ਦੀਪਕ, ਕਪੂਰਥਲਾ : 21ਵੀਂ ਸਦੀ ਜਿਸ ਨੂੰ ਇੰਟਰਨੈੱਟ ਦਾ ਯੁੱਗ ਕਿਹਾ ਜਾਂਦਾ ਹੈ ਤੇ ਜਿੱਥੇ ਭਾਰਤ ਦੇ ਪ੫ਧਾਨ ਮੰਤਰੀ ਵੱਲੋਂ ਹਰ ਵਿਭਾਗ ਨੂੰ ਕੰਮ ਦੀ ਪਾਰਦਸ਼ਤਾ ਲਿਆਉਣ ਲਈ ਵਿਭਾਗ ਦਾ ਸਾਰਾ ਕੰਮ ਆਨਲਾਈਨ ਕਰਨ ਲਈ ਜ਼ੋਰ ਦਿੱਤਾ ਜਾ ਹੈ, ਤਹਿਤ ਕਪੂਰਥਲਾ ਪ੫ਸ਼ਾਸਨ ਵੱਲੋਂ ਕੰਮ 'ਚ ਪਾਰਦਸ਼ਤਾ ਲਿਆਉਣ, ਵਿਦੇਸ਼ 'ਚ ਬੈਠੇ ਲੋਕਾਂ ਨੂੰ ਹੈਰੀਟੇਜ ਸਿਟੀ ਕਪੂਰਥਲਾ ਨਾਲ ਜੋੜਨ ਤੇ ਕਪੂਰਥਲਾ 'ਚ ਟੂਰਿਜਮ ਵਧਾਉਣ ਲਈ ਇਕ ਵੈੱਬਸਾਈਟ ਬਣਾਈ ਗਈ ਹੈ, ਜਿਸ 'ਚ ਕਪੂਰਥਲਾ ਦੇ ਇਤਿਹਾਸ, ਪੁਰਾਤਣ ਸੱਭਿਅਤਾ, ਟੂਰਿਜਮ, ਸਰਕਾਰੀ ਅਦਾਰਿਆਂ ਦੇ ਨੰਬਰ ਤੇ ਕਪੂਰਥਲਾ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਦਰਸਾਈ ਗਈ ਹੈ।

ਪਰ ਇਸ ਵੈੱਬਸਾਈਟ 'ਤੇ ਦਰਸਾਏ ਗਏ ਆਂਕੜੇ ਜ਼ਿਆਦਾਤਰ ਗਲਤ ਹਨ ਜਾਂ ਅਧੂਰੇ ਹਨ। ਵੈੱਬਸਾਈਟ ਦੇਖ ਕੇ ਇੰਝ ਜਾਪਦਾ ਹੈ ਕਿ ਵੈੱਬਸਾਈਟ ਨੂੰ ਆਨਲਾਈਨ ਕਰਨ ਸਮੇਂ ਜਲਦਬਾਜ਼ੀ ਕੀਤੀ ਗਈ ਹੈ।ਇਸ ਜਲਦਬਾਜ਼ੀ ਵਿੱਚ ਜਿਲ੍ਹੇ ਨਾਲ ਸਬੰਧਤ ਆਂਕੜਿਆਂ ਨੂੰ ਪੂਰੀ ਤਰ੍ਹਾਂ ਨਹੀਂ ਘੋਖਿਆ ਗਿਆ। ਜ਼ਿਕਰਯੋਗ ਹੈ ਕਿ ਕਪੂਰਥਲਾ ਜ਼ਿਲ੍ਹਾ ਪਸ਼ਾਸਨ ਵੱਲੋਂ ਡਬਲਿਊਡਬਲਿਊਡਬਲਿਊ.ਕਪੂਰਥਲਾ.ਜੀਓਵੀ.ਇੰਨ ਵੈੱਬਸਾਈਟ ਆਨਲਾਈਨ ਕੀਤੀ ਗਈ ਹੈ। ਇਸ ਵਿੱਚ ਕਪੂਰਥਲਾ ਪ੫ਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਨੂੰ ਉਜਾਗਰ ਕਰਨ ਲਈ ਇਸ ਵੈਬਸਾਈਟ ਨੂੰ ਲਗਾਤਾਰ ਸਮੇਂ-ਸਮੇਂ 'ਤੇ ਅਪਡੇਟ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੫ਸ਼ਾਸਨ ਦੀ ਇਹ ਵੈਬਸਾਈਟ 10 ਜੁਲਾਈ 2018 ਨੂੰ ਅਪਡੇਟ ਕੀਤੀ ਗਈ ਸੀ। ਜਦੋਂ ਜਿਲ੍ਹਾਂ ਪ੫ਸ਼ਾਸਨ ਦੀ ਅਪਡੇਟ ਕੀਤੀ ਗਈ ਵੈਬਸਾਈਟ ਨੂੰ ਖੋਲਿ੍ਹਆ ਗਿਆ ਤਾਂ ਪਤਾ ਲੱਗਾ ਕਿ ਵੈਬਸਾਈਟ ਦੇ ਡਿਜ਼ਾਇਨ ਤੇ ਰੂਪ ਰੇਖਾ ਨੂੰ ਬਦਲਿਆ ਗਿਆ ਹੈ ਸ਼ਾਇਦ ਵੈਬਸਾਈਟ ਦੀ ਰੂਪ ਰੇਖਾ ਨੂੰ ਬਦਲਣ ਤੋਂ ਬਾਅਦ ਜ਼ਿਲ੍ਹਾ ਪ੫ਸ਼ਾਸਨ ਵੱਲੋਂ ਨਵੇਂ ਭਰੇ ਗਏ ਆਂਕੜੇ ਜਾਂਚੇ ਬਿਨਾਂ ਹੀ ਅਪਲੋਡ ਕਰ ਦਿੱਤੇ ਗਏ ਹਨ।

ਵੈਬਸਾਈਟ ਦੇ ਅਪਲੋਡ ਕੀਤੇ ਗਏ ਅੰਕੜਿਆਂ ਵਿੱਚ ਕਾਫ਼ੀ ਅੰਤਰ ਹੈ। ਵੈਬਸਾਈਟ 'ਤੇ ਅਪਲੋਡ ਕੀਤੇ ਗਏ ਅੰਕੜੇ ਜਿਨ੍ਹਾਂ ਵਿੱਚ ਜ਼ਿਲ੍ਹਾ ਕਪੂਰਥਲਾ ਵਿੱਚ ਸਕੂਲਾਂ ਦੀ ਗਿਣਤੀ 5, ਪੋਸਟ ਆਫਿਸ ਦੀ ਗਿਣਤੀ 5, ਕਾਲਜ ਤੇ ਯੂਨੀਵਰਸਿਟੀਆਂ ਦੀ ਗਿਣਤੀ 20, ਐੱਨਜੀਓ 12, ਬੈਂਕਾਂ ਦੀ ਗਿਣਤੀ 86 ਦਰਸਾਈ ਗਈ ਹੈ ਜਦਕਿ ਜਿਲ੍ਹਾ ਕਪੂਰਥਲਾ 'ਚ ਸਿੱਖਿਆ ਵਿਭਾਗ ਮੁਤਾਬਕ ਕੁੱਲ 809 ਸਰਕਾਰੀ ਤੇ ਏਡਿਡ ਸਕੂਲ ਹਨ ਜਿਨ੍ਹਾਂ ਵਿੱਚੋਂ 535 ਪ੫ਾਇਮਰੀ ਸਕੂਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ 'ਚ ਪ੫ਇਵੇਟ ਸਕੂਲਾਂ ਦੀ ਗਿਣਤੀ 260 ਦੇ ਕਰੀਬ ਹੈ।

ਜੇਕਰ ਗੱਲ ਪੋਸਟ ਆਫਿਸ ਦੀ ਕਰੀਏ ਤਾਂ ਵੈਬਸਾਈਟ 'ਤੇ ਇਨ੍ਹਾਂ ਦੀ ਗਿਣਤੀ 5 ਦਰਸਾਈ ਗਈ ਹੈ ਜਦਕਿ ਪੋਸਟ ਵਿਭਾਗ ਮੁਤਾਬਿਕ 2 ਹੈੱਡ ਪੋਸਟ ਆਫਿਸ, 55 ਸਬ ਪੋਸਟ ਆਫਿਸ ਤੇ 234 ਬਰਾਂਚ ਪੋਸਟ ਆਫਿਸ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੫ਸ਼ਾਸਨ ਵੱਲੋਂ ਅਪਲੋਡ ਕੀਤੀ ਗਈ ਵੈਬਸਾਈਟ 'ਤੇ ਹੋਰ ਵੀ ਕਈ ਅਜਿਹੇ ਅੰਕੜੇ ਹਨ ਜੋ ਕਿ ਅਸਲ ਅੰਕੜਿਆਂ ਨਾਲ ਮੇਲ ਨਹੀਂ ਖਾ ਰਹੇ ਹਨ। ਅੰਕੜਿਆਂ ਦੇ ਅੰਤਰ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਅਪਲੋਡ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੫ਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਘੋਖਿਆ ਗਿਆ ਹੈ।

ਬਾਕਸ-

-- ਵੈੱਬਸਾਈਟ ਨੂੰ ਛੇਤੀ ਕੀਤਾ ਜਾਵੇਗਾ ਅਪਲੋਡ : ਡੀਸੀ

ਜਦ ਜ਼ਿਲ੍ਹਾ ਪ੫ਸ਼ਾਸਨ ਵੱਲੋਂ ਬਣਾਈ ਅਧੂਰੀ ਜਾਣਕਾਰੀ ਵਾਲੀ ਵੈੱਬਸਾਈਟ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵੈੱਬਸਾਈਟ ਨੂੰ ਨਵੀਂ ਰੂਪ ਰੇਖਾ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ 'ਚ ਜੋ ਵੀ ਜਾਣਕਾਰੀ ਅਧੂਰੀ ਹੈ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਕੇ ਅਪਲੋਡ ਕਰ ਦਿੱਤਾ ਜਾਵੇਗਾ।