ਸਾਹਿਲ ਸ਼ਰਮਾ, ਨਕੋਦਰ : ਸਥਾਨਕ ਮਲਾਵੀ ਦੇਵੀ ਦਇਆਨੰਦ ਮਾਡਲ ਸਕੂਲ ਨਕੋਦਰ ਵਿਖੇ ਡੀਏਵੀ ਨੈਸ਼ਨਲ ਸਪੋਰਟਸ ਕਲੱਸਟਰ ਲੇਵਲ-1 ਵੱਲੋਂ ਯੋਗਾ ਟੁਰਨਾਮੈਂਟ ਸਕੂਲ ਦੇ ਪਿੰ੍ਰਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਡੀਏਵੀ ਯੂਨੀਵਰਸਿਟੀ ਦੀ ਡਾ. ਮੰਜੂ ਮੁੱਖ ਜੱਜ ਤੇ ਸਰਕਾਰੀ ਸਕੂਲ ਨਹਿਰੂ ਗਾਰਡਨ ਦੇ ਸੁਰਿੰਦਰ ਕੁਮਾਰ ਆਬਜ਼ਰਵਰ ਵਜੋਂ ਪਧਾਰੇ।

ਟੂਰਨਾਮੈਂਟ ਦਾ ਸ਼ੁੱਭ ਆਰੰਭ ਜੋਤ ਜਗਾ ਤੇ ਡੀਏਵੀ ਗਾਨ ਗਾ ਕੇ ਕੀਤਾ ਗਿਆ। ਟੂਰਨਾਮੈਂਟ 'ਚ ਸਤ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਟੂਰਨਾਮੈਂਟ 'ਚ ਲੜਕੇ ਤੇ ਲੜਕੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਪੁਲਿਸ ਡੀਏਵੀ ਨੇ ਪਹਿਲਾ, ਮਲਾਵੀ ਦੇਵੀ ਦਇਆਨੰਦ ਮਾਡਲ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਤ 'ਚ ਸਕੂਲ ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।