ਸਹਿਗਲ ਦੀ ਪੁਸਤਕ 'ਕੌਮੀ ਨਿਘਾਰ ਜਿੰਮੇਵਾਰ ਕੌਣ' ਹੋਈ ਲੋਕ ਅਰਪਣ

Updated on: Wed, 10 Oct 2018 09:20 PM (IST)
  

ਕੁਲਵਿੰਦਰ ਸਿੰਘ, ਜਲੰਧਰ : ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਸਾਹਿਤਕ ਸਮਾਗਮ 'ਚ ਉਘੇ ਲੇਖਕ ਤੇ ਸਮਾਜ ਸੇਵੀ ਮੋਹਨ ਸਿੰਘ ਸਹਿਗਲ ਦੀ ਪੁਸਤਕ ਕੌਮੀ ਨਿਘਾਰ ਜਿੰਮੇਵਾਰ ਕੌਣ' ਦੀ ਘੁੰਢ ਚੁਕਾਈ ਕੀਤੀ ਗਈ। ਇਸ ਸਾਹਿਤਕ ਸਮਾਗਮ 'ਚ ਪਰਮਿੰਦਰਪਾਲ ਸਿੰਘ ਖ਼ਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਮੰਡਲ 'ਚ ਬੇਅੰਤ ਸਿੰਘ ਸਰਹੱਦੀ, ਸ਼ਿਸ਼ਪਾਲ ਸਿੰਘ, ਤੀਰਥ ਸਿੰਘ ਿਢੱਲੋਂ, ਪ੍ਰਦੂਮਣ ਸਿੰਘ ਜੌਲੀ, ਦੀਪਕ ਬਾਲੀ , ਪ੍ਰੋ. ਅਰਵਿੰਦਰਪਾਲ ਸਿਘ ਹਾਜ਼ਰ ਸਨ। ਤੀਰਥ ਸਿੰਘ ਿਢੱਲੋਂ ਇਸ ਪੁਸਤਕ ਬਾਰੇ ਪਰਚਾ ਪੜਿਆ। ਮੈਡਮ ਜਗਦੀਸ਼ ਵਾਡੀਆ ਨੇ ਵੀ ਇਸ ਪੁਸਤਕ ਬਾਰੇ ਵਿਚਾਰ ਰੱਖੇ। ਮੁੱਖ ਮਹਿਮਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਪੰਜਾਬ ਦੇ ਧਾਰਮਿਕ ਤੇ ਸਿਆਸੀ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਸਾਹਿਤਕ ਸਮਾਗਮ 'ਚ ਕਵੀ ਦਰਬਾਰ ਦਾ ਦੌਰ ਵੀ ਚਲਿਆ, ਜਿਸ 'ਚ ਮਾਸਟਰ ਅਨੇਜਾ, ਇੰਜੀ. ਮੁਖਵਿੰਦਰ ਸਿੰਘ, ਪ੍ਰੋ. ਦਲਬੀਰ ਸਿੰਘ, ਜਸਪਾਲ ਸਿੰਘ ਜੀਰਵੀ, ਆਸ਼ੀ ਈਸਪੁਰੀ, ਹਰਭਜਨ ਸਿੰਘ ਨਾਹਲ ਤੇ ਐੱਸਐੱਸ ਸੰਧੂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ। ਸਿੱਖ ਸੇਵਕ ਸੁਸਾਇਟੀ ਵਲੋਂ ਮੋਹਨ ਸਿੰਘ ਸਹਿਗਲ ਨੂੰ ਦੁਸ਼ਾਲਾ ਤੇ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ 'ਚ ਬੇਅੰਤ ਸਿੰਘ ਸਰਹੱਦੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਜੇਐੱਸ ਡਾਂਗ, ਜਗਤਾਰ ਸਿੰਘ, ਗੁਰਦੀਪ ਸਿੰਘ, ਸਤਪਾਲ ਸਿੰਘ ਸਿਦਕੀ , ਚਰਨਜੀਤ ਸਿੰਘ ਲੁਭਾਣਾ, ਇੰਦਰਪਾਲ ਸਿੰਘ ਅਰੋੜਾ, ਪਰਮਜੀਤ ਸਿੰਘ ਨੈਨਾ, ਗੁਰਜੀਤ ਸਿੰਘ ਪੋਪਲੀ, ਜਥੇਦਾਰ ਮਲਕੀਤ ਸਿੰਘ ਸਿਆਲ, ਮਹਿੰਦਰ ਸਿੰਘ ਗਾਖਲ, ਮੀਤਮੋਹਨ ਸਿੰਘ, ਹਰਮੀਤ ਸਿੰਘ ਬਵੇਜਾ, ਓਮ ਛਾਬੜਾ, ਕੁਲਦੀਪ ਸਿੰਘ, ਹਰਭਜਨ ਸਿੰਘ, ਹਰਦੇਵ ਸਿੰਘ, ਮਹਿੰਦਰ ਸਿੰਘ ਚਮਕ, ਕੁਲਦੀਪ ਕੌਰ , ਗੁਰਵਿੰਦਰ ਕੌਰ , ਬਲਵਿੰਦਰ ਕੌਰ, ਹੈਪੀ ਸਹਿਗਲ , ਓਮ ਪ੍ਰਕਾਸ਼ ਖੇਮਕਰਨੀ, ਅਮਰਜੀਤ ਸਿੰਘ ਛੱਤਵਾਲ, ਜਤਿੰਦਰ ਵਿੱਗ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਡਿੰਪੀ, ਬਲਵਿੰਦਰਪਾਲ ਸਿੰਘ, ਹਰਜੋਤ ਸਿੰਘ ਲੱਕੀ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news