ਜੇਐੱਨਐੱਨ, ਫਗਵਾੜਾ : ਮਿਸ਼ਨ 2019 ਤਹਿਤ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਉਦੇਸ਼ ਨਾਲ ਸੰਸਦ ਮੈਂਬਰ ਵਿਜੇ ਸਾਂਪਲਾ ਆਪਣੇ ਲੋਕਸਭਾ ਹਲਕੇ 'ਚ ਪੂਰੀ ਤਰ੍ਹਾਂ ਸਰਗਰਮ ਹਨ। ਕੇਂਦਰੀ ਮੰਤਰੀ ਸਾਂਪਲਾ ਲਗਾਤਾਰ ਆਪਣੇ ਹਲਕੇ 'ਚ ਪੈਂਦੇ ਵਿਧਾਨਸਭਾ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਕੇਂਦਰ ਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਕੇ ਅਗਲੀਆਂ 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ 'ਚ ਫਿਰ ਤੋਂ ਦੇਸ਼ ਦੀ ਵਾਗਡੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣ ਦੀ ਅਪੀਲ ਕਰ ਰਹੇ ਹਨ।

ਵੀਰਵਾਰ ਨੂੰ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਪਹਿਲਾਂ ਸਾਬਕਾ ਭਾਜਪਾ ਕੌਂਸਲਰ ਅਵਤਾਰ ਸਿੰਘ ਸੈਣੀ ਦੇ ਘਰ ਪੁੱਜੇ, ਜਿਥੇ ਉਨ੍ਹਾਂ ਭਾਜਪਾਈਆਂ ਦੇ ਨਾਲ ਨਾਲ ਹੋਰ ਪਤਵੰਤਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ਹਿੱਤ ਤੇ ਦੇਸ਼ਵਾਸੀਆਂ ਦੇ ਹਿੱਤ 'ਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰਪੂਰਵਕ ਚਰਚਾ ਕੀਤੀ। ਬਾਅਦ 'ਚ ਭਾਜਪਾ ਆਗੂ ਚਰਨਜੀਤ ਸਿੰਘ ਵਾਲੀਆ ਦੇ ਘਰ ਸਾਂਪਲਾ ਨੇ ਅਗਲੀਆਂ 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਫਿਰ ਤੋਂ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕੀਤੀ। ਸਾਂਪਲਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇਸ਼ ਨੂੰ ਤਰੱਕੀ ਤੇ ਵਿਕਾਸ ਵੱਲ ਲਿਜਾ ਸਕਦੇ ਹਨ। ਇਸ ਮੌਕੇ ਸਾਬਕਾ ਭਾਜਪਾ ਪ੍ਰਧਾਨ ਚੰਦਰ ਮੋਹਨ ਚਾਵਲਾ, ਸਾਬਕਾ ਪ੍ਰਧਾਨ ਪੰਕਜ ਚਾਵਲਾ, ਕੌਂਸਲਰ ਓਮ ਪ੍ਰਕਾਸ਼ ਬਿੱਟੂ, ਭਾਜਪਾ ਆਗੂ ਕਮਲ ਕਪੂਰ, ਜ਼ਿਲ੍ਹਾ ਭਾਜਪਾ ਸਕੱਤਰ ਜਤਿਨ ਵੋਹਰਾ, ਭਾਜਪਾ ਆਗੂ ਸੁਨੀਲ ਮਦਾਨ, ਭਾਜਪਾ ਆਗੂ ਹਰਵਿੰਦਰ ਸ਼ਰਮਾ ਘੁੱਲੂ ਵੀ ਹਾਜ਼ਰ ਸੀ।

-- ਸਾਂਪਲਾ ਨੇ ਸੁਣੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਪਣੇ ਫਗਵਾੜਾ ਦੌਰੇ ਦੌਰਾਨ ਮੰਡੀ ਰੋਡ 'ਤੇ ਸਥਿਤ ਸੀਨੀਅਰ ਭਾਜਪਾ ਆਗੂ ਤਿਲਕ ਰਾਜ ਕਲੂਚਾ ਦੀ ਦੁਕਾਨ 'ਤੇ ਗਏ। ਉਥੇ ਉਨ੍ਹਾਂ ਭਾਜਪਾ ਆਗੂ ਸਵਰਣ ਸਿੰਘ ਦੇ ਨਾਲ-ਨਾਲ ਹੋਰ ਦੁਕਾਨਦਾਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੁਕਾਨਦਾਰਾਂ ਨੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ, ਜਿਨ੍ਹਾਂ ਦਾ ਕੇਂਦਰੀ ਰਾਜ ਮੰਤਰੀ ਨੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

- ਵਿਸ਼ਵਕਰਮਾ ਮੰਦਿਰ ਪੱੁਜੇ ਕੇਂਦਰੀ ਮੰਤਰੀ ਸਾਂਪਲਾ

27ਪੀ) ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਪ੫ਬੰਧਕ।¢

ਵਿਜੇ ਸੋਨੀ, ਫਗਵਾੜਾ

ਫਗਵਾੜਾ ਦੇ ਵਿਸ਼ਵਕਰਮਾ ਮੰਦਿਰ ਵਿਖੇ ਸਲਾਨਾ ਜੋੜ ਸਮਾਗਮ ਕਰਵਾਇਆ ਗਿਆ ਜਿੱਥੇ ਵਿਸ਼ੇਸ ਤੌਰ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਅਤੇ ਵਿਸ਼ਵਕਰਮਾ ਭਗਵਾਨ ਤੋਂ ਅਸ਼ੀਰਵਾਦ ਪ੫ਾਪਤ ਕੀਤਾ ¢ ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਰਣਜੀਤ ਖੁਰਾਣਾ, ਕੌਂਸਲਰ ਠੇਕੇਦਾਰ ਬਲਜਿੰਦਰ ਸਿੰਘ, ਬਹਾਦਰ ਸਿੰਘ ਸੰਗਤਪੁਰ, ਕੌਂਸਲਰ ਸਰਬਜੀਤ ਕੌਰ, ਪੰਕਜ ਚਾਵਲਾ, ਤੇਜੱਸਵੀ ਭਾਰਦਵਾਜ, ਉਮ ਪ੫ਕਾਸ਼ ਬਿੱਟੂ ਨੇ ਵੀ ਵਿਸ਼ਵਕਰਮਾ ਭਗਵਾਨ ਦਾ ਅਸ਼ੀਰਵਾਦ ਪ੫ਾਪਤ ਕੀਤਾ ¢ ਇਸ ਮੌਕੇ ਮੰਦਿਰ ਕਮੇਟੀ ਵਲੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ¢