ਹਰੀਸ਼ ਭੰਡਾਰੀ, ਫਗਵਾੜਾ : ਡਾ. ਬੀਆਰ ਅੰਬੇਡਕਰ ਯੂਥ ਸਪੋਰਟਸ ਕਲੱਬ ਪਿੰਡ ਹਰਦਾਸਪੁਰ ਦੇ ਅਹੁਦੇਦਾਰਾਂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਪਿੰਡ ਹਰਦਾਸਪੁਰ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਵਿਚ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਸੁਮਨ ਭੇਟ ਕੀਤੇ ਗਏ। ਇਸ ਮੌਕੇ ਸੁਨੀਲ ਕੁਮਾਰ, ਬੀਬੀ ਮਾਇਆ ਦੇਵੀ, ਸ਼ੌਂਕੀ, ਪਾਰਕ, ਸੀਰਤ, ਨਛੱਤਰ ਰਾਮ, ਦੇਸਰਾਜ, ਰਵੀ ਕੁਮਾਰ, ਕਾਲਾ, ਵੀਨਾ, ਰਾਣੀ, ਮੀਨਾ, ਰਾਣੀ, ਮਿੰਦੋ, ਵਿਪਨ ਕੁਮਾਰ, ਕੁਲਵੰਤ ਰਾਏ ਆਦਿ ਨੇ ਬਾਬਾ ਸਾਹਿਬ ਨੂੰ ਸ਼ਰਧਾ ਸੁੰਮਨ ਭੇਟ ਕੀਤੇ। ਇਸ ਮੌਕੇ ਸ਼ੌਂਕੀ ਪਾਰਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੀ ਵਿਚਾਰ ਧਾਰਾ 'ਤੇ ਚੱਲਣ ਦੀ ਲੋੜ ਹੈ। ਬਾਬਾ ਸਾਹਿਬ ਨੇ ਹੀ ਸਾਨੂੰ ਸਾਡੇ ਅਧਿਕਾਰ ਹਾਸਲ ਕਰਵਾਏ ਹਨ। ਸਮਾਜ ਵਿਚ ਸਾਨੂੰ ਸਿਰ ਉੱਚਾ ਕਰਕੇ ਚੱਲਣਾ ਸਿਖਾਇਆ ਹੈ। ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪਿੰਡ ਦੇ ਹੋਰ ਵੀ ਪਤਵੰਤੇ ਹਾਜ਼ਰ ਸਨ। ਇਸ ਮੌਕੇ ਚਾਹ-ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ।