ਹਰਪ੫ੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਮੇਨ ਬਾਜ਼ਾਰ ਵਿਖੇ ਇਕ ਕਰਿਆਨਾ ਵਪਾਰੀ ਦੀ ਦੁਕਾਨ ਤੇ ਲੱਗੀ ਜੁਗਾੜੂੂ ਲਿਫਟ ਦੀ ਤਾਰ ਟੁੱਕਣ ਕਾਰਨ ਇਕ ਨਬਾਲਿਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਢੋਡਾ ਚੌਕ ਵਿਖੇ ਵਿਸ਼ਵਾਨਾਥ ਸੁਧੀਰ ਕੁਮਾਰ ਦੀ ਕਰਿਆਨੇ ਦੀ ਦੁਕਾਨ ਤੇ ਸੰਦੀਪ ਕੁਮਾਰ ਪੁੁੱਤਰ ਧਰਮਪਾਲ 17 ਸਾਲ ਵਾਸੀ ਦੇਵੀ ਵਾਲਾ ਰੋਡ ਨੌਕਰੀ ਕਰਦਾ ਸੀ।

ਦੁੁਕਾਨ ਦੀ ਉਪਰੀ ਮੰਜ਼ਿਲ ਤੇ ਦੁਕਾਨ ਦਾ ਸਮਾਨ ਪਹੁੰਚਾਉਣ ਲਈ ਇੱਕ ਜੁਗਾੜੂੂ ਮੋਟਰ ਦੇ ਜਰੀਏ ਲਿਫਟ ਲੱਗੀ ਹੋਈ ਸੀ। ਉਕਤ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਦੇ ਇੰਚਾਰਜ ਖੇਮਚੰਦ ਪਰਾਸ਼ਰ ਨੇ ਦੱਸਿਆ ਦੁਕਾਨ ਦੇ ਮਾਲਕ ਦੇ ਕਹਿਣ ਮੁਤਾਬਕ ਸੰਦੀਪ ਸਿੰਘ ਵੱਲੋਂ ਦੁਕਾਨ ਦਾ ਸਮਾਨ ਉਪਰਲੀ ਮੰਜ਼ਿਲ ਤੇ ਪਹੁੰਚਾਉਣ ਲਈ ਲਿਫਟ ਤੇ ਰੱਖੇ ਸਮਾਨ ਸਮੇਤ ਪੌੜੀ ਤੇ ਚੜ੍ਹ ਗਿਆ, ਦੁਕਾਨ ਦੀ ਉਪਰਲੀ ਮੰਜਿਲ 'ਤੇ ਜਾਣ ਤੋਂ ਬਾਅਦ ਜਿਓਂ ਹੀ ਲਿਫਟ ਥੱਲੇ ਗਈ ਤਾਂ ਅਚਾਨਕ ਲਿਫਟ ਦੀ ਤਾਰ ਟੁੱਟ ਗਈ ਤੇ ਲਿਫਟ ਸੰਦੀਪ ਦੇ ਉਪਰ ਡਿੱਗ ਪਈ, ਲਿਫਟ ਬੇਕਾਬੂ ਵਿਗੜਨ ਕਾਰਨ ਸੰਦੀਪ ਥੱਲੇ ਵਾਲੀ ਮੰਜ਼ਿਲ ਦੇ ਫਰਸ਼ 'ਤੇ ਡਿੱਗ ਪਿਆ। ਦੁਕਾਨ ਮਾਲਕ ਨੇ ਹਾਦਸੇ ਤੋਂ ਬਾਅਦ ਕਰਮਚਾਰੀ ਦੇ ਨਾਲ ਸੰਦੀਪ ਨੂੰ ਰਿਕਸ਼ਾ 'ਤੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸੰਦੀਪ ਨੂੰ ਮਿ੫ਤ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਲਿਫਟ ਨੂੰ ਚਲਾਉਣ ਵਾਲੀ ਤਾਰ ਕਈ ਦਿਨਾਂ ਤੋਂ ਟੁੱਟਣ ਵਾਲੀ ਸੀ, ਕਰਮਚਾਰੀ ਕਈ ਦਿਨਾਂ ਤੋਂ ਦੁਕਾਨ ਮਾਲਕ ਨੂੰ ਲਿਫਟ ਦੀ ਤਾਰ ਠੀਕ ਕਰਨ ਸਬੰਧੀ ਕਹਿ ਰਹੇ ਸਨ, ਜਾਂਚ ਦੇ ਅਨੁਸਾਰ ਬੁੱਧਵਾਰ ਵੀ ਸੰਦੀਪ ਨੇ ਲਿਫਟ ਉਪਰ ਚੜ੍ਹਨ ਤੋਂ ਇਨਕਾਰ ਕੀਤਾ ਸੀ, ਪਰ ਦੁਕਾਨ ਮਾਲਕ ਦੇ ਜਬਰੀ ਕਹਿਣ ਤੇ ਉਹ ਲਿਫਟ 'ਤੇ ਸਾਮਾਨ ਲੈ ਕੇ ਚੜ੍ਹ ਗਿਆ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਿ੍ਰਤਕ ਦੇ ਪਿਤਾ ਧਰਮਪਾਲ ਦੀ ਸ਼ਿਕਾਇਤ 'ਤੇ ਦੁਕਾਨ ਮਾਲਕ ਸੁਧੀਰ ਕੁਮਾਰ ਤੇ ਰਣਧੀਰ ਜੈਨ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਜਾਰੀ ਹੈ।