ ਕਰਨ ਅਤੇ ਡੀਈਓ ਦਫ਼ਤਰ 'ਚ ਜਾਰੀ ਕਥਿਤ ਭਿ੫ਸ਼ਟਾਚਾਰ ਨੂੰ ਨੱਥ ਪਾਉਣ ਲਈ ਲੰਘੀ 5 ਫਰਵਰੀ ਤੋਂ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੋਰ ਅਤੇ ਜਨਰਲ ਸਕੱਤਰ ਗਣੇਸ਼ ਭਗਤ ਦੀ ਅਗਵਾਈ ਹੇਠ ਸਮੂਹ ਅਧਿਆਪਕ ਲੜੀਵਾਰ ਭੁੱਖ ਹੜਤਾਲ ਅਤੇ ਧਰਨਾ ਪ੍ਰਦਸ਼ਨ ਕਰ ਰਹੇ ਸਨ। ਇਸ ਅਧੀਨ ਸਾਰੇ ਬਲਾਕਾਂ ਦੇ ਅਧਿਆਪਕ ਬਲਾਕ ਵਾਈਜ਼ ਭੁੱਖ-ਹੜਤਾਲ ਤੇ ਬੈਠ ਰਹੇ ਸਨ। ਲੰਘੇ ਦਿਨ ਡੀਈਓ ਐਲੀਮੈਂਟਰੀ ਰਾਮਪਾਲ ਸਿੰਘ ਹੋਰਾਂ ਅਧਿਆਪਕਾਂ ਦੇ ਭਾਰੀ ਦਬਾਓ ਦੇ ਚਲਦਿਆਂ ਜਥੇਬੰਦੀ ਨੂੰ ਲਿਖਤੀ ਭਰੋਸਾ ਦਿੱਤਾ ਹੈ ਕਿ ਹੈੱਡ ਟੀਚਰਾਂ ਦੀਆਂ ਰੁਕੀਆਂ ਪ੍ਰੋਮੋਸ਼ਨਾਂ ਆਉਂਦੇ ਤਿੰਨ ਹਫ਼ਤਿਆਂ 'ਚ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਇਸਦੇ ਨਾਲ਼ ਹੀ ਜਨਵਰੀ ਮਹੀਨੇ ਦੀ ਤਨਖ਼ਾਹ ਵੀ ਜਲਦੀ ਰਿਲੀਜ਼ ਕਰਨ ਦਿੱਤੀ ਜਾਵੇਗੀ। ਦਫ਼ਤਰ 'ਚ ਭਿ੫ਸ਼ਟਾਚਾਰ ਦੇ ਮੁੱਦੇ 'ਤੇ ਡੀਈਓ ਨੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਕਲਰਕ ਜਾਂ ਹੋਰ ਅਧਿਕਾਰੀ ਵਿਰੁੱਧ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਕਾਨੂੰਨ ਮੁਤਾਬਿਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਆਗੂਆਂ ਨੇ ਯੂਨੀਅਨ ਦੇ ਸੂਬਾਈ ਸਲਾਹਕਾਰ ਕਰਨੈਲ ਸਿੰਘ ਸੰਧੂ ਦੀ ਹਾਜ਼ਰੀ 'ਚ ਡੀਈਓ ਦੇ ਭਰੋਸੇ ਤੇ ਭਰੋਸਾ ਕਰਦਿਆਂ ਭੁੱਖ- ਹੜਤਾਲ ਅਤੇ ਧਰਨਾ ਪ੍ਰਦਰਸ਼ਨ ਕੁਝ ਸਮੇਂ ਲਈ ਮੁਲਤਵੀ ਕਰਦਿਆਂ ਭੁੱਖ ਹੜਤਾਲ 'ਤੇ ਬੈਠੇ ਅਧਿਆਪਕਾਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖ਼ਤਮ ਕੀਤੀ। ਇਸ ਦੋਰਾਨ ਅਧਿਆਪਕ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਡੀਈਓ ਆਪਣੇ ਵਾਅਦੇ ਤੋਂ ਮੁਕਰੇ ਤਾਂ, ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ, ਜਿਸਦੀ ਪੂਰੀ ਜਿੰਮੇਦਾਰੀ ਸਿੱਖਿਆ ਅਧਿਕਾਰੀ ਦੀ ਹੋਵੇਗੀ। ਹਾਜ਼ਰ ਅਧਿਆਪਕਾਂ ਨੂੰ ਇਸ ਮੌਕੇ ਯੂਨੀਅਨ ਦੇ ਸੂਬਾਈ ਸਕੱਤਰ ਕੁਲਦੀਪ ਦੌੜਕਾ ਅਤੇ ਪਸਸਫ ਦੇ ਸੂਬਾਈ ਸਕੱਤਰ ਤੀਰਥ ਬਾਸੀ ਹੋਰਾਂ ਅਧਿਆਪਕਾਂ ਨੂੰ ਇਸ ਅੰਸ਼ਕ ਜਿੱਤ ਦੀ ਵਧਾਈ ਦਿੰਦਿਆਂ ਅਗਲੇਰੇ ਸੰਘਰਸ਼ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਪਿੰਕੀ, ਰਾਮ ਪਾਲ ਹਜ਼ਾਰਾ, ਕੁਲਦੀਪ ਕੌੜਾ, ਤਰਸੇਮ ਲਾਲ ਕਰਤਾਰਪੁਰ, ਬਲਜੀਤ ਸਿੰਘ ਕੁਲਾਰ, ਸਵਰਨ ਸਿੰਘ ਸਾਹਕੋਟ, ਨਿਰਮੇਕ ਸਿੰਘ ਹੀਰਾ, ਸੁਮਨ ਸ਼ਾਮਪੁਰੀ, ਸੂਰਤੀ ਰਾਮ ਭੋਗਪੁਰ, ਸੁਖਵਿੰਦਰ ਮੱਕੜ, ਪਿਆਰਾ ਸਿੰਘ, ਰਗਜੀਤ ਸਿੰਘ, ਕੁਲਦੀਪ ਵਾਲੀਆ, ਬਾਲ ਿਯਸ਼ਨ, ਰਾਜਿੰਦਰ, ਪਵਨ ਮਸੀਹ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਹਰਮਨਜੋਤ ਆਹਲੂਵਾਲੀਆ, ਕਮਲਦੇਵ, ਚਰਨਜੀਤ ਆਦਮਪੁਰ, ਅਮਰਜੀਤ ਸਿੰਘ, ਵਿਨੋਦ ਭੱਟੀ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਬੂਟਾ ਰਾਮ, ਅਸੀਮ ਕੁਮਾਰ, ਪਰਨਾਮ ਸਿੰਘ, ਮੰਗਤ ਰਾਮ ਸਮਰਾ, ਰਾਜ ਕੁਮਾਰ, ਬਲਵੀਰ ਭਗਤ, ਜਤਿੰਦਰ ਸਿੰਘ, ਦਵਿੰਦਰ ਸਿੰਘ, ਰਿਸ਼ੀ ਕੁਮਾਰ, ਸੁਸ਼ੀਲ ਵਿੱਕੀ, ਅਰਵਿੰਦਰ ਸ਼ਰਮਾ, ਗੁਰਜੀਤ ਸਿੰਘ,ਯਸ਼ਪਾਲ ਪੰਜਗੋਤਰਾ, ਰਾਕੇਸ਼ ਕੁਮਾਰ, ਮਨਜੀਤ ਚਾਵਲਾ, ਸ਼ਿਵ ਕੁਮਾਰ ਆਦਮਪੁਰ, ਕਸਤੂਰੀ ਲਾਲ ਆਦਿ ਅਧਿਆਪਕ ਹਾਜ਼ਿਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local newslocal news