ਯਤਿਨ ਸ਼ਰਮਾ, ਫਗਵਾੜਾ : ਵੀਰਵਾਰ ਫਗਵਾੜਾ ਦੇ ਭੁੱਲਾਰਾਈ ਰੋਡ 'ਤੇ ਸਥਿਤ ਰਣਜੀਤ ਨਗਰ ਦੇ ਇਕ ਖਾਲੀ ਪਲਾਟ 'ਚ ਇਕ ਵਿਅਕਤੀ ਦੀ ਲਾਸ਼ ਬਰਾਮਦ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਮੌਕੇ 'ਤੇ ਹੀ ਲਾਸ਼ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਵਲੋਂ ਮੌਕੇ 'ਤੇ ਉਕਤ ਮਿ੍ਰਤਕ ਦੀ ਪਛਾਣ ਕਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ। ਜਿਸ ਤੋਂ ਬਾਅਦ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਸਦੀ ਸ਼ਨਾਖ਼ਤ ਕੀਤੀ। ਮਿ੍ਰਤਕ ਦੀ ਪਛਾਣ ਨਿਰਮਲ ਕੁਮਾਰ ਪੁੱਤਰ ਅਮਰਨਾਥ ਵਾਸੀ ਮੋਤੀ ਬਾਜ਼ਾਰ ਵਜੋਂ ਹੋਈ ਹੈ। ਮਿ੍ਰਤਕ ਵਿਅਕਤੀ ਦੇ ਭਰਾ ਮਦਨ ਲਾਲ ਨੇ ਮੌਕੇ 'ਤੇ ਲਾਸ਼ ਦੀ ਹਾਲਤ ਵੇਖ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਮੌਕੇ 'ਤੇ ਪੁੱਜੇ ਫਗਵਾੜਾ ਐੱਸਪੀ ਮਨਦੀਪ ਸਿੰਘ ਨੇ ਦੱਸਿਆ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪੂਰੇ ਮਾਮਲੇ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ।