ਚੰਗੇ ਭਵਿੱਖ ਲਈ ਪੜ੍ਹਾਈ ਦੇ ਨਾਲ ਖੇਡਾਂ ਬਹੁਤ ਜ਼ਰੂਰੀ : ਵੜਿੰਗ

Updated on: Fri, 14 Sep 2018 05:31 PM (IST)
  
local news

ਚੰਗੇ ਭਵਿੱਖ ਲਈ ਪੜ੍ਹਾਈ ਦੇ ਨਾਲ ਖੇਡਾਂ ਬਹੁਤ ਜ਼ਰੂਰੀ : ਵੜਿੰਗ

ਐਮਕੇਟੀਪੀ16) ਖਿਡਾਰੀਆਂ ਨਾਲ ਦਲਜੀਤ ਸਿੰਘ ਵੜਿੰਗ, ਹਰਜੀਤ ਸਿੰਘ ਬਰਾੜ, ਜਸਪ੫ੀਤ ਭਲਾਈਆਣਾ ਤੇ ਹੋਰ।

ਜਗਸੀਰ ਛੱਤਿਆਣਾ, ਗਿੱਦੜਬਾਹਾ : ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੇ ਗਰਾਉਂਡ ਵਿਚ ਜ਼ਿਲ੍ਹਾ ਪੱਧਰੀ ਕਬੱਡੀ ਤੇ ਖੋ-ਖੋ ਟੂਰਨਾਮੈਂਟ ਦੀ ਸ਼ੁਰੂਆਤ ਜ਼ਿਲ੍ਹਾ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਸਰਦਾਰ ਦਲਜੀਤ ਸਿੰਘ ਵੜਿੰਗ ਤੇ ਬਾਬਾ ਫਰੀਦ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਸਪ੫ੀਤ ਸਿੰਘ ਭਲਾਈਆਣਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਇਸ ਮੌਕੇ ਅੰਡਰ-14 ਲੜਕੀਆਂ ਕਬੱਡੀ (ਨੈਸ਼ਨਲ ਸਟਾਇਲ) 'ਚ ਦੋਦਾ ਨੇ ਪਹਿਲਾ ਸਥਾਨ, ਚੱਕ ਗਿਲਜੇਵਾਲਾ ਨੇ ਦੂਜਾ ਅਤੇ ਮਲੋਟ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-14 ਲੜਕੀਆਂ 'ਚ ਮਲੋਟ ਨੇ ਮੰਡੀ ਬਰੀਵਾਲਾ ਨੂੰ ਅਤੇ ਦੋਦਾ ਦੀ ਟੀਮ ਨੇ ਰਾਣੀਵਾਲੇ ਨੂੰ ਹਰਾ ਕੇ ਫਾਈਨਲ 'ਚ ਆਪਣੀ ਥਾਂ ਬਣਾਈ। ਖੋ-ਖੋ ਅੰਡਰ-17 ਲੜਕੀਆਂ 'ਚੋਂ ਮਲੋਟ ਦੀ ਟੀਮ ਨੇ ਗਿੱਦੜਬਾਹਾ ਨੂੰ, ਚੱਕ ਗਿਲਜੇਵਾਲਾ ਨੇ ਲੰਬੀ ਨੂੰ ਅਤੇ ਦੋਦਾ ਨੇ ਮੰਡੀ ਲੱਖੇਵਾਲੀ ਨੂੰ ਹਰਾ ਕੇ ਸੈਮੀਫਾਈਨਲ 'ਚ ਪ੫ਵੇਸ਼ ਕੀਤਾ। ਇਸੇ ਤਰ੍ਹਾਂ ਹੀ ਖੋ-ਖੋ ਅੰਡਰ-19 ਲੜਕੀਆਂ 'ਚ ਦੋਦਾ ਨੇ ਲੰਬੀ ਨੂੰ ਹਰਾਕੇ ਅਤੇ ਰਾਣੀਵਾਲਾ ਨੇ ਗਿੱਦੜਬਾਹਾ ਨੂੰ ਹਰਾਕੇ ਸੈਮੀਫਾਈਨਲ 'ਚ ਪ੫ਵੇਸ਼ ਕੀਤਾ।

ਇਸ ਮੌਕੇ ਦਲਜੀਤ ਸਿੰਘ ਵੜਿੰਗ ਨੇ ਵਿਦਿਆਰਥੀਆਂ ਨੂੰ ਸਦਭਾਵਨਾ ਨਾਲ ਖੇਡਾਂ ਖੇਡਣ ਲਈ ਪ੫ੇਰਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ 'ਚ ਮੱਲਾਂ ਮਾਰਨੀਆਂ ਚੰਗੇ ਭਵਿੱਖ ਲਈ ਮਜ਼ਬੂਤ ਨੀਹ ਦਾ ਕੰਮ ਕਰਦੀਆਂ ਹਨ। ਇਸ ਮੌਕੇ ਹਰਜੀਤ ਕੌਰ ਪਿ੫ੰਸੀਪਲ, ਪਰਮਜੀਤ ਕੌਰ ਵਾਈਸ ਪਿ੫ੰਸੀਪਲ, ਸੁਰਜੀਤ ਸਿੰਘ ਮੁੱਖ ਅਧਿਆਪਕ, ਰਾਜ ਕੁਮਾਰ ਲੈਕਚਰਾਰ ਜੋਨ ਪ੫ਧਾਨ ਚੱਕ ਗਿਲਜੇਵਾਲਾ, ਰਣਜੀਤ ਸਿੰਘ ਲੈਕਚਰਾਰ, ਰਾਜਵਿੰਦਰ ਸਿੰਘ ਲੈਕਚਰਾਰ, ਕੁਲਜੀਤ ਸਿੰਘ ਮਾਨ, ਗੁਰਮੇਲ ਸਿੰਘ ਲੁਹਾਰਾ ਡੀਪੀ, ਪਿ੫ਥੀ ਸਿੰਘ ਡੀਪੀ, ਕੁਲਦੀਪ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news