ਵਿਜੇ ਸੋਨੀ, ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ ਵਿਖੇ 11ਵਾਂ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਕਜ ਸਰਦਾਨਾ ਸੀਨੀਅਰ ਵਾਇਸ ਪ੫ੈਜੀਡੈਂਟ ਸਟਾਰਚ ਐਂਡ ਕੈਮੀਕਲ ਲਿਮਟਿਡ ਪੱੁਜੇ। ਮੈਡਮ ਦਿਵਿਆ ਸਰਦਾਨਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਓਂਕਾਰ ਸਿੰਘ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸਕਾਉਟਸ, ਹੇਮੰਤ ਕੁਮਾਰ ਅਸਿਸਟੈਂਟ ਸਟੇਟ ਕਮਿਸ਼ਨਰ ਸਕਾਉਟਸ ਵੀ ਸਮਾਰੋਹ ਵਿੱਚ ਸ਼ਾਮਿਲ ਹੋਏ।

ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤਾ ਗਿਆ। ਪਿ੫ੰਸੀਪਲ ਮੈਡਮ ਪੀਕੇ ਿਢਲੋਂ ਵਲੋਂ ਮੁੱਖ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੫ੀ ਫੇਕਟੋਰੀਅਲ ਬੋਰਡ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਪਰੰਤ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੋ੫ਗਰਾਮ ਪੇਸ਼ ਕੀਤਾ ਗਿਆ ਜੋ ਕਿ ਐੱਸ ਡੀ ਜੀ 16,20 ਜਸਟਿਸ ਤੇ ਸਟਰਾਂਗ ਇੰਸੀਟਿਊਸ਼ਨਜ ਤੇ ਐੱਸ ਡੀ ਜੀ 4 ਕਵਾਲਿਟੀ ਸਿੱਖਿਆ ਤੇ ਅਧਾਰਿਤ ਸੀ। ਇਸ ਮੌਕੇ ਜਮਾਤ 5ਵੀਂ ਦੇ ਵਿਦਿਆਰਥੀਆਂ ਨੇ ਜਿੰਮੇਵਾਰੀ ਨਿਭਾਉਣ, ਸੁਰਖਿਅਤ ਰਹਿਣ ਤੇ ਇੱਜਤ ਦੇਣ ਤੇ ਅਧਾਰਿਤ ਪੋ੫ਗਰਾਮ ਪੇਸ਼ ਕੀਤਾ।

ਹਿੰਦੀ ਨਾਟਕ ਏਕ ਅਹਿਸਾਸ ਤੇ ਅੰਗਰੇਜ਼ੀ ਨਾਟਕ ਸੋਸ਼ਲ ਮੀਡੀਆ ਸੈਲਫ ਕੰਟਰੋਲ ਨੇ ਵੀ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਬੋਸਕੀ ਕਲਾਕਾਰ ਤੇ ਅਧਾਰਿਤ ਸਟਰੀਟ ਪੇਟਿੰਗ ਕਰਵਾਈ ਗਈ। ਮੁੱਖ ਮਹਿਮਾਨ ਨੇ ਸਕੂਲ ਦੇ ਪਿੰ੫ਸੀਪਲ, ਸਟਾਫ ਦੀ ਸਖਤ ਮਿਹਨਤ ਲਈ ਸ਼ਲਾਘਾ ਕੀਤੀ।