ਮੁੱਖ ਮੰਤਰੀ ਦੇ ਹੁਕਮਾਂ ਦੀ ਵੀ ਅਧਿਕਾਰੀਆਂ ਨੂੰ ਨਹੀਂ ਪਰਵਾਹ

Updated on: Thu, 20 Sep 2018 07:56 PM (IST)
  

ਪੱਤਰ ਪ੍ਰੇਰਕ, ਫ਼ਰੀਦਕੋਟ : ਵਿਪਨ ਚੰਦਰ ਕੌਸ਼ਲ ਵਲੋਂ ਹਰ ਰੋਜ਼ ਭੁੱਖ ਹੜਤਾਲ ਦੀ ਲੜੀ ਤਹਿਤ ਵੀਰਵਾਰ ਐੱਸਐੱਸਪੀ ਦਫਤਰ ਫਰੀਦਕੋਟ ਸਾਹਮਣੇ ਪੰਜਵੇਂ ਦਿਨ ਦਿਨ ਵੀ ਭੁੱਖ ਹੜਤਾਲ ਕੀਤੀ ਗਈ।

ਇਸ ਹੜਤਾਲ ਦਾ ਸਮਰਥਨ ਕਰਨ ਲਈ ਡਾ. ਜੀਵਨਜੋਤ ਕੌਰ, ਐਡਵੋਕੇਟ ਮੰਗਤ ਅਰੋੜਾ, ਐਡਵੋਕੇਟ ਆਸ਼ੂ ਮਿੱਤਲ, ਐਡਵੋਕੇਟ ਕੈਲਾਸ਼ ਗੋਇਲ ਐਡਵੋਕੇਟ ਗੁਰਲਾਲ ਸਿੰਘ ਸਮੇਤ ਜਿਲ੍ਹਾ ਕਚਹਿਰੀ ਦੇ ਕੁਝ ਪ੫ਾਈਵੇਟ ਟਾਈਪਿਸਟ ਸੋਨੂੰ, ਬਲਵੰਤ ਕੰਮੇਆਣਾ, ਰਮੇਸ਼ ਕੁਮਾਰ, ਅਜੇ ਕੁਮਾਰ, ਬੰਟੀ ਕੁਮਾਰ, ਕਚਹਿਰੀ ਦੇ ਕਲਰਕ, ਕਿਰਨਜੀਤ, ਚਿੰਟੂ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਰੁਲਦੂ ਸਿੰਘ, ਅਸ਼ੋਕ ਕੁਮਾਰ ਤੇ ਹੋਰ ਮੋਹਤਬਰਾਂ ਨੇ ਸਮਰਥਨ ਕੀਤਾ। ਦੱਸਣਯੋਗ ਹੈ ਕਿ ਪੰਜਵਾਂ ਦਿਨ ਬੀਤਣ ਤੱਕ ਵੀ ਨਾ ਤਾਂ ਪ੫ਸ਼ਾਸਨ ਦੇ ਕਿਸੇ ਅਧਿਕਾਰੀ ਨੇ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਨੁਮਾਇੰਦੇ ਨੇ ਵਿਪਨ ਚੰਦਰ ਕੌਸ਼ਲ ਦੀ ਸਾਰ ਲਈ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਵਲੋਂ ਮਿਤੀ 19.9.2018 ਨੂੰ ਇੰਸਪੈਕਟਰ ਜਨਰਲ ਆਫ ਪੁਲਿਸ ਫਿਰੋਜ਼ਪੁਰ ਰੇਂਜ ਨੂੰ ਇਨਕੁਆਰੀ ਮਾਰਕ ਕਰਕੇ ਦਸ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਤੇ ਆਈਜੀ ਫਿਰੋਜਪੁਰ ਦੇ ਦਫਤਰ ਦੇ ਦੱਸਣ ਮੁਤਾਬਕ ਐੱਸਐੱਸਪੀ ਫਰੀਦਕੋਟ ਤੋਂ ਚਾਰ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਵਿਪਨ ਚੰਦਰ ਕੌਸ਼ਲ ਨੇ ਦੱਸਿਆ ਪੁਲਿਸ ਅਧਿਕਾਰੀ ਬਿਨਾਂ ਕਿਸੇ ਸੁਣਵਾਈ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਵਾਏ ਬਿਨਾਂ ਹੜਤਾਲ ਖਤਮ ਕਰਾਉਣਾ ਚਾਹੁੰਦੇ ਹਨ।

ਉਨ੍ਹਾਂ ਦੱਸਿਆ ਵੀਰਵਾਰ ਐੱਸਐੱਸਪੀ ਫਰੀਦਕੋਟ ਨਾਲ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਆਪਣੇ ਸਭ ਤੋਂ ਵਧੀਆ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਪਰ ਸ਼ਰਤ ਇਹ ਹੈ ਕਿ ਉਹ ਆਪਣੀ ਹੜਤਾਲ ਖਤਮ ਕਰਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news