ਜੇਐੱਨਐੱਨ, ਲੁਧਿਆਣਾ : ਪੀਸੀਟੀਈ ਗਰੁੱਪ ਆਫ ਇੰਸਟੀਚਿਊਟ 'ਚ ਚੱਲ ਰਹੇ ਕੋਸ਼ਿਸ਼ ਕਲਚਰਲ ਫੈਸਟ ਦੇ ਚੌਥੇ ਦਿਨ ਸੋਲੋ ਡਾਂਸ, ਸੋਲੋ ਸਾਂਗ ਅਹਿਸਾਸ, ਗਰੁੱਪ ਡਾਂਸ, ਇੰਟਰਨੈਸ਼ਨਲ ਗਰੁੱਪ ਡਾਂਸ, ਮਿਸਟਰ ਤੇ ਮਿਸ ਪੀਸੀਟੀਈ ਲੁਧਿਆਣਾ ਦੇ ਫਾਈਨਲ ਕਰਵਾਏ ਗਏ। ਹਰ ਮੁਕਾਬਲੇ 'ਚ ਵਿਦਿਆਰਥੀ ਆਪਣਾ ਹੁਨਰ ਬਾਖੂਬੀ ਵਿਖਾਉਂਦੇ ਦਿਸੇ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਵਿਖਾਏ ਗਏ ਜੋਕਿ ਸਮਾਜ ਨੂੰ ਸੰਦੇਸ਼ ਦੇਣ ਵਾਲੇ ਰਹੇ। ਵਿਦਿਆਰਥੀਆਂ ਨੇ ਕਿਆ ਕਹੇਂਗੇ ਲੋਕ, ਮਿਲਟਰੀ, ਨਸ਼ੇ ਆਦਿ ਮੁੱਦਿਆਂ 'ਤੇ ਨੁੱਕੜ ਨਾਟਕ ਪੇਸ਼ ਕੀਤੇ। ਰੰਗੋਲੀ ਮੁਕਾਬਲੇ ਵੀ ਇਸ ਦਿਨ ਖਿੱਚ ਦਾ ਕੇਂਦਰ ਰਹੇ।

ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਰੰਗੋਲੀ ਤਿਆਰ ਕੀਤੀ। ਕਾਲਜ ਦੇ ਐੱਮਬੀਏ ਦੇ ਵਿਦਿਆਰਥੀ ਮਾਧਵ ਨੇ ਕਿਹਾ ਕਿ ਅਜਿਹੇ ਸਮਾਗਮਾਂ 'ਚ ਹਿੱਸਾ ਲੈ ਕੇ ਆਤਮਵਿਸ਼ਵਾਸ ਵਧਿਆ ਹੈ। ਟੀਮ ਭਾਵਨਾ ਵੀ ਅਜਿਹੇ ਮੰਚ 'ਤੇ ਵੇਖਣ ਨੂੰ ਮਿਲੀ ਹੈ। ਉਧਰ, ਵਿਦਿਆਰਥਣ ਮੇਘਾ ਨੇ ਕਿਹਾ ਕਿ ਮੰਚ 'ਤੇ ਪੇਸ਼ਕਾਰੀ ਕਰਨ ਤੋਂ ਪਹਿਲਾਂ ਉਹ ਨਰਵਸ ਸੀ ਪਰ ਪਰਫਾਰਮੈਂਸ ਦੇ ਕੇ ਉਸ ਦਾ ਆਤਮਵਿਸ਼ਵਾਸ ਵਧਿਆ ਹੈ। ਪੀਸੀਟੀਈ ਦੇ ਡਾਇਰੈਕਟਰ ਜਨਰਲ ਡਾ. ਕੇਐੱਨਐੱਸ ਕੰਗ ਨੇ ਕਿਹਾ ਕਾਲਜ ਨੇ ਵਿਦਿਆਰਥੀਆਂ ਨੂੰ ਇਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੈ, ਜਿਸ 'ਚ ਉਹ ਆਪਣਾ ਹੁਨਰ ਵਿਖਾ ਸਕੇ।