ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਪੰਜਾਬ ਸਰਕਾਰ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਤੇ ਜ਼ਿਲ੍ਹਾ ਪ੫ਸ਼ਾਸਨ ਵਲੋਂ ਸਾਲ 2018-19 ਦੇ ਸੈਸ਼ਨ ਲਈ ਜ਼ਿਲ੍ਹਾ ਪੱਧਰੀ ਮੁਕਾਬਲੇ (ਲੜਕੇ/ਲੜਕੀਆਂ) ਅੰਡਰ 14 ਸਾਲ ਦੀ ਅੱਜ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਸਮਾਪਤ ਹੋ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸਤਿੰਦਰਪਾਲ ਕੌਰ ਨੇ ਦਸਿਆ ਕਿ ਸਾਰੇ ਖਿਡਾਰੀਆਂ ਨੇ ਪੂਰੀ ਮਿਹਨਤ ਨਾਲ ਸਾਰੇ ਮੁਕਾਬਲੇ ਖੇਡੇ ਤੇ ਵਧੀਆ ਨਤੀਜੇ ਪ੫ਾਪਤ ਕੀਤੇ। ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਇਸ ਜਿਲ੍ਹਾ ਪੱਧਰੀ ਮੁਕਾਬਲਿਆਂ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਹਰਿੰਦਰਪਾਲ ਸਿੰਘ ਜਿਲ੍ਹਾ ਸਿਖਿਆ ਅਫਸਰ (ਸੀ.ਸੈਕੰ.) ਕਪੂਰਥਲਾ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਨੂੰ ਹਮੇਸ਼ਾਂ ਸਪੋਰਟਸਮੈਨਸ਼ਿਪ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਤਿੰਦਰਪਾਲ ਕੌਰ ਜ਼ਿਲ੍ਹਾ ਖੇਡ ਅਫ਼ਸਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਅਮਰੀਕ ਸਿੰਘ, ਏਈਓ, ਮੱਸਾ ਸਿੰਘ ਪਿ੫ੰਸੀਪਲ, ਰੋਸ਼ਨ ਖੈੜਾ ਸਟੇਟ ਐਵਾਰਡੀ, ਗੁਰਸੇਵਕ ਸਿੰਘ ਸੀਨੀਅਰ ਸਹਾਇਕ, ਸੰਦੀਪ ਸਿੰਘ ਜੱਜ, ਸੁਨੀਤਾ ਦੇਵੀ ਬਾਸਕਟਬਾਲ ਕੋਚ, ਸਤਵੰਤ ਕੌਰ ਐਥਲੈਟਿਕਸ ਕੋਚ, ਇੰਦਰਜੀਤ ਕੌਰ ਕਬੱਡੀ ਕੋਚ, ਅਮਰਜੀਤ ਕੋਰ ਕਬੱਡੀ ਕੋਚ, ਗੁਰਪ੫ੀਤ ਸਿੰਘ ਐਥਲੈਟਿਕਸ ਕੋਚ, ਸੁਖਵਿੰਦਰ ਸਿੰਘ ਫਿਜੀਕਲ ਲੈਕਚਰਾਰ, ਮਨਜਿੰਦਰ ਸਿੰਘ ਡੀਪੀਈ, ਪ੫ਕਾਸ਼ ਕੌਰ ਡੀਪੀਈ, ਪਰਮਜੀਤ ਸਿੰਘ ਡੀਪੀਈ, ਕੁਲਬੀਰ ਸਿੰਘ ਡੀਪੀਈ, ਭੁਪਿੰਦਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕ ਹਾਜ਼ਰ ਸਨ। ਅੰਤਿਮ ਮੁਕਾਬਲਿਆਂ ਵਿਚ ਕਬੱਡੀ ਲੜਕੇ ਗੇਮ ਵਿਚ ਸ.ਹ. ਸਕੂਲ ਸ਼ੇਖੂਪੁਰ ਦੀ ਟੀਮ ਪਹਿਲੇ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਡੋਲਾ ਦੀ ਟੀਮ ਦੂਸਰੇ ਤੇ ਦਸਮੇਸ਼ ਅਕੈਡਮੀ ਸੁਲਤਾਨਪੁਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਕਬੱਡੀ ਲੜਕੀਆਂ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਡੋਲਾ ਦੀ ਟੀਮ ਪਹਿਲੇ, ਸ.ਹ. ਸਕੂਲ ਤਲਵੰਡੀ ਪਾਈਂ ਦੀ ਟੀਮ ਦੂਸਰੇ ਸਥਾਨ ਤੇ ਸ.ਹ. ਸਕੂਲ ਸ਼ੇਖੂਪੁਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਬਾਸਕਟਬਾਲ ਲੜਕੀਆਂ ਦੇ ਮੁਕਾਬਲਿਆਂ 'ਚ ਸ.ਸ.ਸ. ਸਕੂਲ ਲੜਕੀਆਂ ਕਪੂਰਥਲਾ ਦੀ ਟੀਮ ਪਹਿਲੇ ਸਥਾਨ ਤੇ ਆਰਸੀਐੱਫ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਬਾਸਕਿਟਬਾਲ ਲੜਕਿਆਂ ਵਿਚ ਗੁਰੂ ਨਾਨਕ ਸਟੇਡੀਅਮ ਕਲੱਬ ਦੀ ਟੀਮ ਪਹਿਲੇ ਤੇ ਸ.ਸ.ਸ. ਸਕੂਲ ਸਿਧਵਾਂ ਦੋਨਾਂ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਐਥਲੈਟਿਕਸ ਲੜਕੀਆਂ 'ਚ 4×100 ਮੀਟਰ ਰਿਲੈ ਰੇਸ 'ਚ ਐੱਸਡੀ ਪੁਤਰੀ ਪਾਠਸ਼ਾਲਾ ਗਰਲਜ਼ ਸੀ. ਸੈਕੰ. ਸਕੂਲ ਫਗਵਾੜਾ ਦੀ ਟੀਮ ਪਹਿਲੇ ਤੇ ਕੈਂਬਰਿਜ਼ ਸਕੂਲ ਕਪੂਰਥਲਾ ਦੂਸਰੇ ਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ 'ਤੇ ਰਹੀ। 100 ਮੀਟਰ 'ਚ ਗੁਰਪ੫ੀਤ ਕੌਰ ਕੈਂਬਿ੫ਜ਼ ਸਕੂਲ ਕਪੂਰਥਲਾ ਪਹਿਲੇ, ਸਿਮਰਨਪ੫ੀਤ ਕੌਰ ਗੁਰੂ ਅਮਰਦਾਸ ਪਬਲਿਕ ਸਕੂਲ ਦੂਸਰੇ ਤੇ ਰੋਸ਼ਨੀ ਐੱਸਡੀ ਪੁਤਰੀ ਪਾਠਸ਼ਾਲਾ ਗਰਲਜ਼ ਸੀ. ਸਕੂਲ ਫਗਵਾੜਾ ਤੀਸਰੇ ਸਥਾਨ 'ਤੇ ਰਹੀ। 400 ਮੀਟਰ 'ਚ ਨੇਹਾ ਐੱਸਡੀ ਪੁਤਰੀ ਪਾਠਸ਼ਾਲਾ ਗਰਲਜ਼ ਸੀ ਸਕੂਲ ਫਗਵਾੜਾ ਪਹਿਲੇ, ਪ੫ੀਤੀ ਕੈਂਬਰਿਜ਼ ਸਕੂਲ ਦੂਸਰੇ ਤੇ ਮਨੀਸ਼ਾ ਕੁਮਾਰੀ ਤੀਸਰੇ ਸਥਾਨ ਤੇ ਰਹੀ। ਸ਼ਾਟਪੁੱਟ ਸਿਮਰਨਪ੫ੀਤ ਕੌਰ ਗੁਰੂ ਅਮਰਦਾਸ ਪਬਲਿਕ ਸਕੂਲ ਪਹਿਲੇ, ਸ਼ਿਕਸ਼ਾ ਸ.ਹ. ਸਕੂਲ ਫਗਵਾੜਾ ਦੂਸਰੇ ਤੇ ਰੋਸ਼ਨੀ ਐੱਸਡੀ ਪੁਤਰੀ ਪਾਠਸ਼ਾਲਾ ਗਰਲਜ਼ ਸੀ. ਸਕੂ. ਸਕੂਲ ਫਗਵਾੜਾ ਤੀਸਰੇ ਸਥਾਨ 'ਤੇ ਰਹੀ। ਫਗਵਾੜਾ 'ਚ ਚਲ ਰਹੇ ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਸੈਫਰਨ ਪਬਲਿਕ ਸਕੂਲ ਫਗਵਾੜਾ ਦੀ ਟੀਮ ਪਹਿਲੇ, ਸ.ਸ.ਸ.ਸਕੂਲ ਤਲਵੰਡੀ ਚੋਧਰੀਆਂ ਦੀ ਟੀਮ ਦੂਸਰੇ ਤੇ ਲਾਰਡ ਮਹਾਵੀਰ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ।