ਰਘਬਿੰਦਰ ਸਿੰਘ, ਨਡਾਲਾ : ਸਵ. ਚੰਨਣ ਸਿੰਘ ਬੱਲ ਪਿ੍ਰਥੀਪੁਰ ਵਾਸੀ ਬੁਤਾਲਾ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਕੀਰਤਨ ਸਮਾਗਮ ਦੌਰਾਨ ਭਾਈ ਬਲਵਿੰਦਰ ਸਿੰਘ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਗੁਰਜਾਪ ਸਿੰਘ ਸਾਬਕਾ ਸਰਪੰਚ ਬੁਤਾਲਾ, ਹਰਜੀਤ ਸਿੰਘ, ਜਸਬੀਰ ਸਿੰਘ, ਦਿਲਬਾਗ ਸਿੰਘ, ਸੱਜਣ ਸਿੰਘ, ਊਧਮ ਸਿੰਘ, ਬਲਵੰਤ ਸਿੰਘ ਅਤੇ ਹੋਰਨਾਂ ਨੇ ਸਵ. ਚੰਨਣ ਸਿੰਘ ਦੇ ਜੀਵਨ 'ਤੇ ਝਲਕ ਪਾਈ। ਇਸ ਮੌਕੇ ਸੱਜਣ ਮਿੱਤਰ ਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ।