ਹਰਪ੫ੀਤ ਸਿੰਘ ਚਾਨਾ, ਫ਼ਰੀਦਕੋਟ : ਪੰਜਾਬ ਪੈਨਸ਼ਨਰਜ਼ ਯੂੁੁੁਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਕੁਲਵੰਤ ਸਿੰਘ ਚਾਨੀ, ਪ੫ਦੀਪ ਸਿੰਘ ਬਰਾੜ ਤੇ ਅਸ਼ੋਕ ਕੌਸ਼ਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਪਾਰਕ ਵਿਚ ਰੋਸ ਧਰਨਾ ਦੇਣ ਤੋਂ ਬਾਅਦ ਕਾਲੇ ਚੋਲੇ ਪਾ ਕੇ ਤੇ ਕਾਲੇ ਝੰਡੇ ਚੁੱਕ ਕੇ ਫ਼ਰੀਦਕੋਟ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਦੀ ਸਮਾਪਤੀ ਖਜ਼ਾਨਾ ਦਫ਼ਤਰ ਫ਼ਰੀਦਕੋਟ ਸਾਹਮਣੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ 'ਤੇ ਇਕੱਠੇ ਹੋਏ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਸੁਰਿੰਦਰ ਮਚਾਕੀ, ਸੂਬਾ ਸਿੰਘ ਰਾਮੇਆਣਾ ਤੇ ਸੋਮ ਨਾਥ ਅਰੋੜਾ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਦੇਣ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਹੈ। ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਤੋਂ ਰਿਪੋਰਟ ਨਹੀਂ ਲਈ ਜਾ ਰਹੀ ਅੰਤ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕਲਾਂ ਵਿਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਧਰਨੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਤਨਖਾਹ ਕਮਿਸ਼ਨ ਤੋਂ ਤੁਰੰਤ ਰਿਪੋਰਟ ਲੈ ਕੇ ਲਾਗੂ ਕੀਤੀ ਜਾਵੇ, 20 ਸਾਲ ਦੀ ਸਵਾ ਉਪਰੰਤ ਪੂਰੇ ਪੈਨਸ਼ਨਰੀ ਲਾਭ ਦਿੱਤੇ ਜਾਣ ਆਦਿ ਮੰਗਾਂ ਤੁਰੰਤ ਪ੫ਵਾਨ ਕੀਤੀਆਂ ਜਾਣ।

ਇਸ ਮੌਕੇ ਨਛੱਤਰ ਸਿੰਘ ਭਾਣਾ ਜ਼ਿਲ੍ਹਾ ਪ੫ਧਾਨ ਕਲਾਸ ਫੋਰਥ ਯੂਨੀਅਨ, ਸੁਰਜੀਤ ਸਿੰਘ ਢੁੱਡੀ ਨਰੇਗਾ ਮਜ਼ਦੂਰ ਯੂਨੀਅਨ, ਪੈਨਸ਼ਨਰ ਆਗੂ ਸੁਖਚਰਨ ਸਿੰਘ, ਬੁੱਗਰ ਸਿੰਘ ਪੀਆਰਟੀਸੀ, ਇਕਬਾਲ ਸਿੰਘ ਮੰਘੜਾ ਸਿਹਤ ਵਿਭਾਗ, ਹਾਕਮ ਸਿੰਘ, ਗੁਰਚਰਨ ਸਿੰਘ ਮਾਨ, ਪਿੰ੫ਸੀਪਲ ਦਰਸ਼ਨ ਸਿੰਘ, ਸੂਖਚੈਨ ਸਿੰਘ ਥਾਂਦੇਵਾਲਾ, ਸੁਖਮੰਦਰ ਸਿੰਘ ਰਾਮਸਰ, ਕੌਂਸ਼ਲ ਪ੫ਕਾਸ਼, ਅਵਤਾਰ ਸਿੰਘ ਰਾਜੋਵਾਲਾ, ਜਗਵੰਤ ਸਿੰਘ, ਜਸਮਲ ਸਿੰਘ ਬਰਾੜ ਸੇਵਾ ਮੁਕਤ ਮੁੱਖ ਅਧਿਆਪਕ, ਰਮੇਸ਼ ਢੈਪਈ, ਬਨਾਰਸ ਸਿੰਘ ਤੇ ਕਈ ਹੋਰ ਪੈਨਸ਼ਨਰ ਸਾਥੀ ਸ਼ਾਮਲ ਸਨ।