ਪੱਤਰ ਪ੫ੇਰਕ ਬਰਗਾੜੀ : ਸ੫ੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 104ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਗੈਰ ਮੰਗਾਂ ਮੰਨਵਾਏ ਮੋਰਚਾ ਸਮਾਪਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਤਿੰਨੋਂ ਮੰਗਾਂ ਮੁਕੰਮਲ ਰੂਪ 'ਚ ਮੰਨੇ ਜਾਣ ਤੱਕ ਮੋਰਚਾ ਨਿਰਵਿਘਨ ਹਰ ਹਾਲਤ 'ਚ ਜਾਰੀ ਰਹੇਗਾ।

ਉਨ੍ਹਾਂ ਸਿੱਖ ਸੰਗਤ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਮੋਰਚਾ ਸਮਾਪਤ ਕਰਨ ਸਬੰਧੀ ਅਖਬਾਰਾਂ ਵਿੱਚ ਛਪੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਦਕਿ ਉਨ੍ਹਾਂ ਬਗੈਰ ਕੁਝ ਪ੍ਰਾਪਤ ਕੀਤੇ ਮੋਰਚਾ ਸਮਾਪਤ ਕਰਨ ਵਾਲੀ ਕੋਈ ਗੱਲ ਕਹੀ ਹੀ ਨਹੀਂ। ਉਨ੍ਹਾਂ ਕਿਹਾ ਪੰਥਕ ਧਿਰਾਂ ਤੇ ਮੋਰਚੇ ਦੇ ਪ੫ਬੰਧਕੀ ਆਗੂ ਇਸ ਗੱਲ ਲਈ ਇੱਕ ਮੱਤ ਹਨ ਕਿ ਪੂਰਨ ਰੂਪ ਵਿੱਚ ਮੰਗਾਂ ਮੰਨਵਾਏ ਜਾਣ ਤੱਕ ਮੋਰਚਾ ਚਲਦਾ ਰਹਿਣਾ ਚਾਹੀਦਾ ਹੈ, ਜਦੋ ਕਿ ਮੋਰਚੇ ਸਬੰਧੀ ਕੋਈ ਵੀ ਅੰਤਮ ਫੈਸਲਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੀ ਲੈ ਸਕਦੇ ਹਨ।¢

ਉਨ੍ਹਾਂ ਮੰਗਾਂ ਸਬੰਧੀ ਗੱਲ ਕਰਦਿਆਂ ਕਿਹਾ ਸਾਰੀਆਂ ਮੰਗਾਂ ਸੰਵਿਧਨਿਕ ਹਨ ਜਿਨ੍ਹਾਂ ਨੂੰ ਸਰਕਾਰ ਹੱਲ ਕਰਨ ਦੇ ਸਮਰੱਥ ਵੀ ਹੈ, ਇਸ ਲਈ ਰਾਜ ਸਰਕਾਰ ਦਿ੫ੜਤਾ ਨਾਲ ਕੇਂਦਰ ਤੋਂ ਬੰਦੀਆਂ ਦੀ ਰਿਹਾਈ, ਜੇਲ ਬਦਲੀ ਅਤੇ ਪੈਰੋਲਾਂ ਕਰਵਾਉਣ ਲਈ ਦਬਾਅ ਪਾਵੇ।¢ਉਨ੍ਹਾਂ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚਾ ਪੂਰੀ ਤਰ੍ਹਾਂ ਸਾਂਤਮਈ ਤੇ ਅਮਨਪਸੰਦ ਤਰੀਕੇ ਨਾਲ ਚੱਲ ਰਿਹਾ ਹੈ।

ਇਸ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਉਸ ਵਿਅਕਤੀ ਨੂੰ ਹਾਜਰੀ ਲਗਵਾਉਣੀ ਚਾਹੀਦੀ ਹੈ, ਜਿਹੜਾ ਸਾਹਿਬ ਸ੫ੀ ਗੁਰੂ ਗ੫ੰਥ ਸਾਹਿਬ ਵਿੱਚ ਸ਼ਰਧਾ ਰੱਖਦਾ ਹੈ। ਅੰਤ 'ਚ ਰੋਜ਼ਾਨਾ ਦੀ ਤਰ੍ਹਾਂ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਨਿਭਾਈ।