ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ

Updated on: Wed, 10 Oct 2018 07:48 PM (IST)
  

ਜਾਗਰਣ ਪ੫ਤੀਨਿਧ, ਜਲੰਧਰ : ਰੇਲਵੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਕਰਮਚਾਰੀਆਂ ਨੂੰ 2017-18 ਦਾ 78 ਦਿਨ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ ਤੇ ਬੋਨਸ ਦੀ ਰਕਮ ਦਸ਼ਹਿਰਾ ਪੂਜਾ ਦੇ ਨੇੜੇ ਅਦਾ ਕਰ ਦਿੱਤੀ ਜਾਵੇਗੀ। ਇਸ 'ਚ ਆਰਪੀਐੱਫ ਤੇ ਆਰਪੀਐੱਸਐੱਫ ਕਰਮਚਾਰੀ ਸ਼ਾਮਿਲ ਨਹੀਂ ਹੋਣਗੇ। ਇਸ ਸਬੰਧੀ ਪ੍ਰੈੱਸ ਇਨਫਰਮੇਸ਼ਨ ਬਿਉਰੋ ਵਲੋਂ ਜਾਰੀ ਇਕ ਪ੫ੈੱਸਨੋਟ 'ਚ ਦੱਸਿਆ ਗਿਆ ਹੈ ਕਿ ਉਕਤ ਫੈਸਲਾ ਕੇਂਦਰੀ ਮੰਤਰੀ ਮੰਡਲ ਦੀ ਪ੫ਧਾਨ ਮੰਤਰੀ ਨਰਿੰਦਰ ਮੋਦੀ ਦੀ ਪ੫ਧਾਨਗੀ ਹੇਠ ਹੋਈ ਮੀਟਿੰਗ 'ਚ ਕੀਤਾ ਗਿਆ। ਪ੫ੈੱਸਨੋਟ ਅਨੁਸਾਰ ਰੇਲਵੇ ਦੇ 12.91 ਲੱਖ ਕਰਮਚਾਰੀਆਂ ਨੂੰ ਬੋਨਸ ਦੀ ਅਦਾਇਗੀ ਕਰਨ ਨਾਲ ਰੇਲਵੇ ਤੇ 2044.31 ਕਰੋੜ ਦਾ ਆਰਥਿਕ ਬੋਝ ਪਵੇਗਾ। ਪ੫ੈੱਸਨੋਟ ਅਨੁਸਾਰ ਹਰ ਰੇਲ ਕਰਮਚਾਰੀ ਨੂੰ 17, 951 ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news