ਉੱਭਰ ਰਹੇ ਗਾਇਕਾਂ, ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਮੌਕਾ ਪ੍ਰਦਾਨ ਕਰਨਾ ਹੀ ਮੁੱਖ ਮਕਸਦ : ਜਸਕਰਨਪ੍ਰੀਤ

Updated on: Thu, 12 Oct 2017 06:59 PM (IST)
  

-ਸਿਮਕੋ ਮਿਊਜ਼ਿਕ ਕੰਪਨੀ ਦੇ ਪ੍ਰਬੰਧਕ ਜਸਕਰਨਪ੍ਰੀਤ ਨਾਲ ਵਿਸ਼ੇਸ਼ ਗੱਲਬਾਤ

-ਹੁਣ ਤਕ ਕਈ ਗਾਇਕਾਂ ਦੀਆਂ ਐਲਬਮਾਂ ਰਿਲੀਜ਼ ਕਰ ਚੁੱਕੀ ਹੈ ਕੰਪਨੀ

210,210ਏ-ਗੀਤਕਾਰ, ਪੇਸ਼ਕਾਰ ਤੇ ਸਿਮਕੋ ਮਿਊਜ਼ਿਕ ਕੰਪਨੀ ਦੇ ਮੁੱਖ ਪ੍ਰਬੰਧਕ ਜਸਕਰਨਪ੍ਰੀਤ।

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਕੰਪਨੀ ਦਾ ਮੁੱਖ ਮਕਸਦ ਉਨ੍ਹਾਂ ਉੱਭਰ ਰਹੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੂੰ ਮੌਕਾ ਪ੍ਰਦਾਨ ਕਰਨਾ ਹੈ ਜੋ ਕਿ ਸਹੀ ਅਰਥਾਂ ਵਿੱਚ ਪੰਜਾਬੀ ਸਭਿਆਚਾਰ ਦੀ ਸੇਵਾ ਕਰਨਾ ਚਾਹੁੰਦੇ ਹਨ। ਇਹ ਕਹਿਣਾ ਹੈ ਗੀਤਕਾਰ, ਪੇਸ਼ਕਾਰ ਤੇ ਸਿਮਕੋ ਮਿਊਜ਼ਕ ਕੰਪਨੀ ਦੇ ਮੁੱਖ ਪ੍ਰਬੰਧਕ ਜਸਕਰਨਪ੍ਰੀਤ ਦਾ। 13 ਸਤੰਬਰ ਨੂੰ ਮਨਸੂਰਪੁਰ ਖਮਾਂਣੋਂ ਵਿਖੇ ਪਿਤਾ ਨਿਰਮਲ ਸਿੰਘ ਦੇ ਗ੍ਰਹਿ ਤੇ ਮਾਤਾ ਕੁਸ਼ਲਿਆ ਦੇਵੀ ਦੀ ਕੁੱਖੋਂ ਜਨਮੇਂ ਜਸਕਰਨਪ੍ਰੀਤ ਦੇ ਪਰਿਵਾਰ ਵਿੱਚ ਉਸਦਾ ਇੱਕ ਵੀਰ ਮੱਖਣ ਸਿੰਘ, ਉਸਦੀ ਪਤਨੀ ਤੇ ਦੋ ਧੀਆਂ ਹਨ। ਜਸਕਰਨਪ੍ਰੀਤ ਦਾ ਜੱਦੀ ਪਿੰਡ ਮੱਲੇਆਣਾ (ਮੋਗਾ) ਹੈ। ਗ੍ਰੈਜੂਏਸ਼ਨ ਪਾਸ ਜਸਕਰਨਪ੍ਰੀਤ ਨੂੰ ਸਾਹਿਤ ਪੜ੍ਹਨ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਦਾ ਵੀ ਗਹਿਰਾ ਸ਼ੌਂਕ ਹੈ। ਇਸੇ ਜਨੂੰਨ ਕਾਰਨ ਉਸਨੇ ਸਿਮਕੋ ਮਿਊਜ਼ਕ ਨਾਮਕ ਕੰਪਨੀ ਦੀ ਸਥਾਪਿਤ ਕਰਦਿਆਂ ਮਨਜੀਤ ਮਾਨ ਦੀ ਗਾਈ ਪਹਿਲੀ ਐਲਬਮ 'ਯਾਰੀ' ਰਿਲੀਜ਼ ਕੀਤੀ। ਸਰੋਤਿਆਂ ਦੇ ਮਿਲੇ ਭਰਵੇਂ ਹੁੰਗਾਰੇ ਕਾਰਨ ਇਸੇ ਗਾਇਕ ਦੀ ਆਵਾਜ਼ ਵਿੱਚ ਇੱਕ ਹੋਰ ਐਲਬਮ 'ਮੀਂਹ ਵਰਸਾਦੂ ਨੋਟਾਂ ਦਾ' ਵੀ ਰਿਲੀਜ਼ ਕੀਤੀ ਗਈ। ਕੁੱਝ ਗੀਤਾਂ ਦਾ ਵੀਡੀਓ ਫਿਲਮਾਂਕਣ ਵੀ ਕੀਤਾ ਗਿਆ ਜਿਸ ਵਿੱਚ ਮਾਡਲ ਰਾਹੁਲ ਗੁਪਤਾ ਤੇ ਹੋਰ ਕਈ ਅਦਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ।

ਜਸਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਉਪਰੰਤ ਗਾਇਕ ਅਰਸ਼ ਅਵਤਾਰ ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨੀਕ ਦੀ ਆਵਾਜ਼ 'ਚ 'ਜਿੰਦ ਜਾਨ' , ਗਾਇਕ ਸੁਖਬੀਰ ਸੁੱਖ ਦੀ ਆਵਾਜ਼ ਵਿੱਚ 'ਇਕਰਾਰ' ਅਤੇ ਮਦਬੁੱਧੀ ਬੱਚਿਆਂ ਬਾਰੇ ਪ੍ਰਭਲੀਨ ਦੀ ਐਲਬਮ 'ਲਰਨ ਟੂ ਲਿਵ' ਵੀ ਰਿਲੀਜ਼ ਕੀਤੀ ਗਈ। ਗੀਤਕਾਰੀ 'ਚ ਸਮੀਰ ਨੂੰ ਆਪਣਾ ਉਸਤਾਦ ਮੰਨਣ ਵਾਲੇ ਜਸਕਰਨਪ੍ਰੀਤ ਨੇ ਸਹਿਯੋਗ ਦੇਣ ਲਈ ਗੀਤਕਾਰ ਸੋਨੂੰ ਸਰਹਾਲੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਨੰਨੇ ਮੁੰਨੇ ਬੱਚੇ ਏਕਮਪ੍ਰੀਤ ਦੀ ਆਵਾਜ਼ ਵਿੱਚ ਰਿਕਾਰਡ ਕੀਤੀ ਗਈ ਧਾਰਮਿਕ ਐਲਬਮ 'ਸ਼ਹਾਦਤ-ਏ-ਸਿੱਖੀ' ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਿਲੀਜ਼ ਕੀਤੀ ਗਈ। ਕੰਪਨੀ ਵੱਲੋਂ ਧਰਮਵੀਰ ਧਾਲੀਵਾਲ ਦੀ ਆਵਾਜ਼ ਵਿੱਚ ਐਲਬਮ 'ਉਮਰ ਕੈਦ' ਵੀ ਰਿਲੀਜ਼ ਹੋਈ। ਜਸਕਰਨਪ੍ਰੀਤ ਨੇ ਦੱਸਿਆ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਆਖਰੀ ਐਲਬਮ 'ਅਲਵਿਦਾ' ਵੀ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local newslocal news