ਪੱਤਰ ਪ੍ਰੇਰਕ, ਕਰਤਾਰਪੁਰ :11 ਅਕਤੂਬਰ ਨੂੰ ਨਗਰ ਕੌਂਸਲ ਕਰਤਾਰਪੁਰ ਵਲੋਂ ਹੋਣ ਵਾਲੀ ਹਾਊਸ ਦੀ ਮੀਟਿੰਗ 'ਚ ਸ਼ਹਿਰ ਦੇ ਵਿਕਾਸ ਤੇ ਮੁੱਢਲੀਆਂ ਸਹੂਲਤਾਂ ਤੇ ਸ਼ਹਿਰੀ ਸਹੂਲਤਾਂ ਦੇ ਨਾਲ ਨਾਲ ਵਿਕਾਸ ਦੇ ਅਹਿੰਮ ਮੁਦਿਆਂ 'ਤੇ ਕੌਂਸਲਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਨਗਰ ਕੌਂਸਲ ਪ੫ਧਾਨ ਸੂਰਜਭਾਨ ਵਲੋਂ 'ਪੰਜਾਬੀ ਜਾਗਰਣ' ਦੇ ਨਾਲ ਗੱਲਬਾਤ ਕਰਦਿਆਂ ਕੀਤਾ¢ ਇਸ ਮੌਕੇ ਉਨ੍ਹਾਂ ਦੱਸਿਆ ਨਗਰ ਕੌਂਸਲ ਪਰੇਸ਼ਾਨੀ ਦਾ ਮੁੱਦਾ ਬਣੇ ਕੁੜੇ ਦੇ ਡੰਪ ਤੇ ਸੀਵਰੇਜ ਦੀ ਨਿਕਾਸੀ ਲਈ ਵਿਸ਼ੇਸ਼ ਤੌਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਤੇ ਸੀਵਰਜ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਇਹ ਮੁੱਖ ਪਰੇਸ਼ਾਨੀ ਨੂੰ ਹੱਲ ਕੀਤਾ ਜਾ ਸਕੇ। ਨਾਲ ਸ਼ਹਿਰ ਦੇ ਹਰ ਵਾਰਡ ਅੰਦਰ ਸਟ੫ੀਟ ਲਾਈਟਾਂ ਤੇ ਕੁੜੇ ਦੀ ਲਿਫਟਿੰਗ ਆਦਿ 'ਤੇ ਵੀ ਕੌਂਸਲਰਾਂ ਨਾਲ ਵਿਚਾਰ ਕੀਤੀ ਜਾਵੇਗੀ ਤਾਂ ਜੋ ਸ਼ਹਿਰੀ ਲੋਕ ਨੂੰ ਕੌਂਸਲ ਵੱਲੋਂ ਦਿੱਤੀਆਂ ਜਾ ਰਹੀਆਂ ਮੁੱਢਲੀਆਂ ਸਹੂਲਤਾਂ ਬਿਹਤਰੀ ਨਾਲ ਮੁਹੱਈਆ ਕੀਤੀਆਂ ਜਾ ਸਕਣ।